jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 20 July 2013

19 ਸਾਲ ਦਾ ਨੌਜਵਾਨ ਦੇ ਰਿਹਾ ਹੈ ਪੁਲਸ ਨੂੰ ਸਾਈਬਰ ਕ੍ਰਾਈਮ ਰੋਕਣ ਦੀ ਟ੍ਰੇਨਿੰਗ

www.sabblok.blogspot.com
ਲੁਧਿਆਣਾ, 20 ਜੁਲਾਈ (ਜਸਪਿੰਦਰ ਸਿੰਘ): ਕਹਿੰਦੇ ਨੇ ਜੇਕਰ ਕਿਸੇ ਕੰਮ ਨੂੰ ਪੱਕੀ ਲਗਨ ਅਤੇ ਮਿਹਨਤ ਨਾਲ ਕੀਤਾ ਜਾਏ ਤਾਂ ਉਸ 'ਚ ਸਫਲਤਾ ਜ਼ਰੂਰ ਮਿਲਦੀ ਹੈ। ਮਿਹਨਤ ਅਤੇ ਲਗਨ ਦੀ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ ਲੁਧਿਆਣਾ ਦੇ ਡੁੱਗਰੀ ਰੋਡ ਇਲਾਕੇ 'ਚ ਰਹਿਣ ਵਾਲੇ 19 ਸਾਲਾ ਤ੍ਰਿਸਨੀਤ ਨੇ। ਸਿਰਫ 19 ਸਾਲ ਦੀ ਉਮਰ 'ਚ ਇਸ ਨੌਜਵਾਨ ਨੇ ਕੰਪਿਊਟਰ ਦੀ ਦੁਨੀਆ '
ਚ ਇੰਨੀ ਮੁਹਾਰਤ ਹਾਸਲ ਕਰ ਲਈ ਹੈ ਕਿ ਸਾਈਬਰ ਕ੍ਰਾਈਮ ਨੂੰ ਰੋਕਣ ਅਤੇ ਅਪਰਾਧੀਆਂ ਨੂੰ ਫੜਨ ਦੇ ਲਈ ਹੁਣ ਉਹ ਪੁਲਸ ਦੀ ਮਦਦ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਵੀ ਦੇ ਰਿਹਾ ਹੈ। ਸਿਰਫ 19 ਸਾਲ ਦੀ ਉਮਰ 'ਚ ਤ੍ਰਿਸਨੀਤ ਟੀ. ਏ. ਸੀ. ਸਕਿਓਰਿਟੀ ਸਲਿਊਸ਼ਨ ਨਾਂ ਤੋਂ ਆਪਣੀ ਕੰਪਨੀ ਵੀ ਚਲਾ ਰਿਹਾ ਹੈ। ਪੰਜਾਬ ਸਣੇ ਕਈ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਤ੍ਰਿਸਨੀਤ ਟ੍ਰੇਨਿੰਗ ਦੇ ਚੁੱਕਾ ਹੈ ਜਿਸ 'ਚ ਕਈ ਮਲਟੀ ਨੈਸ਼ਨਲ ਕੰਪਨੀਆਂ ਵੀ ਸ਼ਾਮਲ ਹਨ। ਤ੍ਰਿਸਨੀਤ ਦੇ ਅਨੁਸਾਰ ਭਾਰਤ 'ਚ ਇੰਟਰਨੈੱਟ ਸੰਬੰਧੀ ਅਪਰਾਧਾਂ ਦੀ ਗਿਣਤੀ ਅਮਰੀਕਾ ਤੋਂ ਵੀ ਜ਼ਿਆਦਾ ਹੈ ਅਤੇ ਇਨ੍ਹਾਂ 'ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਉਹ ਭਾਰਤ ਨੂੰ ਸਾਈਬਰ ਕ੍ਰਾਈਮ ਤੋਂ ਮੁਕਤ ਦੇਸ਼ ਵਜੋਂ ਦੇਖਣਾ ਚਾਹੁੰਦਾ ਹੈ। ਤ੍ਰਿਸਨੀਤ ਹੈਥ ਕਿਲ ਹੈਕਿੰਗ 'ਤੇ 'ਹਦ ਹਾਕਿੰਗ ਇਰਾ' ਦੇ ਨਾਂ ਤੋਂ ਇਕ ਕਿਤਾਬ ਵੀ ਲਿਖ ਚੁੱਕਾ ਹੈ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਲਾਂਚ ਹੋਈ ਸੀ। ਇਸ ਕਿਤਾਬ 'ਚ ਈ ਮੇਲ ਫਰਾਡ, ਮੋਬਿਲ ਮਿਸ ਯੂਜ਼ ਤੇ ਹੈਲਕਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਉਹ ਸਾਈਬਰ ਕ੍ਰਾਈਮ ਸਕਿਓਰਿਟੀ ਦੇ ਨਾਂ ਤੋਂ ਇਕ ਨਵੀਂ ਕਿਤਾਬ 'ਵਟ ਇਜ਼ ਹੈਕਿੰਗ' ਵੀ ਛੇਤੀ ਹੀ ਲਾਂਚ ਕਰਨ ਜਾ ਰਿਹਾ ਹੈ।

No comments: