ਰੋਮ (ਕੈਂਥ)—ਤੁਸੀ  ਮੰਨੋ ਭਾਵੇ ਨਾ ਮੰਨੋ ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਨਿਊਜ਼ੀਲੈਂਡ ਵਿੱਚ ਇਕ 36 ਸਾਲਾ ਔਰਤ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦਾ ਬਾਪ 11 ਸਾਲ ਦਾ ਇੱਕ ਬੱਚਾ ਹੈ। ਇਹ 36 ਸਾਲਾ ਔਰਤ ਉਕਤ ਬੱਚੇ ਦੇ ਨਾਲ ਸਕੂਲ ਵਿਚ ਪੜ੍ਹਨ ਵਾਲੇ ਉਸ ਦੇ ਇਕ ਦੋਸਤ ਦੀ ਮਾਂ ਹੈ। ਮੀਡੀਆ ਦੀ ਰਿਪੋਰਟ ਮੁਤਾਬਕ ਆਕਲੈਂਡ ਵਿੱਚ ਇੱਕ ਔਰਤ ਨੇ ਆਪਣੇ ਬੇਟੇ ਦੇ ਸਕੂਲ ਦੇ ਇਕ ਦੋਸਤ ਦੇ ਨਾਲ ਕਈ ਵਾਰ ਜ਼ਬਰਨ ਸਰੀਰਕ ਸਬੰਧ ਬਣਾਏ। ਪਹਿਲੀ ਵਾਰ ਇਸ ਔਰਤ ਨੇ ਇਸ 11 ਸਾਲਾ ਬੱਚੇ ਨੂੰ ਪੀਣ ਲਈ ਬੀਅਰ ਦਿੱਤੀ। ਜਦੋਂ ਇਸ ਮਾਸੂਮ ਬੱਚੇ ਨੂੰ ਨਸ਼ਾ ਹੋ ਗਿਆ ਤਾਂ ਔਰਤ ਨੇ ਉਸ ਨਾਲ ਸਰੀਰਕ ਸਬੰਧ ਸਥਾਪਿਤ ਕੀਤਾ। ਇਸ ਘਟਨਾ ਤੋਂ ਬਾਅਦ ਕਈ ਮਹੀਨੀਆਂ ਤੱਕ ਉਹ ਉਸ ਦੇ ਨਾਲ ਸਰੀਰਕ ਸਬੰਧ ਬਣਾਉਂਦੀ ਰਹੀ ਅਤੇ ਗਰਭਵਤੀ ਹੋ ਗਈ। ਜਿਸ ਵਕਤ ਇਸ ਔਰਤ ਨੇ ਬੱਚੇ ਨੂੰ ਜਨਮ ਦਿੱਤਾ, ਤਦ ਤੱਕ ਲੜਕੇ ਦੀ ਉਮਰ 12 ਸਾਲ ਹੋ ਚੁੱਕੀ ਸੀ।
ਰਿਪੋਰਟ ਦੇ ਮੁਤਾਬਕ ਇਸ ਘਟਨਾ ਦਾ ਪਤਾ ਸਭ ਤੋਂ ਪਹਿਲਾਂ ਲੜਕੇ ਦੇ ਸਕੂਲ ਦੇ ਪ੍ਰਿੰਸੀਪਲ ਨੂੰ ਪਤਾ ਲੱਗਿਆ ਅਤੇ ਉਸ ਨੇ ਹੀ ਇਸ ਮਾਮਲੇ ਦਾ ਮੀਡੀਆ ਕੋਲ ਖੁਲਾਸਾ ਕੀਤਾ। ਪ੍ਰਿੰਸੀਪਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਇਸ ਲੜਕੇ ਨੇ ਆਪਬੀਤੀ ਸੁਣਾਈ ਤਾਂ ਉਹ ਹੈਰਾਨ ਰਹਿ ਗਏ। ਹੁਣ ਚਾਇਲਡ ਐਂਡ ਫੈਮਿਲੀ ਸਰਵਿਸਿਜ਼ ਨੇ ਮਾਮਲਾ ਆਪਣੇ ਹੱਥ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਵੱਲੋਂ ਮਹਿਲਾ ਦੇ ਸ਼ੋਸ਼ਣ ਦੇ ਸ਼ਿਕਾਰ ਹੋਏ ਲੜਕੇ ਅਤੇ ਉਸ ਦੇ ਨਵ-ਜਨਮੇ ਬੱਚੇ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।  ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਉਪਰੋਕਤ ਮਹਿਲਾ ਦੇ ਖਿਲਾਫ ਕੋਈ ਸਖ਼ਤ ਕਦਮ ਨਹੀਂ ਚੁੱਕਿਆ ਗਿਆ ਹੈ। ਅਸੂਲਨ ਇਹ ਰੇਪ ਕੇਸ ਬਣਦਾ ਹੈ ਪਰ ਨਿਊਜ਼ੀਲੈਂਡ ਦਾ ਕਾਨੂੰਨ ਇਸ ਨੂੰ ਰੇਪ ਨਹੀਂ ਮੰਨਦਾ। ਨਿਊਜ਼ੀਲੈਂਡ ਦੇ ਕਾਨੂੰਨ ਦੇ ਮੁਤਾਬਕ ਰੇਪ ਉਦੋਂ ਹੋ ਸਕਦਾ ਹੈ, ਜਦੋਂ ਕੋਈ ਪੁਰਸ਼ ਕਿਸੇ ਦੇ ਨਾਲ ਜ਼ਬਰਨ ਸੈਕਸ ਕਰੇ। ਜੇਕਰ ਕੋਈ ਔਰਤ ਕਿਸੇ ਨਾਲ ਉਸ ਦੀ ਇੱਛਾ ਦੇ ਵਿਰੁੱਧ ਸਰੀਰਕ ਸਬੰਧ ਸਥਾਪਿਤ ਕਰਦੀ ਹੈ ਤਾਂ ਉਸ 'ਤੇ ਸਿਰਫ ਸੈਕਸੂਅਲ ਵਾਇਲੇਸ਼ਨ ਦਾ ਚਾਰਜ ਲੱਗਦਾ ਹੈ। ਦੋਹਾਂ ਕੇਸਾਂ 'ਚ ਜ਼ਿਆਦਾ ਤੋਂ ਜ਼ਿਆਦਾ 20 ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਰੇਪ ਦਾ ਚਾਰਜ ਸਿਰਫ ਪੁਰਸ਼ਾਂ 'ਤੇ ਲੱਗ ਸਕਦਾ ਹੈ।