jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

ਅਮਰਿੰਦਰ ਨੇ ਮੰਗਿਆ ਪੰਜਾਬ ਲਈ ਵਿਸ਼ੇਸ਼ ਪੈਕੇਜ


ਚੰਡੀਗੜ੍ਹ, 20 ਜੁਲਾਈ (ਪੰਜਾਬ ਟਾਇਮਜ਼ ਬਿਊਰੋ)-ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੂਰੇ ਪੰਜਾਬ ਦੀ ਇੰਡਸਟਰੀ ਨੂੰ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਲੋੜ ਹੈ, ਜਿਸ ਨੇ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਰਗੇ ਗੁਆਂਢੀ ਸੂਬਿਆਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦਿੱਤੇ ਜਾਣ ਕਾਰਨ ਪਿੱਛਲੇ ਡੇਢ ਦਹਾਕੇ ਦੌਰਾਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕੀਤਾ ਹੈ।
captial-amrinder-singh
ਸਾਲ 2002 ਤੋਂ 2007 ਤੱਕ ਬਤੌਰ ਮੁੱਖ ਮੰਤਰੀ ਅਤੇ ਹੁਣ ਤੱਕ ਉਹ ਪੂਰੇ ਸੂਬੇ ਨੂੰ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਮੰਗ ਕਰ ਰਹੇ ਹਨ।
ਜੋ ਇਥੋਂ ਦੀ ਇੰਡਸਟਰੀ ਨੂੰ ਮਜ਼ਬੂਤ ਕਰਨ, ਅਰਥ ਵਿਵਸਥਾ ‘ਚ ਸੁਧਾਰ ਲਿਆਉਣ ਅਤੇ 40 ਲੱਖ ਤੋਂ ਵੱਧ ਬੇਰੁਜ਼ਗਾਰ ਲੋਕਾਂ ਲਈ ਰੋਜਗਾਰ ਪੈਦਾ ਕਰਨ ‘ਚ ਮੀਲ੍ਹ ਦਾ ਪੱਥਰ ਸਾਬਿਤ ਹੋ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ 1998 ‘ਚ ਜਦੋਂ ਉਹ ਪਹਿਲਾਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ, ਉਨ੍ਹਾਂ ਨੇ ਗੁਆਂਢੀ ਸੂਬਿਆਂ ਨੂੰ ਟੈਕਸਾਂ ‘ਚ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ ਦੇ ਚਲਦੇ ਪੰਜਾਬ ਦੀ ਇੰਡਸਟਰੀ ਨੂੰ ਹੋਣ ਵਾਲੇ ਨੁਕਸਾਨ ਦਾ ਮੁੱਦਾ ਚੁੱਕਿਆ। ਇਸਦੇ ਚਲਦੇ ਇੰਡਸਟਰੀ ਦਾ ਵਿਕਾਸ ਜਾਂ ਤਾਂ ਰੁੱਕ ਗਿਆ, ਜਾਂ ਫਿਰ ਇਸਨੇ ਟੈਕਸ ਹੋਲੀਡੇ ਦੇਣ ਵਾਲੇ ਸੂਬਿਆਂ ‘ਚ ਜਾਣਾ ਸਹੀ ਸਮਝਿਆ। ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਜਿਵੇਂ ਅੰਮ੍ਰਿਤਸਰ ਅਤੇ ਲੁਧਿਆਣਾ ਤੇ ਜਲੰਧਰ ਵਰਗੇ ਹੋਰਨਾਂ ਸਥਾਨਾਂ ‘ਚ ਇੰਡਸਟਰੀ ਦੇ ਹੋ ਰਹੇ ਨੁਕਸਾਨ ਨੂੰ ਰੋਕਣ ਦੀ ਲੋੜ ਹੈ। ਕਿਸੇ ਵੀ ਪੈਕੇਜ ਨੂੰ ਜਾਰੀ ਕਰਨ ਤੋਂ ਪਹਿਲਾਂ ਪੂਰੇ ਸੂਬੇ ਦੀ ਅਰਥ ਵਿਵਸਥਾ ਨੂੰ ਧਿਆਨ ‘ਚ ਰੱਖਿਆ ਜਾਵੇ, ਨਾ ਕਿ ਕੁਝ ਜਿਲ੍ਹਿਆਂ ਦੀ। ਸੂਬੇ ‘ਚ ਖੇਤੀਬਾੜੀ ਦਾ ਪੱਧਰ ਡਿੱਗ ਚੁੱਕਾ ਹੈ, ਜਿਹੜਾ ਜਿਆਦਾ ਸਮੇਂ ਤੱਕ ਲਾਭਕਾਰੀ ਧੰਦਾ ਨਹੀਂ ਰਹਿਣਾ ਵਾਲਾ। ਅਜਿਹੇ ‘ਚ ਲੋਕਾਂ ਨੂੰ ਰੋਜਗਾਰ ਉਪਲਬਧ ਕਰਵਾਉਣ ‘ਚ ਇੰਡਸਟਰੀ ਤੋਂ ਇਲਾਵਾ ਕੋਈ ਹੋਰ ਸਾਧਨ ਨਹੀਂ ਹੈ। ਇਸ ਲਈ ਸੂਬੇ ਵਾਸਤੇ ਵਿਸ਼ੇਸ਼ ਪੈਕੇਜ ਦਿੱਤੇ ਜਾਣ ਦੀ ਲੋੜ ਹੈ।

www.sabblok.blogspot.com

ਅਮਰਿੰਦਰ ਨੇ ਮੰਗਿਆ ਪੰਜਾਬ ਲਈ ਵਿਸ਼ੇਸ਼ ਪੈਕੇਜ

No comments: