jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਨਵਜੋਤ ਸਿੱਧੂ ਤਾਂ ਸਿੱਖ ਹੀ ਨਹੀਂ : ਜਥੇਦਾਰ

www.sabblok.blogspot.com


ਅੰਮ੍ਰਿਤਸਰ, 4 (ਜੁਲਾਈ ਨਰਿੰਦਰ ਪਾਲ ਸਿੰਘ): ਯੂਰਪੀ ਮੁਲਕਾਂ ਵਿਚ ਵੱਖ ਵੱਖ ਧਰਮਾਂ ਦੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲਗਾਏ ਜਾਣ ਦੀਆਂ ਖਬਰਾਂ ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮਤਭੇਦ ਭੁਲਾ ਕੇ ਇਕ ਮੰਚ ਤੇ ਇਕੱਠੇ ਹੋਕੇ ਅੰਤਰਰਾਸ਼ਟਰੀ ਪੱਧਰ ਤੇ ਕਾਨੂੰਨੀ ਲੜਾਈ ਲੜਨ ਲਈ ਤਿਆਰ ਰਹਿਣ।ਅੱਜ ਆਪਣੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਾਰੇ ਹੀ ਧਰਮ ਅਤੇ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਸਤਿਕਾਰ ਯੋਗ ਹਨ ਲੇਕਿਨ ਸਾਡੇ ਧਾਰਮਿਕ ਚਿੰਨ੍ਹ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸ਼ੇ ਹਨ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਚਿੰਨ੍ਹ ਕਿਸੇ ਦੂਸਰੇ ਧਰਮ ਜਾਂ ਜਾਤ ਲਈ ਖਤਰਾ ਨਹੀ ਹਨ ਬਲਕਿ ਸਾਡੀ ਵੱਖਰੀ ਤੇ ਨਿਆਰੀ ਪਹਿਚਾਣ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਸਿੱਖ ਆਪਣੇ ਧਾਰਮਿਕ ਚਿੰਨ੍ਹ ਪਹਿਨ ਕੇ ਵੱਖ ਵੱਖ ਸਰਕਾਰੀ ਅਹੁੱਦਿਆਂ ,ਪੁਲਿਸ ਤੇ ਫੌਜ ਵਿਚ ਵੀ ਆਪਣੇ ਫਰਜ ਨਿਭਾਅ ਰਹੇ ਹਨ । ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ, ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧੀ ਦਖਲ ਅੰਦਾਜੀ ਹੈ ,ਜਿਸਨੂੰ ਕਦਾਚਿਤ ਬਰਦਾਸ਼ਤ ਨਹੀ ਕੀਤਾ ਜਾ ਸਕਦਾ ।ਉਨ੍ਹਾ ਕਿਹਾ ਕਿ ਯੂਰਪੀ ਮੁਲਕਾਂ ਵਿਚ ਅਜੇਹੀ ਕਿਸੇ ਵੀ ਮੁਹਿੰਮ ਦਾ ਟਾਕਰਾ ਕਰਨ ਲਈ ਸਮੁਚੇ ਸਿੱਖ ਨੂੰ ਇਕ ਜੁਟ ਹੋਕੇ ,ਕਾਨੂੰਨੀ ਲੜਾਈ ਲੜਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ । ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੂੰ ਵੀ ਕਿਹਾ ਕਿ ਇਸ ਮਾਮਲੇ ਤੇ ਅੰਤਰਰਾਸ਼ਟਰੀ ਪੱਧਰ ਤੇ ਗਲਬਾਤ ਕੀਤੀ ਜਾਏ । ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅਜੇਹੇ ਹਾਲਾਤਾਂ ਦੇ ਚਲਦਿਆਂ ਵਿਦੇਸ਼ ਵਸਦੇ ਸਿੱਖ ,ਪੰਜਾਬੀ ਭਾਸ਼ਾ ਪੜ੍ਹਾਏ ਜਾਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੇ ਨਾਲ ਨਾਲ ਸਿੱਖ ਬੱਚਿਆਂ ਲਈ ਸਕੂਲ ਹੀ ਖੋਲਣ ਦੇ ਯਤਨ ਕਰਨ।

ਅੰਮ੍ਰਿਤਸਰ ਤੋਂ ਭਾਜਪਾ ਸਾਂਸਦ ਨਵਜੋਤ ਸਿੱਧੁ ਵਲੋਂ ਇਕ ਸ਼ੋਅ ਦੌਰਾਨ ਸ਼ਬਦ ‘ਰਾਮ ਖੁਮਾਰੀ ਨਾਨਕਾ’ਦਾ ਪ੍ਰਯੋਗ ਕਰਨ ਬਾਰੇ ਪੁਛੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਕਲਾਕਾਰਾਂ ਨੂੰ ਵੀ ਕਿਸੇ ਜਾਬਤੇ ਵਿਚ ਰਹਿਣਾ ਚਾਹੀਦਾ ਹੈ । ਇਕ ਸਵਾਲ ਦੇ ਜਵਾਬ ਵਿਚ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾ ਪਾਸ ਸਾਂਸਦ ਸਿੱਧੁ ਖਿਲਾਫ ਅਜੇ ਤੀਕ ਕੋਈ ਸ਼ਿਕਾਇਤ ਨਹੀ ਪੁਜੀ ਲੇਕਿਨ ਨਾਲ ਹੀ ਸਪਸ਼ਟ ਕੀਤਾ ਕਿ ਸਿੱਧੂ ਤਾਂ ਜਨੇਊ ਵੀ ਧਾਰਣ ਕਰਦਾ ਹੈ ਤੇ ਹਵਨਯੱਗ ਵਿਚ ਵੀ ਸ਼ਾਮਿਲ ਹੋ ਚੁਕਾ ਹੈ ,ਅਜੇਹਾ ਵਿਅਕਤੀ ਸਿੱਖ ਨਹੀ ਹੈ ।ਜਿਲ੍ਹੇ ਤੋਂ ਭਾਜਪਾ ਦੀ ਸਾਬਕਾ ਮੰਤਰੀ ਬੀਬੀ ਲਕਸ਼ਮੀ ਕਾਂਤਾ ਚਾਵਲਾ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਤੁਲਨਾ ,ਆਮ ਮੰਦਰਾਂ ਨਾਲ ਕੀਤੇ ਜਾਣ ਤੇ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਾਰੇ ਹੀ ਮੰਦਰ,ਮਸਜਿਦ ਤੇ ਗਿਰਜਾਘਰ ਸਤਿਕਾਰਯੋਗ ਹਨ ਲੇਕਿਨ ਕਿਸੇ ਦੀ ਤੁਲਨਾ ਸਿੱਖ ਕੌਮ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨਾਲ ਨਹੀ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ,ਪ੍ਰੋ:ਲਕਸ਼ਮੀ ਕਾਂਤਾ ਪੜ੍ਹੀ ਲਿਖੀ ਬੀਬੀ ਹੈ, ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਤੋਂ ਪਹਿਲਾਂ ਪੂਰੀ ਵਿਚਾਰ ਕਰਨੀ ਚਾਹੀਦੀ ਹੈ।

No comments: