jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 21 July 2013

ਅੰਮਿ੍ਤਸਰ ਸ਼ਹਿਰ ਨੂੰ ਆਉਂਦੀਆਂ ਸੜਕਾਂ 'ਤੇ ਬਣਨਗੇ ਸ਼ਾਨਦਾਰ ਗੇਟ

www.sabblok.blogspot.com

Photo: ਅੰਮਿ੍ਤਸਰ ਸ਼ਹਿਰ ਨੂੰ ਆਉਂਦੀਆਂ ਸੜਕਾਂ 'ਤੇ ਬਣਨਗੇ ਸ਼ਾਨਦਾਰ ਗੇਟ 
ਅੰਮਿ੍ਤਸਰ ਸ਼ਹਿਰ ਵਿਚ ਆਉਂਦੇ ਲੱਖਾਂ ਸੈਲਾਨੀਆਂ ਦੇ ਸਵਾਗਤ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਸ਼ਹਿਰ ਨੂੰ ਆਉਂਦੀਆਂ ਚਾਰ ਮੁੱਖ ਸੜਕਾਂ 'ਤੇ ਵੱਡੇ-ਵੱਡੇ ਗੇਟ ਉਸਾਰਨ ਜਾ ਰਹੀ ਹੈ | ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਗੇਟਾਂ ਦਾ ਡਿਜ਼ਾਈਨ ਪ੍ਰਵਾਨ ਕਰ ਲਿਆ ਹੈ ਅਤੇ ਛੇਤੀ ਹੀ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਐਕਸੀਅਨ ਲੋਕ ਨਿਰਮਾਣ ਵਿਭਾਗ ਸ: ਜਸਬੀਰ ਸਿੰਘ ਸੋਢੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਹਦਾਇਤ 'ਤੇ ਇਸ ਗੇਟ ਦਾ ਸ਼ਾਨਦਾਰ ਡਿਜ਼ਾਈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਵਨ ਉਸਾਰੀ ਵਿਭਾਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਗੇਟ ਜਲੰਧਰ-ਅੰਮਿ੍ਤਸਰ ਰੋਡ ਉੱਪਰ ਬਣੇਗਾ ਜਿਸ 'ਤੇ ਕਰੀਬ 7.39 ਕਰੋੜ ਦੀ ਲਾਗਤ ਆਵੇਗੀ | ਸ: ਸੋਢੀ ਨੇ ਦੱਸਿਆ ਕਿ ਇਸ ਗੇਟ ਦੀ ਉਸਾਰੀ ਮਗਰੋਂ ਦੂਸਰੇ ਤਿੰਨ ਗੇਟ ਅੰਮਿ੍ਤਸਰ-ਤਰਨ-ਤਾਰਨ ਰੋਡ, ਅੰਮਿ੍ਤਸਰ-ਬਟਾਲਾ ਰੋਡ ਅਤੇ ਅੰਮਿ੍ਤਸਰ-ਅਟਾਰੀ ਸੜਕ ਉੱਪਰ ਉਸਾਰੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲੇ ਗੇਟ ਦਾ ਟੈਂਡਰ ਪੰਜਾਬ ਮੁਢਲਾ ਢਾਂਚਾ ਵਿਕਾਸ ਬੋਰਡ ਦੀ ਪ੍ਰਵਾਨਗੀ ਮਗਰੋਂ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਆਪਣੀ ਨਿਗਰਾਨੀ ਹੇਠ ਜਿਹੜਾ ਡਿਜ਼ਾਈਨ ਤਿਆਰ ਕਰਵਾਇਆ ਹੈ ਉਸ ਵਿਚੋਂ ਅੰਮਿ੍ਤਸਰ ਦੀ ਵਿਰਾਸਤ ਰੂਪਮਾਨ ਹੁੰਦੀ ਹੈ | ਇਸ ਗੇਟ 'ਤੇ ਬਣਨ ਵਾਲੇ ਗੁੰਬਦ ਅਤੇ ਉਨ੍ਹਾਂ ਨੂੰ ਕੀਤਾ ਜਾਣ ਵਾਲਾ ਸੁਨਹਿਰੀ ਰੰਗ ਬਾਹਰੋਂ ਆਉਂਦੇ ਸੈਲਾਨੀ ਨੂੰ ਇਸ ਸ਼ਹਿਰ ਦੇ ਮੁੱਖ ਆਕਰਸ਼ਣ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਹੋਂਦ ਦਰਸਾ ਕੇ ਧਾਰਮਿਕ ਰੰਗ ਵਿਚ ਰੰਗ ਦੇਵੇਗਾ | ਸ: ਸੋਢੀ ਨੇ ਦੱਸਿਆ ਕਿ ਇਹ ਗੇਟ 100 ਫੁੱਟ ਉੱਚਾ ਅਤੇ 100 ਫੁੱਟ ਹੀ ਚੌੜਾ ਹੋਵੇਗਾ | ਗੇਟ ਵਿਚ ਰੌਸ਼ਨੀ ਦਾ ਖੂਬਸੂਰਤ ਬੰਦੋਬਸਤ ਕੀਤਾ ਜਾਵੇਗਾ ਜੋ ਕਿ ਰਾਤ ਸਮੇਂ ਅਲੌਕਿਕ ਨਜ਼ਾਰਾ ਪੇਸ਼ ਕਰੇਗਾ | ਇਸ ਤੋਂ ਇਲਾਵਾ ਗੇਟ ਦੇ ਆਲੇ-ਦੁਆਲੇ ਲੈਂਡ ਸਕੇਪਿੰਗ ਦਾ ਪੁਖ਼ਤਾ ਪਬੰਧ ਕੀਤਾ ਜਾ ਰਿਹਾ ਹੈ ਜੋ ਕਿ ਇਸ ਦੀ ਸੁੰਦਰਤਾ ਨੂੰ ਚਾਰ-ਚੰਨ ਲਾਵੇਗਾ | 
ਅੰਮਿ੍ਤਸਰ ਸ਼ਹਿਰ ਵਿਚ ਆਉਂਦੇ ਲੱਖਾਂ ਸੈਲਾਨੀਆਂ ਦੇ ਸਵਾਗਤ ਅਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਸ਼ਹਿਰ ਨੂੰ ਆਉਂਦੀਆਂ ਚਾਰ ਮੁੱਖ ਸੜਕਾਂ 'ਤੇ ਵੱਡੇ-ਵੱਡੇ ਗੇਟ ਉਸਾਰਨ ਜਾ ਰਹੀ ਹੈ | ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਗੇਟਾਂ ਦਾ ਡਿਜ਼ਾਈਨ ਪ੍ਰਵਾਨ ਕਰ ਲਿਆ ਹੈ ਅਤੇ ਛੇਤੀ ਹੀ ਇਨ੍ਹਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਐਕਸੀਅਨ ਲੋਕ ਨਿਰਮਾਣ ਵਿਭਾਗ ਸ: ਜਸਬੀਰ ਸਿੰਘ ਸੋਢੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਹਦਾਇਤ 'ਤੇ ਇਸ ਗੇਟ ਦਾ ਸ਼ਾਨਦਾਰ ਡਿਜ਼ਾਈਨ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭਵਨ ਉਸਾਰੀ ਵਿਭਾਗ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਹਿਲਾ ਗੇਟ ਜਲੰਧਰ-ਅੰਮਿ੍ਤਸਰ ਰੋਡ ਉੱਪਰ ਬਣੇਗਾ ਜਿਸ 'ਤੇ ਕਰੀਬ 7.39 ਕਰੋੜ ਦੀ ਲਾਗਤ ਆਵੇਗੀ | ਸ: ਸੋਢੀ ਨੇ ਦੱਸਿਆ ਕਿ ਇਸ ਗੇਟ ਦੀ ਉਸਾਰੀ ਮਗਰੋਂ ਦੂਸਰੇ ਤਿੰਨ ਗੇਟ ਅੰਮਿ੍ਤਸਰ-ਤਰਨ-ਤਾਰਨ ਰੋਡ, ਅੰਮਿ੍ਤਸਰ-ਬਟਾਲਾ ਰੋਡ ਅਤੇ ਅੰਮਿ੍ਤਸਰ-ਅਟਾਰੀ ਸੜਕ ਉੱਪਰ ਉਸਾਰੇ ਜਾਣਗੇ | ਉਨ੍ਹਾਂ ਦੱਸਿਆ ਕਿ ਪਹਿਲੇ ਗੇਟ ਦਾ ਟੈਂਡਰ ਪੰਜਾਬ ਮੁਢਲਾ ਢਾਂਚਾ ਵਿਕਾਸ ਬੋਰਡ ਦੀ ਪ੍ਰਵਾਨਗੀ ਮਗਰੋਂ ਜਾਰੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਉਪ ਮੁੱਖ ਮੰਤਰੀ ਨੇ ਆਪਣੀ ਨਿਗਰਾਨੀ ਹੇਠ ਜਿਹੜਾ ਡਿਜ਼ਾਈਨ ਤਿਆਰ ਕਰਵਾਇਆ ਹੈ ਉਸ ਵਿਚੋਂ ਅੰਮਿ੍ਤਸਰ ਦੀ ਵਿਰਾਸਤ ਰੂਪਮਾਨ ਹੁੰਦੀ ਹੈ | ਇਸ ਗੇਟ 'ਤੇ ਬਣਨ ਵਾਲੇ ਗੁੰਬਦ ਅਤੇ ਉਨ੍ਹਾਂ ਨੂੰ ਕੀਤਾ ਜਾਣ ਵਾਲਾ ਸੁਨਹਿਰੀ ਰੰਗ ਬਾਹਰੋਂ ਆਉਂਦੇ ਸੈਲਾਨੀ ਨੂੰ ਇਸ ਸ਼ਹਿਰ ਦੇ ਮੁੱਖ ਆਕਰਸ਼ਣ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਹੋਂਦ ਦਰਸਾ ਕੇ ਧਾਰਮਿਕ ਰੰਗ ਵਿਚ ਰੰਗ ਦੇਵੇਗਾ | ਸ: ਸੋਢੀ ਨੇ ਦੱਸਿਆ ਕਿ ਇਹ ਗੇਟ 100 ਫੁੱਟ ਉੱਚਾ ਅਤੇ 100 ਫੁੱਟ ਹੀ ਚੌੜਾ ਹੋਵੇਗਾ | ਗੇਟ ਵਿਚ ਰੌਸ਼ਨੀ ਦਾ ਖੂਬਸੂਰਤ ਬੰਦੋਬਸਤ ਕੀਤਾ ਜਾਵੇਗਾ ਜੋ ਕਿ ਰਾਤ ਸਮੇਂ ਅਲੌਕਿਕ ਨਜ਼ਾਰਾ ਪੇਸ਼ ਕਰੇਗਾ | ਇਸ ਤੋਂ ਇਲਾਵਾ ਗੇਟ ਦੇ ਆਲੇ-ਦੁਆਲੇ ਲੈਂਡ ਸਕੇਪਿੰਗ ਦਾ ਪੁਖ਼ਤਾ ਪਬੰਧ ਕੀਤਾ ਜਾ ਰਿਹਾ ਹੈ ਜੋ ਕਿ ਇਸ ਦੀ ਸੁੰਦਰਤਾ ਨੂੰ ਚਾਰ-ਚੰਨ ਲਾਵੇਗਾ |

No comments: