www.sabblok.blogspot.com
ਨਿਜੀ ਪਤਰ ਪ੍ਰੇਰਕ
ਵਾਰੀਗ੍ਟਣ ਯੂ ਕੇ , 11 ਜੁਲਾਈ ()ਦੇਸ਼ ਦੀ ਗਰੀਬ ਜਨਤਾ ਨੂੰ ਸਸਤੇ ਭਾਅ ਵਿਚ ਅਨਾਜ
ਦੇਣਾ ਸ਼ਾਇਦ ਅਸੀਂ ਭੁੱਲ ਜਾਂਦੇ ਹਾਂ ਕਿ ਇਹ ਸਾਡੀ ਸੈਂਟਰ ਸਰਕਾਰ ਦੀ ਜਿੰਮੇਵਾਰੀ ਸੀ
ਅਤੇ ਇਹ ਫੈਸਲਾ ਲੈਣ ਲਈ ਦੇਸ਼ਖੋਰਾ ਦੀ ਸਰਕਾਰ ਨੇ ਐਨਾ ਸਮਾਂ ਲਾਇਆ ਇਹ ਹਿੰਦੋਸਤਾਨ ਦੀ
ਗਰੀਬ ਜਨਤਾ ਨਾਲ ਇਕ ਘੋਰ ਅਨਿਆਂ ਹੈ। ਇਕ ਪਾਸੇ ਅਨਾਜ ਸਾਂਭ ਸੰਭਾਲ ਤੋਂ ਬਿਨ੍ਹਾਂ ਗਲ
ਰਿਹਾ ਦੂਜੇ ਪਾਸੇ ਕਈ ਬੁੱਧੀਜੀਵੀ ਇਸ ਨੂੰ ਦੇਸ਼ ਦੀ ਆਰਥਿਕਤਾ ਉੱਪਰ ਭਾਰ ਸਮਝਦੇ ਹਨ। ਪਰ
ਅਸਲ ਸਵਾਲ ਇਹ ਹੈ ਕਿ ਦੁਨੀਆਂ ਵਿਚ ਪੰਜਵੇਂ ਜਾਂ ਸੱਤਵੇਂ ਨੰਬਰ ਦੀ ਸ਼ਕਤੀ ਅਖਵਾਉਣਾ ਹੈ
ਤਾਂ ਇਹ ਜੋ ਅੱਜ ਸੈਂਟਰ ਵਿਚ ਕਾਂਗਰਸ ਸਰਕਾਰ ਨੇ ਕੀਤਾ ਉਹ 4 ਸਾਲ ਪਹਿਲਾਂ ਕਿਓ ਨਾਂ
ਕੀਤਾ। ਜੇਕਰ ਇਨ੍ਹਾਂ ਨੇ ਇਹ ਸਭ ਕੁਝ 4 ਸਾਲ ਪਹਿਲਾਂ ਕੀਤਾ ਹੁੰਦਾ ਤਾਂ ਬਹੁਤ ਚੰਗਾਂ
ਹੁੰਦਾ। ਸਾਡੇ ਦੇਸ਼ ਦੀ ਗਰੀਬ ਜਨਤਾ ਉਸ ਦਾ ਲੇਖਾ-ਜੋਖਾ ਕਰਕੇ ਉਸਦੇ ਆਧਾਰ ਤੇ ਵੋਟਾਂ
ਪਾਉਦੀਂ ਪਰ ਕਾਂਗਰਸ ਵਲੋਂ ਚੋਰਾਂ ਦੀ ਨੀਤੀ ਅਪਣਾਉਦੇਂ ਹੋਏ ਹੁਣ ਇਕ ਹੋਰ ਮੀਲ ਪੱਥਰ ਲਾ
ਦਿੱਤਾ ਗਿਆ ਹੈ। ਜਿਸ ਮੁਲਕ ਵਿਚ ਅੱਜ ਤੱਕ 25 ਫੀਸਦੀ ਲੋਕਾਂ ਕੋਲ ਆਪਣੀ ਸ਼ਨਾਖਤ ਦਾ ਕੋਈ
ਸਬੂਤ ਨਹੀਂ ਹੈ। ਉਨ੍ਹਾਂ ਵਿਚੋਂ ਇਹ ਸਰਕਾਰ 67 ਪ੍ਰਤੀਸ਼ਤ ਲੋਕਾਂ ਨੂੰ ਫਾਇਦਾ ਦੇਣ ਦਾ
ਕਿਸ ਤਰ੍ਹਾਂ ਸੋਚ ਸਕਦੀ ਹੈ। ਮੇਰੇ ਖਿਆਲ ਮੁਤਾਬਕ ਇਹ ਤਾਂ ਇਕ ਬਹਾਨਾ ਬਣਾ ਕੇ ਸਰਕਾਰੀ
ਖਜਾਨੇ ਨੂੰ ਚੂਨਾ ਲਾਉਣ ਦਾ ਇਕ ਹੋਰ ਜਰੀਆ ਪੈਦਾ ਕੀਤਾ ਗਿਆ ਹੈ ਜਿੱਥੋਂ ਤੱਕ ਮੇਰਾ ਮੰਤਵ
ਹੈ ਇਹ ਸਸਤਾ ਅਨਾਜ ਜਿਨ੍ਹਾਂ ਤੱਕ ਪਹੁੰਚਣਾ ਚਾਹੀਦਾ ਹੈ ਉਨ੍ਹਾਂ ਤੱਕ ਪਹੁੰਚਣਾ ਮੁਸ਼ਕਲ
ਹੀ ਨਹੀਂ ਅਸੰਭਵ ਵੀ ਹੋਵੇਗਾ। ਤੇ ਇਹ ਕਿਸ ਤਰੀਕੇ ਨਾਲ 2 ਦਿਨ ਵਿਚ ਰਾਸ਼ਟਰਪਤੀ ਜੀ
ਵਲੋਂ ਆਰਡੀਨੇਸ ਜਾਰੀ ਹੋਇਆ ਹੈ ਇਹ ਸਿਰਫ਼ ਤੇ ਸਿਰਫ਼ ਗਰੀਬ ਅਤੇ ਭੋਲੀ-ਭਾਲੀ ਜਨਤਾ ਨਾਲ
ਵੋਟਾਂ ਸਮੇਂ ਭਰਮਾਉਣ ਦੀ ਇਕ ਲੂੰਬੜ ਚਾਲ ਹੈ।ਇਹ ਸਬਦਾ ਦਾ ਪ੍ਰਗਟਾਵਾ ਸ਼ਿਰੋਮਣੀ ਯੂਥ
ਅਕਾਲੀ ਦਲ ਨੋਰਥ ਵੇਸ੍ਟ ਇੰਗ੍ਲੈੰਡ ਦੇ ਵਰਕਰਾ ਨੂ ਸਮ੍ਬੋਦਨ ਕਰਦੇ ਹੋਏ ਪ੍ਰਦਾਨ ਅਮਨਜੀਤ
ਸਿੰਘ ਖਹਿਰਾ ਨੇ ਕੀਤਾ
No comments:
Post a Comment