jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਸਕੂਲੀ ਬੱਸ ਪਲਟਣ ਨਾਲ 10 ਬੱਚੇ ਤੇ ਡਰਾਈਵਰ ਜ਼ਖ਼ਮੀ

www.sabblok.blogspot.com

ਪਿੰਡ ਪੰਜਢੇਰਾਂ ਰਈਆ ਨਜ਼ਦੀਕ ਖੇਤਾਂ ਵਿੱਚ ਪਲਟੀ ਪਈ ਸੇਂਟ ਅਗਸਟੀਨ ਸਕੂਲ ਦੀ ਬੱਚਿਆਂ ਨਾਲ ਭਰੀ ਬੱਸ
ਮੁਕੇਰੀਆਂ, 20 ਜੁਲਾਈ : ਨਜ਼ਦੀਕੀ ਪਿੰਡ ਪੰਡੋਰੀ ਲਮੀਨ ਦੇ ਇੱਕ ਨਿੱਜੀ ਸਕੂਲ ਦੇ ਬੱਚਿਆਂ ਦੀ ਲੱਦੀ ਬੱਸ ਪਲਟਣ ਕਾਰਨ 10 ਬੱਚੇ ਤੇ ਬੱਸ ਦਾ ਡਰਾਈਵਰ ਜ਼ਖ਼ਮੀ ਹੋ ਗਏ। ਇਸ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪੁੱਜੇ ਸਕੂਲ ਪ੍ਰਬੰਧਕਾਂ ਨੇ ਬੱਸ ਵਿੱਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਹੋਣ ਦਾ ਬਹਾਨਾ ਲਾ ਕੇ ਮਾਪਿਆਂ ਦੇ ਹਵਾਲੇ ਕਰਕੇ ਘਰਾਂ ਨੂੰ ਤੋਰ ਦਿੱਤਾ ਜਦੋਂ ਕਿ ਬੱਸ ਦੇ ਡਰਾਈਵਰ ਦਾ ਕਿਸੇ ਨਿੱਜੀ ਹਸਪਤਾਲ ਵਿੱਚ ਇਲਾਜ ਕਰਾਇਆ ਜਾ ਰਿਹਾ ਹੈ, ਜਿਸ ਦੀ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਕੁਝ ਬੱਚਿਆਂ ਦੇ ਮਾਪੇ, ਪ੍ਰਬੰਧਕਾਂ ਦੇ ਆਉਣ ਤੋਂ ਪਹਿਲਾਂ ਹੀ
ਆਪਣੇ ਪੱਧਰ ’ਤੇ ਹੀ ਬੱਚਿਆਂ ਨੂੰ ਲੈ ਗਏ ਸਨ, ਜਿਨ੍ਹਾਂ ਦਾ ਸ਼ਹਿਰ ਦੇ ਨਿੱਜੀ ਹਸਪਤਾਲਾਂ ਵਿੱਚ ਮੁੱਢਲਾ ਇਲਾਜ ਕਰਾਇਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਕਰੀਬ 4.30 ਵਜੇ ਪੰਡੋਰੀ ਵਿਖੇ ਚੱਲਦੇ ਇੱਕ ਨਿੱਜੀ ਸਕੂਲ ਸੇਂਟ ਅਗਸਟੀਨ ਦੀ ਬੱਸ ਨੰਬਰ ਪੀ.ਬੀ. 07 ਸੀ-8599 ਬੱਚਿਆਂ ਨੂੰ ਵੱਖ ਵੱਖ ਪਿੰਡਾਂ ਵਿੱਚ ਉਨ੍ਹਾਂ ਦੇ ਘਰ ਛੱਡਣ ਜਾ ਰਹੀ ਸੀ। ਜਦੋਂ ਇਹ ਬੱਸ ਪਿੰਡ ਪੰਜਢੇਰਾਂ ਨਜ਼ਦੀਕ ਪੁੱਜੀ ਤਾਂ ਸੜਕ ’ਤੇ ਪਹਿਲਾਂ ਹੀ ਇੱਕ ਗੱਡਾ ਤੇ ਕਾਰ ਖੜੀ ਹੋਣ ਕਰਕੇ ਉਨ੍ਹਾਂ ਨੂੰ ਓਵਰਟੇਕ ਕਰਨ ਦੀ ਕਾਹਲੀ ਵਿੱਚ ਡਰਾਈਵਰ ਦੀ ਅਣਗਹਿਲੀ ਦੇ ਚੱਲਦੇ ਇਹ ਬੱਸ ਖੇਤਾਂ ਵਿੱਚ ਪਲਟ ਗਈ। ਇਸ ਹਾਦਸੇ ਮੌਕੇ ਬੱਸ ਵਿੱਚ 20 ਤੋਂ ਵੱਧ ਬੱਚੇ ਸਵਾਰ ਸਨ ਜਿਨ੍ਹਾਂ ’ਚੋਂ 10 ਬੱਚੇ ਜ਼ਖ਼ਮੀ ਹੋ ਗਏ ਅਤੇ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਬੱਚਿਆਂ ਦੇ ਮਾਪੇ ਅਤੇ ਸਕੂਲ ਪ੍ਰਬੰਧਕ ਮੌਕੇ ’ਤੇ ਪੁੱਜ ਗਏ। ਪ੍ਰਬੰਧਕਾਂ ਨੇ ਬੱਚਿਆਂ ਦੇ ਮਾਮੂਲੀ ਸੱਟਾਂ ਹੋਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਮਾਪਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਕਿ ਡਰਾਈਵਰ ਨੂੰ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾ ਦਿੱਤਾ ਗਿਆ। ਇਸ ਮੌਕੇ ਬੱਚਿਆ ਨੂੰ ਲੈਣ ਆਏ ਮਾਪਿਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਬੱਸਾਂ ਵਿੱਚ ਬੱਚੇ ਅੰਨੇਵਾਹ ਤੂੁੜੇ ਹੁੰਦੇ ਹਨ ਤੇ ਇਸ ਸਕੂਲ ਦੀਆਂ ਲਗਪਗ ਸਾਰੀਆਂ ਹੀ ਬੱਸਾਂ ਵਿੱਚ ਕੋਈ ਵੀ ਕੰਡਕਟਰ ਜਾਂ ਸਹਾਇਕ ਨਹੀਂ ਹੁੰਦਾ ਜਿਸ ਦੇ ਚੱਲਦਿਆਂ ਬੱਚਿਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਹ ਮਾਮਲਾ ਸਕੂਲ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆ ਚੁੱਕੇ ਹਨ, ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲ ਮੁਖੀਆਂ ਨੂੰ ਤਾੜਨਾ ਕੀਤੀ ਜਾਵੇ ਅਤੇ ਤਹਿਸੀਲ ਪੱਧਰੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਜਾਵੇ।
ਇਸ ਸਬੰਧੀ ਸੰਪਰਕ ਕਰਨ ’ਤੇ ਸਕੂਲ ਪ੍ਰਬੰਧਕ ਰਤਨ ਸ਼ਰਮਾ ਨੇ ਕਿਹਾ ਕਿ ਉਕਤ ਬੱਸ ਵਿੱਚ ਕੰਡਕਟਰ ਸੀ ਅਤੇ ਇਹ ਹਾਦਸਾ ਸੜਕ ਵਿਚਕਾਰ ਖੜੇ ਇੱਕ ਗੱਡੇ ਤੇ ਕਾਰ ਨੂੰ ਕਰਾਸ ਕਰਨ ਲੱਗਿਆਂ ਵਾਪਰਿਆ। ਉਨਾਂ੍ਹ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਕੋਈ ਵੀ ਕੁਤਾਹੀ ਨਹੀਂ ਵਰਤੀ ਜਾਂਦੀ ਤੇ ਜੇਕਰ ਮਾਪਿਆਂ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਬੱਸ ਪਲਟਣ ਕਾਰਨ ਪੰਜ ਦੇ ਕਰੀਬ ਬੱਚੇ ਜ਼ਖ਼ਮੀ ਹੋਏ ਸਨ, ਜਿਨ੍ਹਾਂ ਨੂੰ ਪਹਿਲਾਂ ਹੀ ਬੱਚਿਆਂ ਦੇ ਮਾਪੇ ਲਿਜਾ ਚੁੱਕੇ ਸਨ। ਉਨ੍ਹਾਂ ਬੱਸ ਵਿੱਚ ਬੱਚਿਆਂ ਦੀ ਗਿਣਤੀ ਵੱਧ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਬੱਸ ਦੀਆਂ ਸੀਟਾਂ ਦੀ ਗਿਣਤੀ 52 ਸੀ ਜਦੋਂ ਕਿ ਹਾਦਸੇ ਮੌਕੇ ਬੱਸ ਵਿੱਚ ਕੇਵਲ 20 ਬੱਚੇ ਹੀ ਸਵਾਰ ਸਨ।

No comments: