jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 July 2013

ਪਿੰਡ ਭਾਖੜੀਆਣਾ ਵਿਖੇ ਸਾਬਕਾ ਮੈਂਬਰ ਪੰਚਾਇਤਸੇਵਾ ਸਿੰਘ ਪੁੱਤਰ ਚਰਨ ਸਿੰਘ ਤੇ ਜਾਨ ਲੇਵਾ ਹਮਲਾ


www.sabblok.blogspot.com


ਜਮੀਨੀ ਵਿਵਾਦ ਦੇ ਤਹਿਤ ਹਮਲਾ ਕਰਨ ਦੇ ਦੋਸ਼ ਲਾਏ
ਫਗਵਾੜਾ-ਜਮੀਨੀ ਵਿਵਾਦ ਦੇ ਚੱਲਦਿਆ ਫਗਵਾੜਾ ਨਜਦੀਕ ਪਿੰਡ ਭਾਖੜੀਆਣਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਵਿਦੇਸ਼ ਵਿੱਚ ਰਹਿ ਰਹੇ ਅਪਣੇ ਮਾਮਾ ਅਤੇ ਮਾਮੀ ਉਪਰ ਉਸਨੂੰ ਸਪਾਰੀ ਦੇ ਕੇ ਜਾਨੋ ਮਰਵਾਉਣ ਦੇ ਗੰਭੀਰ ਆਰੋਪ ਲਗਾਏ ਹਨ।ਸਿਵਲ ਹਸਪਤਾਲ ਫਗਵਾੜਾ ਵਿਖੇ
ਦੋਰਾਨੇ ਇਲਾਜ ਪਿੰਡ ਭਾਖੜੀਆਣਾ ਦੇ ਸਾਬਕਾ ਮੈਂਬਰ ਪੰਚਾਇਤ ਸੇਵਾ ਸਿੰਘ ਪੁੱਤਰ ਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਪਿਛਲੇ ਕਾਫੀ ਸਮੇਂ ਤੋਂ ਵਿਦੇਸ਼ ਵਿੱਚ ਰਹਿ ਰਹੇ ਅਪਣੇ ਹੀ ਮਾਮੇ ਨਾਲ ਜਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਤੇ ਇਸਦੇ ਚੱਲਦਿਆ
ਉਸਦੇ ਮਾਮੇ ਨੇ ਪੈਸੇ ਦੇ ਕੇ ਕੁੱਝ ਵਿਅਕਤੀਆਂ ਪਾਸੋਂ ਉਸ ਨੂੰ ਜਾਨੋ ਮਾਰਵਾਉਣ ਦੀ ਕੋਸ਼ਿਸ਼ ਕੀਤੀ ਹੈ।ਉਨਾਂ ਕਿਹਾ ਕਿ ਉਸ ਉਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸਵੇਰੇ ਅਪਣੇ ਮੋਟਰਸਾਈਕਲ ਤੇ ਘਰੋ ਦੁੱਧ ਲੈਣ ਲਈ ਅਪਣੇ ਫਾਰਮ ਹਾਊਸ ਵਿਖੇ ਜਾ ਰਿਹਾ ਸੀ ਤਾਂ ਪਿੰਡ ਭਾਖੜੀਆਣਾ ਵਿਖੇ ਹੀ ਅਪਣੇ ਸਾਥੀਆਂ ਸਮੇਤ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਜਸਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮਾਡਲ ਟਾਊਨ ਜਲੰਧਰ ਨੇ ਉਸ ਨੂੰ ਰੋਕ ਲਿਆ ਅਤੇ ਦੇਖਦੇ ਹੀ ਦੇਖਦੇ ਉਸ ਉਪਰ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਬੁਰੀ ਤਰਾ ਜਖਮੀ ਹੋ ਗਿਆ।

ਜਖਮੀ ਹਾਲਤ ਵਿੱਚ ਸੇਵਾ ਸਿੰਘ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਇਆ ਗਿਆ।ਜਿੱਥੇ ਕਿ ਡਾਕਟਰਾ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਹੋਰ ਹਸਪਤਾਲ ਵਿਖੇ ਰੈਫਰ ਕਰ ਦਿੱਤਾ।ਉਧਰ ਇਸ ਮਾਮਲੇ ਦੀ ਸੂਚਨਾਂ ਮਿਲਦਿਆ ਹੀ ਥਾਣਾ ਰਾਵਲਪਿੰਡੀ ਦੀ ਪੁਲਿਸ ਨੇ ਮੋਕੇ ਤੇ ਪੁਹੰਚ ਕੇ ਸਥਿਤੀ ਦਾ ਜਾਈਜਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

No comments: