jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਪੰਚਾਇਤੀ ਚੋਣ ਸਰਵੇਖਣ : ਪੇਂਡੂ ਲੋਕਤੰਤਰ ਦੰਗਲ ’ਚ ਮਾਲਵੇ ਦੇ ਵੋਟਰਾਂ ਨੇ ਕਿਸੇ ਨੂੰ ਔਕਾਤ ਵਿਖਾਈ ਕਿਸੇ ਨੂੰ ਸਨਮਾਨ ਬਖਸਿਆ

www.sabblok.blogspot.com

ਬਠਿੰਡਾ/ ਬੀ ਐਸ ਭੁੱਲਰ

        ਪੇਂਡੂ ਲੋਕਤੰਤਰ ਲਈ ਕੱਲ੍ਹ ਹੋਏ ਚੋਣ ਦੰਗਲ ਦੌਰਾਨ ਮਾਲਵੇ ਦੇ ਦੱਖਣੀ ਜਿਲਿਆਂ ਫਰੀਦਕੋਟ ਬਠਿੰਡਾ ਅਤੇ ਮਾਨਸਾ ਦੇ ਵੋਟਰ ਭਗਵਾਨ ਨੇ ਹਾਕਮ ਦਲ ਦੀਆਂ ਵੱਡੀਆਂ ਤੋਪਾਂ ਤੇ ਇੱਕ ਧਾਰਮਿਕ ਆਗੂ ਨੂੰ ਹੀ ਉਹਨਾਂ ਦੀ ਔਕਾਤ ਨਹੀਂ ਵਿਖਾਈ, ਬਲਕਿ ਲੋਕ ਹਿਤਾਂ ਲਈ ਜੂਝਣ ਵਾਲੇ ਉਮੀਦਵਾਰਾਂ ਨੂੰ ਸਨਮਾਨ ਵੀ ਬਖਸਿਆ।

        ਪਾਰਟੀ ਚੋਣ ਨਿਸਾਨ ਤੋਂ ਬਿਨਾਂ ਹੋਈਆਂ ਚੋਣਾਂ ਦੇ ਨਤੀਜਿਆਂ ਤੇ ਟਿੱਪਣੀ ਕਰਦਿਆਂ ਹਾਲਾਂਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਇਹ ਦਾਅਵਾ ਕੀਤਾ ਹੈ ਕਿ ਰਾਜ ਦੇ ਲੋਕਾਂ ਨੇ ਅਕਾਲੀ ਭਾਜਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦੇ ਕੇ ਸਰਕਾਰ ਦੇ ਵਿਕਾਸ ਮੁਖੀ ਏਜੰਡੇ ਤੇ ਮੋਹਰ ਲਾਈ ਹੈ, ਪਰੰਤੂ ਮੁਕੰਮਲ ਨਤੀਜੇ ਨਾ ਮਿਲਣ ਦੀ ਸੂਰਤ ਵਿੱਚ ਜੇਕਰ ਉਹਨਾਂ ਦੇ ਆਪਣੇ ਅਸਰ ਰਸੂਖ ਵਾਲੇ ਜਿਲ੍ਹਿਆਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਤਸਵੀਰ ਕੁਝ ਹੋਰ ਹੀ ਬਿਆਨ ਕਰਦੀ ਹੈ।

        ਫਰੀਦਕੋਟ ਜਿਲ੍ਹੇ ਦੇ ਪਿੰਡ ਅਰਾਈਆਂ ਵਾਲਾ ਦਾ ਲਖਵੀਰ ਸਿੰਘ ਉਸ ਉਘੇ ਅਕਾਲੀ ਪਰਿਵਾਰ ਨਾਲ ਸਬੰਧਤ ਹੈ, ਜਿਸਦਾ ਸ੍ਰ: ਬਾਦਲ ਨਾਲ ਹੱਦੋਂ ਬਾਹਲਾ ਸਨੇਹ ਹੈ। ਉਸਦਾ ਬਾਪ ਅਜੀਤ ਸਿੰਘ ਅਰਾਈਆਂ ਵਾਲਾ ਜਿੱਥੇ ਜਾਣਿਆਂ ਪਛਾਣਿਆਂ ਟਕਸਾਲੀ ਆਗੂ ਸੀ, ਉ¤ਥੇ ਖ਼ੁਦ ਲਖਵੀਰ ਸਿੰਘ ਵੀ ਫਰੀਦਕੋਟ ਦੀ ਜਿਲ੍ਹਾ ਯੋਜਨਾ ਕਮੇਟੀ ਦਾ ਚੇਅਰਮੈਨ ਰਹਿ ਚੁੱਕਾ ਹੈ। ਕੱਲ੍ਹ ਹੋਈਆਂ ਚੋਣਾਂ ਦੌਰਾਨ ਉਹ ਹਰਚਰਨ ਸਿੰਘ ਸੰਧੂ ਨਾਂ ਦੇ ਇੱਕ ਸਖ਼ਸ ਹੱਥੋਂ ਸਰਪੰਚੀ ਦੀ ਚੋਣ ਹਾਰ ਗਿਆ।

        ਹਮੇਸਾਂ ਅਖ਼ਬਾਰਾਂ ਦੀਆਂ ਸੁਰਖੀਆਂ ’ਚ ਰਹਿਣ ਵਾਲੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿ: ਬਲਵੰਤ ਸਿੰਘ ਨੰਦਗੜ੍ਹ ਮੂਲ ਨਿਵਾਸੀ ਤਾਂ ਭਾਵੇਂ ਜਿਲ੍ਹਾ ਮੋਗਾ ਦੇ ਪਿੰਡ ਥਰਾਜਵਾਲਾ ਦੇ ਹਨ, ਲੇਕਿਨ ਭੂਆ ਦੀ ਜਮੀਨ ਮਿਲਣ ਕਾਰਨ ਕਈ ਦਹਾਕੇ ਪਹਿਲਾਂ ਉਹਨਾਂ ਦਾ ਪਰਿਵਾਰ ਬਠਿੰਡਾ ਜਿਲ੍ਹੇ ਦੇ ਪਿੰਡ ਨੰਦਗੜ੍ਹ ਵਿਖੇ ਤਬਦੀਲ ਹੋ ਗਿਆ ਸੀ। ਇਹੀ ਕਾਰਨ ਹੈ ਕਿ ਉਹਨਾਂ ਆਪਣੇ ਨਾਂ ਨਾਲ ਨੰਦਗੜ੍ਹ ਸਬਦ ਪੱਕੇ ਤੌਰ ਤੇ ਜੋੜ ਲਿਆ।

        ਪੰਚਾਇਤ ਚੋਣਾਂ ਦੌਰਾਨ ਬੀਬੀ ਕਰਮਜੀਤ ਕੌਰ ਜੋ ਰਿਸਤੇ ਚੋਂ ਜਥੇਦਾਰ ਨੰਦਗੜ੍ਹ ਦੀ ਪੋਤਨੂੰਹ ਲਗਦੀ ਹੈ, ਸਰਪੰਚੀ ਲਈ ਮੈਦਾਨ ਵਿੱਚ ਉ¤ਤਰ ਪਈ। ਪਿੰਡ ਦੇ ਲੋਕਾਂ ਅਨੁਸਾਰ ਇਸ ਬੀਬੀ ਨੂੰ ਜਥੇਦਾਰ ਸਾਹਿਬ ਦੀ ਇਸ ਕਦਰ ਸਰਪ੍ਰਸਤੀ ਹੈ ਕਿ ਆਪਣੇ ਧਾਰਮਿਕ ਰੁਤਬੇ ਤੋਂ ਬੇਪਰਵਾਹ ਹੋ ਕੇ ਅਸਿੱਧੇ ਢੰਗ ਨਾਲ ਉਹਨਾਂ ਨੇ ਉਸਦੀ ਚੋਣ ਮੁਹਿੰਮ ਵੀ ਜਥੇਬੰਦ ਕਰਨ ਤੋਂ ਗੁਰੇਜ ਨਹੀਂ ਕੀਤਾ। ਪਰੰਤੂ ਇਹ ਵੋਟਰ ਭਗਵਾਨ ਦੀ ਹੀ ਕਿਰਪਾ ਹੈ ਕਿ ਸਿੰਘ ਸਾਹਿਬ ਦੀ ਪੋਤਨੂੰਹ ਦੂਜੀ ਉਮੀਦਵਾਰ ਰਾਜਵਿੰਦਰ ਕੌਰ ਤੋਂ ਕਰੀਬ ਡੇਢ ਸੌ ਵੋਟਾਂ ਦੇ ਫਰਕ ਨਾਲ ਹਾਰ ਗਈ।

        ਜਿੱਥੋਂ ਤੱਕ ਮਾਨਸਾ ਜਿਲ੍ਹੇ ਦਾ ਸੁਆਲ ਹੈ ਉ¤ਥੋਂ ਦੇ ਪਿੰਡ ਅਕਲੀਆ ਵਿਖੇ ਸਭ ਤੋਂ ਮਾੜੀ ਸਥਿਤੀ ਦਾ ਸਾਹਮਣਾ ਉਸ ਬਲਵੰਤ ਸਿੰਘ ਰਾਮੂਵਾਲੀਆ ਨੂੰ ਕਰਨਾ ਪਿਆ, ਜੋ ਕੱਚੇ ਕੋਠੇ ਚੋਂ ਆਪਣਾ ਸਮਾਨ ਚੁੱਕ ਕੇ ਬਾਦਲਪੁਰੇ ਵਾਲੇ ਮਹਿਲ ਵਿੱਚ ਜਾ ਵੜਿਆ ਸੀ। ਉਹਨਾਂ ਦੇ ਨਿੱਜੀ ਸਕੱਤਰ ਦੀਪਿੰਦਰ ਸਿੰਘ ਅਕਲੀਆ ਜਿਸਨੂੰ ਸ੍ਰ: ਰਾਮੂਵਾਲੀਆ ਨੇ ਆਪਣੀ ਪਾਰਟੀ ਦੀ ਸਫ਼ ਵਲ੍ਹੇਟਣ ਸਾਰ ਅਕਾਲੀ ਦਲ ਨਾਲ ਸਬੰਧਤ ਯੂਥ ਵਿੰਗ ਦਾ ਕੌਮੀ ਮੀਤ ਪ੍ਰਧਾਨ ਬਣਵਾ ਲਿਆ ਸੀ, ਅਜਾਦ ਉਮੀਦਵਾਰ ਰਮਿੰਦਰ ਸਿੰਘ ਭੋਲਾ ਤੋਂ 1136 ਵੋਟਾਂ ਦੇ ਵੱਡੇ ਫ਼ਰਕ ਨਾਲ ਸਰਪੰਚੀ ਦੀ ਚੋਣ ਹਾਰ ਗਿਆ। ਇਸ ਤਿਕੋਣੀ ਟੱਕਰ ਦੇ ਚਲਦਿਆਂ ਰਾਮੂਵਾਲੀਆ ਸਾਹਿਬ ਦੀ ਬੇਟੀ ਅਮਨਜੋਤ ਕੌਰ ਰਾਮੂਵਾਲੀਆ ਚੋਣ ਮੁਹਿੰਮ ਵਿੱਚ ਹਿੱਸਾ ਲੈਣ ਲਈ ਉਚੇਚੇ ਤੌਰ ਤੇ ਪਹੁੰਚੀ ਸੀ।

        ਇੱਥੇ ਹੀ ਬੱਸ ਨਹੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਸ੍ਰ: ਬਲਦੇਵ ਸਿੰਘ ਮਾਖਾ ਨੂੰ ਵੀ ਉਦੋਂ ਵੱਡਾ ਝਟਕਾ ਲੱਗਾ ਜਦ ਉਹਨਾਂ ਦੇ ਆਪਣੇ ਪਿੰਡ ਤੋਂ ਉਹਨਾਂ ਦਾ ਭਰਾ ਸਰਪੰਚੀ ਦੀ ਚੋਣ ’ਚ ਲੁਟਕ ਗਿਆ। ਇੱਕ ਹੋਰ ਸੀਨੀਅਰ ਅਕਾਲੀ ਆਗੂ ਸ੍ਰ: ਬਲਵਿੰਦਰ ਸਿੰਘ ਭੂੰਦੜ ਦੀ ਸਰਪ੍ਰਸਤੀ ਹਾਸਲ ਉਮੀਦਵਾਰ ਪਿੰਡ ਰਣਜੀਤਗੜ੍ਹ ਵਾਂਦਰ ਵਿਖੇ ਸਰਪੰਚੀ ਦੀ ਚੋਣ ਹਾਰ ਗਿਆ।

        ਹਾਲਾਂਕਿ ਪਸਤ ਹਿੰਮਤੀ ਦੇ ਚਲਦਿਆਂ ਅਕਾਲੀ ਦਲ ਨੂੰ ਸਿੱਧੇ ਤੌਰ ਤੇ ਟੱਕਰਣ ਦੇ ਉਲਟ ਬਹੁਤੇ ਥਾਈਂ ਉਹਨਾਂ ਦੇ ਬਾਗੀਆਂ ਨੂੰ ਸਮਰਥਨ ਦੇ ਕੇ ਕਾਂਗਰਸ ਪਾਰਟੀ ਨੇ ਮਾਲਵੇ ਦੇ ਇਹਨਾਂ ਜਿਲ੍ਹਿਆਂ ਵਿੱਚ ਕਾਂਗਰਸ ਵਿਚਾਰੀ ਤਾਂ ਪਰਉਪਕਾਰੀ ਦੀ ਭੂਮਿਕਾ ਨਿਭਾਉਣ ਤੱਕ ਹੀ ਆਪਣੇ ਆਪ ਨੂੰ ਸੀਮਤ ਰੱਖਿਐ, ਪਰੰਤੂ ਆਪਣੀ ਸਕਤੀ ਮੁਤਾਬਿਕ ਤੀਜੇ ਮੋਰਚੇ ਨੇ ਅਕਾਲੀ ਦਲ ਨੂੰ ਵੰਗਾਰਨ ਵਿੱਚ ਕੋਈ ਕਸਰ ਨਹੀਂ ਛੱਡੀ।

        ਮਰਹੂਮ ਕਵੀ ਤੇ ਗਲਪ ਲੇਖਕ ਸੰਤੋਖ ਸਿੰਘ ਧੀਰ ਨੇ ਮੁਜਾਰਾ ਲਹਿਰ ਦੇ ਮੋਢੀ ਜਿਸ ਪਿੰਡ ਦਾ ਜਿਕਰ ‘ਅੱਜ ਫਸਲਾਂ ਥਾਂ ਥਾਂ ਗਾਉਂਦੀਆਂ ਕਿਸਨਗ੍ਯੜ੍ਹੀ ਦੇ ਗੀਤ’ ਰਾਹੀਂ ਕੀਤਾ ਹੈ, ਉ¤ਥੋਂ ਦੇ ਵੋਟਰਾਂ ਨੇ ਸੀ ਪੀ ਆਈ ਦੇ ਜਿਲ੍ਹਾ ਕੌਸਲ ਮੈਂਬਰ ਕਾਮਰੇਡ ਕਰਮਜੀਤ ਸਿੰਘ ਦੀ ਪਤਨੀ ਬੀਬੀ ਭਗਵੰਤ ਕੌਰ ਨੂੰ 700 ਵੋਟਾਂ ਦੇ ਫ਼ਰਕ ਨਾਲ ਸਰਪੰਚੀ ਦੀ ਚੋਣ ਜਿਤਾ ਕੇ ਮਾਣ ਬਖਸਿਆ ਹੈ। ਇਸੇ ਤਰ੍ਹਾਂ ਆਲਮਪੁਰ ਮੰਦਰਾਂ ਤੋਂ ਕਾਮਰੇਡ ਅਮਰਜੀਤ ਕੌਰ, ਰਿਉਂਦ ਕਲਾਂ ਤੋਂ ਕਾਮਰੇਡ ਤਿਲਕ ਰਾਜ ਅਤੇ ਖੀਵਾ ਕਲਾਂ ਤੋਂ ਕਾਮਰੇਡ ਅਮਰਜੀਤ ਸਰਮਾਂ ਵਰਗੇ ਉਹਨਾਂ ਕਮਿਊਨਿਸਟ ਉਮੀਦਵਾਰਾਂ ’ਚ ਸਰਪੰਚਾਂ ਵਜੋਂ ਵਿਸਵਾਸ ਪ੍ਰਗਟ ਕੀਤਾ ਹੈ ਜੋ ਲੋਕ ਹਿਤਾਂ ਲਈ ਲੜੇ ਜਾਣ ਵਾਲੇ ਘੋਲਾਂ ਵਿੱਚ ਮੋਢੀ ਰੋਲ ਅਦਾ ਕਰਦੇ ਆ ਰਹੇ ਹਨ।

        ਸਾਂਝੇ ਮੋਰਚੇ ਵਿੱਚ ਸਾਮਲ ਪੀਪਲਜ ਪਾਰਟੀ ਆਫ ਪੰਜਾਬ, ਸੀ ਪੀ ਆਈ ਐਮ ਅਤੇ ਅਕਾਲੀ ਦਲ ਲੌਂਗੋਵਾਲ ਨੇ ਵੀ ਆਪੋ ਆਪਣੀ ਸਕਤੀ ਮੁਤਾਬਿਕ ਨਾ ਸਿਰਫ ਆਪਣੇ ਪ੍ਰਭਾਵ ਵਾਲੇ ਇਲਾਕਿਆਂ ਵਿੱਚ ਸਫ਼ਲਤਾਵਾਂ ਹਾਸਲ ਕੀਤੀਆਂ, ਬਲਕਿ ਅਕਾਲੀ ਦਲ ਦੇ ਅਧਿਕਾਰਤ ਉਮੀਦਵਾਰਾਂ ਦੀਆਂ ਬੇੜੀਆਂ ’ਚ ਵੱਟੇ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ।

No comments: