jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਕਾਰ ਚੋਰ ਰਵਿੰਦਰ ਅਤੇ ਅਜੇ ਸੋਨੀ ਨੂੰ 24 ਸਾਲ ਕੈਦ

www.sabblok.blogspot.com
ਲੰਡਨ, 11 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਮਿੰਘਮ ਦੇ ਦੋ ਭਰਾਵਾਂ ਰਵਿੰਦਰ ਤੇ ਅਜੇ ਸੋਨੀ ਨੂੰ ਮਹਿੰਗੀਆਂ ਕਾਰਾਂ ਚੋਰੀ ਕਰਨ ਦੇ ਦੋਸ਼ 'ਚ ਬ੍ਰਮਿੰਘਮ ਕਰਾਊਨ ਕੋਰਟ ਵਲੋਂ ਕੁਝ ਮਹੀਨੇ ਪਹਿਲਾਂ 4 ਸਾਲ ਕੈਦ ਦੀ ਸਜ਼ਾ ਸੁਣਾਈ ਸੀ ਤੇ ਹੁਣ ਇੱਕ ਹੋਰ 19 ਸਾਲਾ ਨੌਜਵਾਨ ਦੀ ਹਥੌੜੇ ਨਾਲ ਖੋਪੜੀ ਤੋੜਨ ਦੇ ਦੋਸ਼ 'ਚ ਬਰਮਿੰਘਮ ਕਰਾਊਨ ਕੋਰਟ ਨੇ ਦੋਵੇਂ ਭਰਾਵਾਂ ਨੂੰ 24 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਨਾਈਟ ਲੋਅ ਰੋਡ ਹਾਰਬੋਰਨ ਦੇ ਰਹਿਣ ਵਾਲੇ ਰਵਿੰਦਰ ਤੇ ਅਜੇ ਨੂੰ ਡੀਵੋਨਸ਼ਾਇਰ ਆਰਮ ਪੱਬ ਵਿਨਸਨ ਗਰੀਨ ਦੇ ਬਾਹਰ ਜਨਵਰੀ ਮਹੀਨੇ 'ਚ ਹਮਲਾ ਕਰਨ ਦਾ ਦੋਸ਼ੀ ਮੰਨੇ ਗਏ ਹਨ | ਇਨ੍ਹਾਂ ਨੂੰ 12-12 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਨ੍ਹਾਂ ਤੇ ਬੀਤੇ ਵਰ੍ਹੇ ਜਨਵਰੀ ਤੇ ਫਰਵਰੀ ਮਹੀਨੇ 'ਚ ਸਿਰਫ 20 ਦਿਨਾਂ 'ਚ 12 ਬੀ. ਐਮ. ਡਬਲਿਊ ਤੇ ਇੱਕ ਆਉਡੀ ਕਿਊ ਸੀ ਚੋਰੀ ਦੇ ਦੋਸ਼ ਵੀ ਸਨ | ਅਦਾਲਤ ਨੇ ਕਾਰ ਚੋਰੀ ਮਾਮਲੇ 'ਚ ਰਵਿੰਦਰ ਤੇ ਅਜੇ ਸੋਨੀ ਪਹਿਲਾਂ ਹੀ 4 ਸਾਲ ਦੀ ਜੇਲ੍ਹ ਕੱਟ ਰਹੇ ਹਨ |

No comments: