jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਹਿੰਮਤਪੁਰ ਦੇ ਲੋਕਾਂ ਵਲੋਂ ਪੋਲਿੰਗ ਸਟਾਫ਼ ਵਿਰੁੱਧ ਨਾਅਰੇਬਾਜ਼ੀ

www.sabblok.blogspot.com
ਦਸੂਹਾ  (ਝਾਵਰ) – ਬਲਾਕ ਦਸੂਹਾ ਦੇ ਪਿੰਡ ਹਿੰਮਤਪੁਰ ਦੀ ਪੰਚਾਇਤ ਦੀ ਹੋਈ ਚੋਣ ਵਿਚ ਪੋਲਿੰਗ ਸਟਾਫ਼ ਵਲੋਂ ਕੀਤੀ ਧੱਕੇਸ਼ਾਹੀ ਦੇ ਵਿਰੋਧ ਵਿਚ ਤਹਿਸੀਲ ਕੰਪਲੈਕਸ ਵਿਖੇ ਸੁੱਚਾ ਸਿੰਘ ਦੀ ਅਗਵਾਈ ਹੇਠ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਪਿੰਡ ਦੇ ਲੋਕ ਮੰਗ ਕਰ ਰਹੇ ਸਨ ਕਿ ਸੁੱਚਾ ਸਿੰਘ ਨੂੰ ਸਰਪੰਚ ਐਲਾਨ ਕੀਤਾ ਗਿਆ ਜਦੋਂਕਿ ਇਸ ਤੋਂ ਬਾਅਦ ਦੂਸਰੇ ਉਮੀਦਵਾਰ ਨੂੰ ਜੇਤੂ ਕਰਾਰ ਦਿੱਤਾ ਗਿਆ, ਜਿਸ ਦੇ ਰੋਸ ਵਜੋਂ ਲੋਕ ਪਹਿਲਾਂ ਐੱਸ. ਡੀ. ਐੱਮ. ਦਫ਼ਤਰ ਪਹੁੰਚੇ। ਐੱਸ. ਡੀ. ਐੱਮ. ਹਾਜ਼ਰ ਨਾ ਹੋਣ ਕਰਕੇ ਤਹਿਸੀਲ ਦਫ਼ਤਰ ਪਹੁੰਚ ਕੇ ਸੰਬੰਧਿਤ ਅਧਿਕਾਰੀਆਂ ਨੂੰ ਮੰਗ-ਪੱਤਰ ਦਿੱਤਾ ਗਿਆ ਅਤੇ ਧਾਂਦਲੀ ਸੰਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਦਵਿੰਦਰ ਸਿੰਘ, ਬਲਵਿੰਦਰ ਕੌਰ, ਬਖਸ਼ੀਸ਼ ਸਿੰਘ, ਸਤਪਾਲ ਨੇ ਦੱਸਿਆ ਕਿ ਇਸ ਪਿੰਡ ਦੇ ਵਾਰਡ ਨੰ. 2 ਵਿਚ ਕੁਲ 212 ਵੋਟਾਂ ਹਨ ਅਤੇ ਨਤੀਜੇ ਦੌਰਾਨ 267 ਵੋਟਾਂ ਦੱਸੀਆਂ  ਗਈਆਂ ਹਨ। ਇਸ ਤਰ੍ਹਾਂ ਹੀ ਹੋਰ ਪੰਚਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਅਤੇ ਬਾਅਦ ਵਿਚ ਦੂਸਰੇ ਪੰਚਾਂ ਨੂੰ ਜੇਤੂ ਕਰਾਰ ਦੇ ਦਿੱਤਾ ਗਿਆ।
ਉਨ੍ਹਾਂ ਐੱਸ. ਡੀ. ਐੱਮ. ਅਤੇ ਬੀ. ਡੀ. ਪੀ. ਓ. ਤੋਂ ਮੰਗ ਕੀਤੀ ਕਿ ਬੂਥ ਨੰ. 60 ਦੇ ਵੋਟਰਾਂ ਦੀ ਗਿਣਤੀ ਮੁੜ ਤੋਂ ਕੀਤੀ ਜਾਵੇ ਅਤੇ ਸਹੀ ਉਮੀਦਵਾਰ ਸੁੱਚਾ ਸਿੰਘ ਨੇ ਕਿਹਾ ਕਿ ਅਗਰ ਇਨਸਾਫ਼ ਨਾ ਮਿਲਿਆ ਤਾਂ ਉਹ ਹਾਈਕੋਰਟ ਵਿਚ ਇਨਸਾਫ਼ ਲੈਣ ਲਈ ਜਣਗੇ। ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਕਿ ਇਸ ਸੰਬੰਧੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੀ. ਡੀ. ਪੀ. ਓ. ਦਫ਼ਤਰ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਕਿਹਾ ਕਿ ਚੋਣ ਅਮਲੇ ਵਲੋਂ ਹਰ ਬੂਥ ‘ਤੇ ਕਾਨੂੰਨ ਅਨੁਸਾਰ ਹੀ ਕਾਰਵਾਈ ਕੀਤੀ ਗਈ ਹੈ।

No comments: