jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਡੇਰਾ ਸੱਚਖੰਡ ਬੱਲਾਂ ਦੇ ਮੁਖੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ

www.sabblok.blogspot.com
ਜਲੰਧਰ, 6 ਜੁਲਾਈ- ਡੇਰਾ ਸੱਚਖੰਡ ਬੱਲਾਂ ਵਿੱਚ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਡੇਰਾ ਮੁਖੀ ਸੰਤ ਨਿਰੰਜਣ ਦਾਸ ਨੇ ਡੀ.ਆਈ.ਜੀ. ਜਲੰਧਰ ਰੇਂਜ ਕੋਲ ਸ਼ਿਕਾਇਤ ਕੀਤੀ ਹੈ ਕਿ ਉਸ ਦੀ ਜਾਨ ਨੂੰ ਡੇਰੇ ਦੇ ਉਪ-ਮੁਖੀ ਸੁਰਿੰਦਰ ਦਾਸ ਬਾਵਾ ਕੋਲੋਂ ਖ਼ਤਰਾ ਹੈ। ਡੇਰਾ ਮੁਖੀ ਵੱਲੋਂ ਕੀਤੀ ਸ਼ਿਕਾਇਤ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਸੁਰਿੰਦਰ ਦਾਸ ਬਾਵਾ ਨੂੰ ਤੁਰੰਤ ਡੇਰੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਉਸ ਦਾ ਹੁਣ ਸੰਗਤ ਨਾਲ ਕੋਈ ਵਾਹ-ਵਾਸਤਾ ਨਹੀਂ ਰਿਹਾ।  ਡੇਰਾ ਮੁਖੀ ਸੰਤ ਨਿਰੰਜਣ ਦਾਸ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਸੰਤ ਸੁਰਿੰਦਰ ਦਾਸ ਬਾਵਾ ਨੂੰ 9 ਜੂਨ ਨੂੰ ਡੇਰੇ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਸੀ ਪਰ ਉਹ ਹਾਲੇ ਵੀ ਜਬਰੀ ਡੇਰੇ ਵਿੱਚ ਰਹਿ ਰਿਹਾ ਹੈ। ਡੇਰਾ ਮੁਖੀ ਵੱਲੋਂ ਡੀæਆਈæਜੀæ ਜਲੰਧਰ ਰੇਂਜ ਲੋਕ ਨਾਥ ਆਂਗਰਾ ਨੂੰ ਕੁਝ ਦਿਨ ਪਹਿਲਾਂ ਕੀਤੀ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਉਸਦੀ ਜਾਨ ਨੂੰ ਸੁਰਿੰਦਰ ਦਾਸ ਬਾਵਾ ਕੋਲੋਂ ਖ਼ਤਰਾ ਹੈ। ਡੀæਆਈæਜੀæ ਸ੍ਰੀ ਆਂਗਰਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਸੰਤ ਨਿਰੰਜਣ ਦਾਸ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੇ ਸੁਰੱਖਿਆ ਪ੍ਰਬੰਧਾਂ ਦਾ ਮੁੜ ਨਿਰੀਖਣ ਕੀਤਾ ਜਾ ਰਿਹਾ ਹੈ ਅਤੇ ਇਸ ਕੰਮ ਲਈ ਉਨ੍ਹਾਂ ਨੇ ਐਸ਼ਪੀæ (ਦਿਹਾਤੀ) ਰਜਿੰਦਰ ਸਿੰਘ ਦੀ ਡਿਊਟੀ ਲਾਈ ਹੈ, ਜੋ ਸਾਰੀ ਸਥਿਤੀ ਦੇਖਣਗੇ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਸੁਰੱਖਿਆ ਹੋਰ ਮਜ਼ਬੂਤ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਮਈ 2009 ਵਿੱਚ ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ‘ਤੇ ਹੋਏ ਹਮਲੇ ਦਾ ਪੰਜਾਬ ਵਿੱਚ ਤਿੱਖਾ ਪ੍ਰਤੀਕਰਮ ਹੋਇਆ ਸੀ। ਇਸ ਹਮਲੇ ਦੌਰਾਨ ਡੇਰਾ ਦੇ ਉਪ ਮੁਖੀ ਸੰਤ ਰਾਮਾਨੰਦ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਸੰਤ ਨਿਰੰਜਣ ਦਾਸ ਦੀ ਸੁਰੱਖਿਆ ਲਈ 30 ਪੀæ ਏæ ਪੀæ ਅਤੇ ਛੇ ਸੀæਆਰæਪੀæਐਫ਼ ਦੇ ਜਵਾਨ ਤਾਇਨਾਤ ਕੀਤੇ ਗਏ ਸਨ। ਇਸ ਦੇ ਬਾਵਜੂਦ ਡੇਰਾ ਮੁਖੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਵਿਵਾਦ ਲੰਘੀ 9 ਜੂਨ ਨੂੰ ਸ਼ੁਰੂ ਹੋਇਆ ਸੀ ਜਦੋਂ ਚੱਲ ਰਹੀ ਮੀਟਿੰਗ ਵਿੱਚ ਡੇਰਾ ਮੁਖੀ ਸੰਤ ਨਿਰੰਜਣ ਦਾਸ ਨੇ ਵਿਵਾਦਾਂ ਵਿੱਚ ਘਿਰੇ ਸਟੇਜ ਸਕੱਤਰ ਨੂੰ ਡੇਰੇ ‘ਚੋਂ ਕੱਢਣ ਦੇ ਹੁਕਮ ਦਿੱਤੇ ਸਨ। ਡੇਰੇ ਦੇ ਉਪ ਮੁਖੀ ਸੁਰਿੰਦਰ ਦਾਸ ਬਾਵਾ ਨੇ ਇਸ ‘ਤੇ ਅਮਲ ਨਹੀਂ ਕੀਤਾ।  ਇਸ ਕਾਰਨ ਇਹ ਵਿਵਾਦ ਏਨਾ ਵਧ ਗਿਆ ਕਿ ਮੀਟਿੰਗ ਵਿੱਚ ਹੀ ਹੱਥੋਪਾਈ ਹੋ ਗਈ ਸੀ। 16 ਜੂਨ ਨੂੰ ਡੇਰੇ ਵਿੱਚ ਹੀ ਡੇਰਾ ਮੁਖੀ ਦੇ ਭਰਾ ‘ਤੇ ਹਮਲਾ ਹੋ ਗਿਆ ਸੀ। ਉਦੋਂ ਡੇਰੇ ਦੇ ਟਰੱਸਟੀਆਂ ਨੇ ਦੋਹਾਂ ਸੰਤਾਂ ਵਿਚਾਲੇ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ। ਇਸ ਤੋਂ ਬਾਅਦ ਡੇਰੇ ਦੇ ਸਾਰੇ ਸੱਤ ਟਰੱਸਟੀਆਂ ਨੇ ਅਸਤੀਫ਼ੇ ਦੇ ਦਿੱਤੇ ਸਨ

No comments: