jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਸਕੂਲੀ ਵੈਨ ਹਾਦਸੇ ਦਾ ਸ਼ਿਕਾਰ, ਇਕ ਬੱਚੇ ਸਮੇਤ 2 ਦੀ ਮੌਤ

www.sabblok.blogspot.com

ਚੰਡੀਗੜ੍ਹ—ਖਰੜ ਦੇ ਨਜ਼ਦੀਕ ਮੰਗਲਵਾਰ ਸਵੇਰੇ ਬੱਚਿਆਂ ਨੂੰ ਸਕੂਲ ਲਿਜਾ ਰਹੀ ਸਕੂਲੀ ਵੈਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਯਾਤਰੀ ਬੱਸ ਲਿਬੜਾ ਤੇ ਸਕੂਲੀ ਵੈਨ ਵਿਚਾਲੇ ਹੋਇਆ ਹੈ। ਇਸ ਹਾਦਸੇ ‘ਚ ਇਕ ਬੱਚੇ ਸਮੇਤ 2 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਕਈ ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਜ਼ਖਮੀ ਹੋਏ ਬੱਚਿਆਂ ਨੂੰ ਇਲਾਜ ਲਈ ਖਰੜ ਦੇ ਨਿਜੀ ਹਸਪਤਾਲਾਂ ‘ਚ ਭੇਜ ਦਿੱਤਾ ਗਿਆ ਹੈ। ਜਿਹੜੇ ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ, ਉਨ੍ਹਾਂ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ ‘ਤੇ ਰਾਹਤ ਤੇ ਬਚਾਅ ਦਲ ਅਤੇ ਪੁਲਸ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਹਾਦਸੇ ਦੀ ਜਾਂਚ ਦੇ ਨਾਲ-ਨਾਲ ਰਾਹਤ ਅਤੇ ਬਚਾਅ ਕੰਮਾਂ ‘ਚ ਮਦਦ ਲਈ ਖੁਦ ਲੱਗ ਗਏ ਹਨ। ਇਸ ਘਟਨਾ ਸੰਬੰਧੀ ਪੁਲਸ ਅਧਿਕਾਰੀ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਘਟਨਾ ਤੇਜ਼ ਰਫਤਾਰ ਕਾਰਨ ਵਾਪਰੀ ਹੈ।

No comments: