jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਵਿਸ਼ਵ ਅਬਾਦੀ ਦਿਵਸ ਸਬੰਧੀ ਸਮਾਗਮ ਕਰਵਾਇਆ

www.sabblok.blogspot.com

ਮਹਿਲ ਕਲਾਂ,
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸਾਂ ਅਨੁਸਾਰ 11 ਜੁਲਾਈ ਤੋਂ 24 ਜੁਲਾਈ ਤੱਕ ਮਨਾਏ ਜਾ ਰਹੇ ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਸਬੰਧੀ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਚੋਪੜਾ ਪੱਤੀ ਦੇ ਆਂਗਣਵਾੜੀ ਸੈਂਟਰ ਵਿੱਚ ਐਸ. ਐਮ. ਓ. ਡਾ: ਸੁਰਿੰਦਰ ਗਰਗ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ | ਇਸ ਮੌਕੇ ਹਾਜ਼ਰ ਡਾਕਟਰਾਂ ਦੀ ਟੀਮ ਵੱਲੋਂ ਅਬਾਦੀ ਦਾ ਸੰਤੁਲਨ ਬਣਾਈ ਰੱਖਣ ਅਤੇ ਫੈਮਿਲੀ ਪਲੈਨਿੰਗ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਇਸ ਸਮੇਂ ਮਾਸ ਮੀਡੀਆ ਅਫ਼ਸਰ ਉਰਮਿਲਾ ਦੇਵੀ, ਲਖਵਿੰਦਰ ਸਿੰਘ, ਡਾ: ਮਨਦੀਪ ਸ਼ਰਮਾ ਤੋਂ ਇਲਾਵਾ ਰਾਜ ਸਿੰਘ ਭਾਂਬੜ, ਬਿ੍ਜ਼ ਲਾਲ ਸ਼ਰਮਾ, ਮਹਿੰਦਰ ਸਿੰਘ ਬਿੱਲੂ ਧਾਲੀਵਾਲ ਅਤੇ ਆਸ਼ਾ ਤੇ ਆਂਗਣਵਾੜੀ ਵਰਕਰ ਹਾਜ਼ਰ ਸਨ | ਇਸੇ ਤਰ੍ਹਾਂ ਇਥੋਂ ਨੇੜਲੇ ਪਿੰਡ ਮਾਂਗੇਵਾਲ ਦੇ ਸਬ-ਸੈਂਟਰ ਵਿਖੇ ਵੀ ਵਿਸ਼ਵ ਅਬਾਦੀ ਪੰਦਰਵਾੜਾ ਮਨਾਇਆ ਗਿਆ | ਜਿਸ ਵਿੱਚ ਛੋਟੇ ਪਰਿਵਾਰ ਦੇ ਫਾਇਦਿਆਂ ਨੂੰ ਵਿਸਥਾਰਪੂਰਵਕ ਸਮਝਾਇਆ ਗਿਆ ਅਤੇ ਪਰਿਵਾਰ ਨਿਯੋਜਨ ਦੀ ਪ੍ਰੇਰਣਾ ਦਿੱਤੀ ਗਈ | ਇਸ ਮੌਕੇ ਜਸਵੀਰ ਕੌਰ ਐਮ. ਪੀ. ਐਚ. ਡਬਲਿਯੂ. ਤੋਂ ਇਲਾਵਾ ਆਸ਼ਾ ਵਰਕਰ ਅਤੇ ਹੋਰ ਪਿੰਡ ੋਨਵਾਸੀ ਹਾਜ਼ਰ ਸਨ |

No comments: