jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 July 2013

ਬਾਦਲਾਂ ਦੀ ਫੋਟੋ ਦਵਾਈਆਂ ਦੇ ਬੋਰਡ 'ਤੇ ਦੇਖ ਕੇ ਭੜਕੀ ਕੇਂਦਰੀ ਸਿਹਤ ਮੰਤਰੀ


www.sabblok.blogspot.com
 
ਸੁਲਤਾਨਪੁਰ ਲੋਧੀ : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਮਰੀਜ਼ਾਂ ਨਾਲ ਵਿਚਾਰ-ਵਟਾਂਦਰਾ ਕਰਨ ਉਪਰੰਤ ਕੇਂਦਰੀ ਸਿਹਤ ਰਾਜ ਮੰਤਰੀ ਸੰਤੋਸ਼ ਚੌਧਰੀ ਅਤੇ ਐੱਮ. ਐੱਲ. ਏ. ਨਵਤੇਜ ਸਿੰਘ ਚੀਮਾ ਨੇ ਸਾਂਝੇ ਤੌਰ 'ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ

ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਹਸਪਤਾਲਾਂ ਦੇ ਸੁਧਾਰ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ 24 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਸੂਬਾ ਸਰਕਾਰ ਨੂੰ ਵਿਸ਼ੇਸ਼ ਹਾਟ ਲਾਈਨ ਚਾਲੂ ਕਰਨੀ ਚਾਹੀਦੀ ਹੈ, ਤਾਂ ਜੋ ਬਿਜਲੀ ਬੰਦ ਹੋਣ 'ਤੇ ਮਰੀਜ਼ਾਂ ਦਾ ਜਿਊਣਾ ਬੇਹਾਲ ਨਾ ਹੋ ਜਾਵੇ। ਸੰਤੋਸ਼ ਚੌਧਰੀ ਨੇ ਕਿਹਾ ਕਿ ਐੱਮ. ਐੱਲ. ਏ. ਚੀਮਾ ਦੇ ਯਤਨਾਂ ਸਦਕਾ ਕੇਂਦਰੀ ਸਿਹਤ ਮੰਤਰਾਲੇ ਵਲੋਂ ਤੇ ਸੂਬਾ ਸਰਕਾਰ ਵਲੋਂ ਪਵਿੱਤਰ ਨਗਰ ਸੁਲਤਾਨਪੁਰ ਲੋਧੀ 'ਚ 100 ਬੈੱਡ ਵਾਲਾ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਮਨਜ਼ੂਰ ਕੀਤਾ ਗਿਆ ਹੈ। 100 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਹਸਪਤਾਲ ਲਈ ਕੇਂਦਰ ਸਰਕਾਰ ਵਲੋਂ ਜਲਦੀ ਹੀ 25 ਕਰੋੜ ਦੀ ਪਹਿਲੀ ਕਿਸ਼ਤ ਰਿਲੀਜ਼ ਕਰਕੇ ਇਸਦੀ ਆਰੰਭਤਾ ਸੂਬਾ ਸਰਕਾਰ ਰਾਹੀਂ ਕਰਵਾਈ ਜਾਵੇਗੀ। ਕੇਂਦਰੀ ਰਾਜ ਮੰਤਰੀ ਨੇ ਸਿਵਲ ਸਰਜਨ ਕਪੂਰਥਲਾ ਡਾ. ਬਲਬੀਰ ਸਿੰਘ ਤੇ ਡੀ. ਐੱਮ. ਓ. ਕਪੂਰਥਲਾ ਡਾ. ਬਲਦੇਵ ਰਾਜ ਨੂੰ ਆਦੇਸ਼ ਦਿੱਤਾ ਕਿ ਦਵਾਈਆਂ ਦੇ ਲਿਖੇ ਬੋਰਡ ਤੋਂ ਮੁੱਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਪੰਜਾਬ ਦੀ ਫੋਟੋ ਸਾਫ ਕਰਵਾ ਦੇਣ ਤੇ ਬੋਰਡ 'ਤੇ ਭਾਰਤ ਸਰਕਾਰ ਵਲੋਂ ਫਰੀ ਦਿੱਤੀਆਂ ਜਾ ਰਹੀਆਂ ਦਵਾਈਆਂ ਦੀ ਸੂਚੀ ਪੰਜਾਬੀ ਵਿਚ ਮੋਟੇ-ਮੋਟੇ ਅੱਖਰਾਂ ਵਿਚ ਬੋਰਡ 'ਤੇ ਲਾਉਣ ਤਾਂ ਜੋ ਮਰੀਜ਼ਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਸਰਕਾਰ ਤੋਂ ਉਨ੍ਹਾਂ ਨੂੰ ਕਿਹੜੀ-ਕਿਹੜੀ ਦਵਾਈ ਮੁਫਤ ਮਿਲ ਰਹੀ ਹੈ। ਕੇਂਦਰੀ ਸਿਹਤ ਰਾਜ ਮੰਤਰੀ ਨੇ ਕਿਹਾ ਕਿ ਆਮ ਤੌਰ 'ਤੇ ਗਰੀਬਾਂ ਨੂੰ ਮੁਫਤ ਦਿੱਤੀ ਜਾਣ ਵਾਲੀ ਦਵਾਈ ਹਸਪਤਾਲਾਂ ਵਿਚੋਂ ਨਹੀਂ ਦਿੱਤੀ ਜਾ ਰਹੀ ਤੇ ਪਰਚੀ 'ਤੇ ਬਾਹਰੋਂ ਮੁਲ ਖਰੀਦਣ ਲਈ ਮਰੀਜ਼ ਨੂੰ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਸਾਰੇ ਜਾਗਰੂਕ ਹੋਣ ਤੇ ਦਵਾਈਆਂ ਬਾਰੇ ਪੂਰੀ ਜਾਣਕਾਰੀ ਰੱਖਣ ਕਿ ਕਿਹੜੀਆਂ ਸਿਵਲ ਹਸਪਤਾਲ ਤੋਂ ਮੁਫਤ ਮਿਲਦੀਆਂ ਹਨ। ਸੰਤੋਸ਼ ਚੌਧਰੀ ਨੇ ਐੱਮ. ਐੱਲ. ਏ. ਚੀਮਾ ਦੀ ਪਿਠ ਥਾਪੜਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਤੋਂ ਉਨ੍ਹਾਂ ਨੂੰ ਹਰ ਲੋੜੀਂਦੀ ਸਹਾਇਤਾ ਇਲਾਕੇ ਦੇ ਵਿਕਾਸ ਲਈ ਦਿੱਤੀ ਜਾਵੇਗੀ।


No comments: