jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਬਿਜਲੀ ਦੇ ਮਾਮਲੇ ’ਚ ਪੰਜਾਬ ਬਾਦਲ ਦੇ ਪਿੰਡ ਅੱਗੇ ਬੌਣਾ

www.sabblok.blogspot.com

ਪਿੰਡ ਬਾਦਲ ਵਿੱਚ ਕਦੇ ਬਿਜਲੀ ਨਹੀਂ ਜਾਂਦੀ
ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਕਦੇ ਪਾਵਰ ਕੱਟ ਨਹੀਂ ਲੱਗਦਾ। ਹਰ ਸਾਲ ਇਹ ਪਿੰਡ ਕੱਟ ਤੋਂ ਮੁਕਤ ਰਹਿੰਦਾ ਹੈ। ਪਿੰਡ ਦੇ ਕੁਝ ਲੋਕਾਂ ਨੇ ਕਿਹਾ ਕਿ ਐਤਕੀਂ ਕਦੇ ਕਦਾਈਂ ਬਿਜਲੀ ਗਈ ਸੀ ਪਰ ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਦੇ ਬਿਜਲੀ ਕੱਟ ਦੀ ਮਾਰ ਨਹੀਂ ਝੱਲਣੀ ਪਈ। ਪਿੰਡ ਬਾਦਲ ਨੂੰ ਸਪਲਾਈ ਦੇਣ ਵਾਲੇ ਗਰਿੱਡ ਦੇ ਰਿਕਾਰਡ ਵਿੱਚ ਪਾਵਰ ਕੱਟ ਦਾ ਕੋਈ ਵੇਰਵਾ ਨਹੀਂ ਹੁੰਦਾ ਹੈ।
 
ਬਠਿੰਡਾ, 20 ਜੁਲਾਈ : ਵੀ.ਵੀ.ਆਈ.ਪੀ. ਸੰਸਦੀ ਹਲਕਾ ਬਠਿੰਡਾ ਵਿੱਚ ਹੁਣ ਰਾਤ ਨੂੰ ਕੋਈ ਪਾਵਰ ਕੱਟ ਨਹੀਂ ਲੱਗੇਗਾ। ਪਾਵਰਕੌਮ ਨੇ ਕੱਲ੍ਹ ਰਾਤ ਇਹ ਤਾਜ਼ਾ ਹੁਕਮ ਜਾਰੀ ਕੀਤੇ ਹਨ। ਪਾਵਰ ਕੰਟਰੋਲਰ ਨੇ ਅਗਲੇ ਹੁਕਮਾਂ ਤੱਕ ਬਠਿੰਡਾ ਲੋਕ ਸਭਾ ਹਲਕੇ ਵਿੱਚ ਰਾਤ ਨੂੰ ਕੋਈ ਪਾਵਰ ਕੱਟ ਨਾ ਲਾਉਣ ਲਈ ਆਖਿਆ ਹੈ। ਇੱਥੋਂ ਤੱਕ ਕਿ ਹੁਣ ਛੋਟੀ ਮੋਟੀ ਖਰਾਬੀ ’ਤੇ ਛੋਟੇ ਮੁਲਾਜ਼ਮ ਨੁਕਸ ਦੂਰ ਕਰਨ ਲਈ ਖੁਦ ਗਰਿੱਡ ਤੋਂ ਪਰਮਿਟ ਨਹੀਂ ਲੈ
ਸਕਣਗੇ ਅਤੇ ਇਸ ਲਈ ਉੱਚ ਅਫਸਰਾਂ ਤੋਂ ਪ੍ਰਵਾਨਗੀ ਲੈਣੀ ਪਿਆ ਕਰੇਗੀ। ਜਾਣਕਾਰੀ ਅਨੁਸਾਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੱਲ੍ਹ ਭੁੱਚੋ ਮੰਡੀ ਵਿੱਚ ਸੰਗਤ ਦਰਸ਼ਨ ਕੀਤੇ ਸਨ ਜਿਥੇ ਲੋਕਾਂ ਨੇ ਬਿਜਲੀ ਕੱਟਾਂ ਦੀ ਸ਼ਿਕਾਇਤ ਰੱਖੀ ਸੀ। ਉਦੋਂ ਹੀ ਸੰਸਦ ਮੈਂਬਰ ਨੇ ਪਾਵਰਕੌਮ ਦੇ ਸੀ.ਐਮ.ਡੀ. ਨੂੰ ਫੋਨ ਕਰਕੇ ਹੁਕਮ ਕਰ ਦਿੱਤੇ ਸਨ ਅਤੇ ਇਨ੍ਹਾਂ ਹੁਕਮਾਂ ’ਤੇ ਕੱਲ੍ਹ ਰਾਤ ਹੀ ਅਮਲ ਹੋ ਗਿਆ ਸੀ। ਜਾਣਕਾਰੀ ਅਨੁਸਾਰ ਕੱਲ੍ਹ ਰਾਤ  ਪਾਵਰ ਕੰਟਰੋਲਰ ਨੇ ਹੁਕਮ ਜਾਰੀ ਕੀਤੇ ਸਨ ਕਿ ਬਠਿੰਡਾ ਸੰਸਦੀ ਹਲਕੇ ’ਚ ਸ਼ਾਮ 6 ਤੋਂ ਸਵੇਰ 6 ਵਜੇ ਤੱਕ ਕੋਈ ਪਾਵਰ ਕੱਟ ਨਾ ਲਾਇਆ ਜਾਵੇ। ਇਹ ਹੁਕਮ ਇਕੱਲੇ ਲੋਕ ਸਭਾ ਹਲਕਾ ਬਠਿੰਡਾ ਵਿੱਚ ਹੋਏ ਹਨ। ਇਸ ਤੋਂ ਇਲਾਵਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਹਲਕਾ ਰਾਮਪੁਰਾ ਫੂਲ ਵੀ ਸ਼ਾਮਲ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਜਦੋਂ ਅਸੈਂਬਲੀ ਜਾਂ ਲੋਕ ਸਭਾ ਚੋਣਾਂ ਆਉਂਦੀਆਂ ਹਨ ਤਾਂ ਬਠਿੰਡਾ ਸ਼ਹਿਰ ਨੂੰ ਪਾਵਰ ਕੱਟ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ। ਚੋਣਾਂ ਮਗਰੋਂ ਮੁੜ ਕੱਟ ਸ਼ੁਰੂ ਹੋ ਜਾਂਦੇ ਹਨ। ਲੋਕ ਇਸ ਗੱਲੋਂ ਖੁਸ਼ ਵੀ ਹਨ ਕਿ ਚਲੋ ਲੋਕ ਸਭਾ ਚੋਣਾਂ ਤੱਕ ਤਾਂ ਸੁੱਖ ਦਾ ਸਾਹ ਆਵੇਗਾ। ਕੱਲ੍ਹ ਰਾਤ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਕੋਈ ਕੱਟ ਨਹੀਂ ਲੱਗਾ ਹੈ।
ਬਠਿੰਡਾ ਲੋਕ ਸਭਾ ਹਲਕੇ ਵਿੱਚ 66 ਕੇ.ਵੀ. ਦੇ 70 ਗਰਿੱਡ ਪੈਂਦੇ ਹਨ ਜਦੋਂ ਕਿ ਝੁਨੀਰ, ਲਹਿਰਾ, ਮਾਨਸਾ ਅਤੇ ਬਠਿੰਡਾ ਵਿੱਚ 220 ਕੇ.ਵੀ. ਦੇ ਗਰਿੱਡ ਹਨ। ਇਸੇ ਤਰ੍ਹਾਂ ਮੌੜ ਮੰਡੀ ਅਤੇ ਸਨਅਤੀ ਵਿਕਾਸ ਕੇਂਦਰ ਬਠਿੰਡਾ ਵਿੱਚ 132 ਕੇ.ਵੀ. ਦੇ ਗਰਿੱਡ ਹਨ। ਬਠਿੰਡਾ ਲੋਕ ਸਭਾ ਹਲਕੇ ਦੇ ਹਰ ਗਰਿੱਡ ’ਤੇ ਪਾਵਰ ਕੱਟ ਨਾ ਲਾਏ ਜਾਣ ਦਾ ਸੁਨੇਹਾ ਪੱੁਜ ਗਿਆ ਹੈ। ਸਿਆਸੀ ਲਾਹੇ ਖਾਤਰ ਪੰਜਾਬ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਇਸ ਤੋਂ ਪਹਿਲਾਂ ਸਰਪੰਚੀ ਚੋਣਾਂ ਵਾਲੇ ਦਿਨਾਂ ਵਿੱਚ ਪੇਂਡੂ ਲੋਕਾਂ ਨੂੰ ਪਾਵਰ ਕੱਟ ਤੋਂ ਮੁਕਤੀ ਦਿੱਤੀ ਗਈ ਸੀ। ਚੋਣ ਨਤੀਜਿਆਂ ਮਗਰੋਂ ਪਿੰਡਾਂ ਵਿੱਚ ਮੁੜ ਕੱਟ ਸ਼ੁਰੂ ਹੋ ਗਏ। ਹੁਣ 24 ਘੰਟੇ ਬਿਜਲੀ ਸਪਲਾਈ ਵਾਲੇ ਪਿੰਡਾਂ ਨੂੰ ਇਹ ਸੁਵਿਧਾ ਮਿਲ ਗਈ ਹੈ। ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਜੀ.ਐਸ. ਧਾਲੀਵਾਲ ਨੇ ਕਿਹਾ ਕਿ ਪਾਵਰ ਕੱਟ ਦਾ ਰੋਜ਼ਾਨਾ ਸ਼ਡਿਊਲ ਆਉਂਦਾ ਹੈ ਅਤੇ ਹੁਣ ਕੋਈ ਪਾਵਰਕੱਟ ਨਹੀਂ ਲੱਗ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸਲ ਵਿੱਚ ਬਾਰਸ਼ਾਂ ਪੈਣ ਕਾਰਨ ਪਾਵਰਕੌਮ ਨੂੰ ਰਾਹਤ ਮਿਲੀ ਹੈ ਜਿਸ ਕਾਰਨ ਕੱਟ ਨਹੀਂ ਲਾਏ ਜਾ ਰਹੇ। ਜਦੋਂ ਇਹ ਪੁੱਛਿਆ ਕਿ ਇਕੱਲੇ ਲੋਕ ਸਭਾ ਹਲਕਾ ਬਠਿੰਡਾ ਨੂੰ ਪਾਵਰ ਕੱਟਾਂ ਤੋਂ ਮੁਕਤੀ ਦਿੱਤੀ ਜਾ ਰਹੀ ਹੈ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਕੋਲ ਅਜਿਹੀ ਕੋਈ ਸੂਚਨਾ ਨਹੀਂ ਹੈ।

No comments: