jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਕੇਂਦਰੀ ਗਰਾਂਟਾਂ ਦਾ ਪੈਸਾ ਸਮੇਂ ਸਿਰ ਨਹੀਂ ਖਰਚਿਆ ਜਾ ਰਿਹਾ: ਬਿੱਟੂ

www.sabblok.blogspot.com
ਰੂਪਨਗਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂn
ਰੂਪਨਗਰ,16 ਜੁਲਾਈ
‘ਸੂਬਾ ਸਰਕਾਰ ਦੇ ਦਬਾਅ ਹੇਠ ਅਫਸਰਸ਼ਾਹੀ ਦੀਆਂ ਅਣਗਹਿਲੀਆਂ ਅਤੇ ਬੇਪ੍ਰਵਾਹੀਆਂ ਕਾਰਨ ਕੇਂਦਰ ਸਰਕਾਰ ਦੁਆਰਾ ਭੇਜੀਆਂ ਜਾ ਰਹੀਆਂ ਗਰਾਂਟਾਂ ਦਾ ਪੈਸਾ ਸਮੇਂ ਸਿਰ ਨਹੀਂ ਖਰਚਿਆ ਜਾ ਰਿਹਾ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਇਸਦਾ ਪੂਰਾ ਲਾਭ ਨਹੀਂ ਮਿਲ ਰਿਹਾ।’
ਇਹ ਖੁਲਾਸਾ ਅੱਜ ਇੱਥੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਕੋਲ ਕੀਤਾ। ਉਹ ਇੱਥੇ ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰਨ ਲਈ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੋਂ ਮਨਰੇਗਾ,ਸਰਵ ਸਿੱਖਿਆ ਅਭਿਆਨ ਤੇ ਹੋਰ ਸਕੀਮਾਂ ਤਹਿਤ ਆਏ ਕਰੋੜਾਂ ਰੁਪਏ ਸੂਬਾ ਸਰਕਾਰ ਦੁਆਰਾ ਅਜੇ ਤੱਕ ਖਰਚੇ ਨਹੀਂ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਕੂਲ਼ਾਂ ਵਿੱਚ ਡਰਾਇੰਗ ਤੇ ਸਾਇੰਸ ਦੇ ਕਮਰੇ ਬਨਾਉਣ ਲਈ 100 ਕਰੋੜ ਰੁਪਏ ਦੀ ਗਰਾਂਟ ਆਈ ਹੈ ਤੇ ਪੰਜਾਬ ਸਰਕਾਰ ਇਸ ਪੈਸੇ ਨੂੰ ਸਕੂਲ਼ ਸਿੱਖਿਆ ਕਮੇਟੀਆਂ ਦੀ ਥਾਂ ‘ਤੇ ਪੰਜਾਬ ਸਕੂਲ਼ ਸਿੱਖਿਆ ਬੋਰਡ ਰਾਹੀਂ ਖਰਚਣ ਜਾ ਰਹੀ ਹੈ ਜਿਹੜਾ ਕਿ ਪਹਿਲਾਂ ਹੀ ਕਿਤਾਬ ਘੁਟਾਲੇ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੁਆਰਾ ਆਪਣੇ ਐਮ.ਪੀ. ਫੰਡ ਵਿੱਚੋਂ ਦਿੱਤੇ ਗਏ ਪੈਸੇ ਦਾ ਬਹੁਤਾ ਹਿੱਸਾ ਅਜੇ ਅਣਖਰਚਿਆਂ ਹੀ ਪਿਆ ਹੈ। ਉਨ੍ਹਾਂ ਇਸ ਮੌਕੇ ਤੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਜ਼ਿਲ੍ਹੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਤ 8713 ਬੱਚਿਆਂ ਨੂੰ ਅਜੇ ਤੱਕ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਣ ਵਾਲੇ ਵਜ਼ੀਫੇ ਦਾ ਲਾਭ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਣੀਆ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਪਾਏ ਗਏ ਵਾਧੂ ਬੋਝ ਨੂੰ ਘੱਟ ਕਰਵਾਉਣ ਲਈ ਉਹ ਕਾਲੌਨੀਆ ਦੇ ਵਾਸੀਆਂ ਨਾਲ ਖੜਨਗੇ। ਉਹ ਆਪਣੇ ਤੌਰ ’ਤੇ ਇਨ੍ਹਾਂ ਸਾਰੇ ਕੰਮਾਂ ਦੀ ਚੈਕਿੰਗ ਲਈ ਕਮੇਟੀਆਂ ਬਨਾਉਣਗੇ।
ਇਸ ਮੌਕੇ ਉਨ੍ਹਾਂ ਪ੍ਰਸ਼ਾਸਨ ਰਾਹੀਂ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਾਜਪੁਰਾ-ਸਰਹਿੰਦ-ਮੋਰਿੰਡਾ-ਚਮਕੌਰ ਸਾਹਿਬ ਨੂੰ ਹਾਈਵੇਅ ਦਾ ਦਰਜਾ ਦਿੱਤਾ ਜਾਵੇ ਜਿਸ ਤੋਂ ਬਾਅਦ ਇਸ ਸੜਕ ਨੂੰ ਕੇਂਦਰੀ ਸਰਕਾਰ ਦੇ ਫੰਡਾਂ ਨਾਲ ਚੌੜਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੇਲਾ ਨੇੜੇ ਸਤਲੁਜ ਦਰਿਆ ’ਤੇ ਨਵਾਂ ਪੁਲ ਉਸਾਰਨ ਲਈ 1.21 ਕਰੋੜ ਰੁਪਏ ਦਾ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।

ਮੀਟਿੰਗ ਤੋਂ ਅਧਿਕਾਰੀ ਬੇਪ੍ਰਵਾਹ

ਜ਼ਿਲ੍ਹਾ ਵਿਜੀਲੈਂਸ ਤੇ ਮੋਨੀਟਰਿੰਗ ਕਮੇਟੀ ਦੀ ਅੱਜ ਮੀਟਿੰਗ ਵਿੱਚ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਸਮੇਤ ਕੁਝ ਅਧਿਕਾਰੀ ਗੈਰਹਾਜ਼ਰ ਸਨ। ਲਗਪਗ ਤਿੰਨ ਮਹੀਨੇ ਬਾਅਦ ਹੋਣ ਵਾਲੀ ਇਸ ਮੀਟਿੰਗ ’ਚ ਅਧਿਕਾਰੀਆਂ ਦੀ ਗੈਰਹਾਜ਼ਰੀ ਬਾਰੇ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਉਪ-ਚੇਅਰਮੈਨ ਰਵਨੀਤ ਸਿੰਘ ਬਿੱਟੂ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਵੀ ਲਾਚਾਰ ਹੀ ਨਜ਼ਰ ਆਏ।
ਪੱਤਰਕਾਰਾਂ ਨੂੰ ਮੀਟਿੰਗ ’ਚ ਨਾ ਜਾਣ ਦਿੱਤਾ:  ਅੱਜ ਦੀ ਮੀਟਿੰਗ ਦੀ ਕਾਰਵਾਈ ਦੀ ਕਵਰੇਜ ਲਈ ਪਹੁੰਚੇ ਕੁਝ ਪੱਤਰਕਾਰਾਂ ਨੂੰ ਮੀਟਿੰਗ ਵਿੱਚ ਨਾ ਜਾਣ ਦਿੱਤਾ ਗਿਆ। ਪੱਤਰਕਾਰਾਂ ਦੁਆਰਾ ਜਦੋਂ ਬਾਅਦ ਵਿੱਚ ਇਹ ਮਾਮਲਾ ਮੀਟਿੰਗ ਦੀ ਪ੍ਰਧਾਨਗੀ ਕਰਨ ਵਾਲੇ ਉਪ-ਚੇਅਰਮੈਨ ਰਵਨੀਤ ਸਿੰਘ ਬਿੱਟੂ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਇਸ ਮਾਮਲੇ ’ਤੇ ਅਫਸੋਸ ਜਾਹਰ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਇਸਦਾ ਹੱਲ ਕਰਨ ਦਾ ਭਰੋਸਾ ਦਿੱਤਾ।

No comments: