jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਡੀ ਏ ਦੀ 8 ਪ੍ਰਤੀਸ਼ਤ ਕਿਸ਼ਤ ਤੁਰੰਤ ਜਾਰੀ ਕੀਤੀ ਜਾਵੇ

www.sabblok.blogspot.com

ਹੱਕੀ ਮੰਗਾਂ ਦੇ ਸਬੰਧ ਵਿਚ ਲੈਕਚਰਾਰ ਯੂਨੀਅਨ ਦੀ ਮੀਟਿੰਗ

ਬਟਾਲਾ ਜੁਲਾਈ 13 : ਲੈਕਚਰਾਰ ਯੂਨੀਅਨ ਗੁਰਦਾਸਪੁਰ ਦੀ ਇੱਕ ਹੰਗਾਮੀ ਤੇ ਹੱਕੀ ਮੰਗਾਂ ਦੇ ਸਬੰਧ ਵਿਚ ਇਕ ਜਰੂਰੀ ਮੀਟਿੰਗ ਬਟਾਲਾ ਕਲੱਬ ਨਜਦੀਕ ਬੱਸ ਸਟੈਡ ਬਟਾਲਾ ਵਿਖੇ ਹੋਈ | ਜਿਲਾ ਪ੍ਰਧਾਂਨ ਰਵਿੰਦਰਪਾਲ ਸਿੰਘ ਚਾਹਲ ਦੀ ਪ੍ਰਧਾਂਨਗੀ ਹੇਠ ਹੋਈ ਮੀਟਿੰਗ ਵਿਚ ਭਾਰੀ ਗਿਣਤੀ ਵਿਚ ਵੱਖ ਵੱਖ ਸਕੂਲਾਂ ਦੇ ਲੈਕਚਰਾਰਾਂ ਨੇ ਹਿਸਾ ਲਿਆ | ਮੀਟਿੰਗ ਦੌਰਾਨ ਵੱਖ ਵਖੱ ਆਗੂਆਂ ਨੇ ਬੋਲਦਿਆਂ ਕਿਹਾ ਕਿ ਸਕੂਲਾ ਵਿਚ ਭੇਜੀਆਂ ਜਾਂਦੀਆ ਡੀ ਜੀ ਐਸ ਸੀ ਵੱਲੋ ਚੈਕਿੰਗ ਟੀਮਾਂ ਸਕੁਲਾਂ ਦੀਆ ਕਮੀਆਂ ਹੀ ਪੇਸ਼ ਕਰਦੀਆਂ ਹਨ ਜਦ ਕਿ ਸਕੁਲਾ ਦੀਆਂ ਚੰਗੀਆਂ ਗੱਲਾਂ ਨੂੰ ਕਦੀ ਪੇਸ਼ ਨਹੀ ਕੀਤਾ ਗਿਆ| ਸਕੁਲਾਂ ਦੀ ਚੈਕਿੰਗ ਦੇ ਅਧਿਕਾਰ ਪਿੰਰਸੀਪਲਾਂ ਤੇ ਹੋਰ ਸਿਖਿਆ ਵਿਭਾਂਗ ਦੇ ਅਧਿਕਾਰੀਆਂ ਨੂੰ ਹੀ ਦਿਤੇ ਜਾਣ, ਵਾਧੂ ਟੀਮਾਂ ਤੋ ਚੈਕਿੰਗ ਨਾਂ ਕਰਵਾਈ ਜਾਵੇ| ਸਕੁਲਾਂ ਵਿਚ ਹਜਾਰਾਂ ਅਸਾਮੀਆਂ ਪ੍ਰਿੰਸੀਪਲਾਂ ਤੇ ਲੈਕਚਰਾਰਾਂ ਦੀਆਂ ਖਾਲੀ ਹਨ ਓਹਨਾਂ ਅਸਾਮੀਆ ਨੂੰ ਜਲਦ ਭਰਨ ਦੀ ਮੰਗ ਕੀਤੀ ਗਈ| ਸਿਖਿਆ ਨੀਤੀ 2003 ਤਹਿਤ ਪਹਿਲੀ ਤੋ ਅੱਠਵੀ ਤੱਕ ਤੇ ਨੌਵੀ ਤੋ ਬਾਰਵੀ ਤੱਕ ਡਾਇਰੈਕਟੌਰੇਟ ਬਣਾ ਕੇ ਇਸ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕੀਤਾ ਜਾਵੇ| ਲੈਕਚਰਾਰ ਵਰਗ ਨੂੰ ਨੌਵੀ ਤੋ ਬਾਰਵੀ ਦਾ ਪ੍ਰਬੰਧ ਸੌਪਿਆ ਜਾਵੇ| ਡੀ ਏ ਦੀ8 ਪ੍ਰਤੀਸ਼ਤ ਕਿਸ਼ਤ ਤੁਰੰਤ ਜਾਰੀ ਕੀਤਾ ਜਾਵੇ| ਸਰਕਾਰ ਵੱਲੋ ਗ੍ਰੇਡਾਂ ਵਿਚ ਕਟੌਤੀ ਨੂੰ ਬਰਦਾਸਤ ਨਹੀ ਕੀਤਾ ਜਾਵੇਗਾ ਜੇਕਰ ਕਿਸੇ ਤਰਾਂ ਦੀ ਵੀ ਕਟੌਤੀ ਸਬੰਧੀ ਪੱਤਰ ਜਾਰੀ ਹੁੰਦਾ ਹੈ ਤਾ ਯੂਨੀਅਨ ਸੰਘਰਸ਼ ਦਾ ਰਾਹ ਅਖਤਿਆਰ ਕਰੇਗੀ| ਤਨਖਾਹਾਂ ਆਨ ਲਾਈਨ ਹੋਣ ਦੇ ਬਾਵਜੂਦ ਵੀ ਅਧਿਆਪਕ ਵਰਗ ਨੂੰ ਤਨਖਾਹਾਂ ਸਮੇ ਸਿਰ ਨਹੀ ਮਿਲ ਰਹੀਆਂ , ਤਨਖਾਹਾਂ ਦੀ ਮੰਨਜੂਰੀ ਜਲਦੀ ਤੇ ਪਹਿਲ ਦੇ ਅਧਾਰ ਤੇ ਜਾਰੀ ਕੀਤੀ ਜਾਵੇ| ਸਾਰੇ ਸਾਲ ਦੀਆਂ ਮੰਨਜੂਰੀਆਂ ਤੇ ਬਜ਼ਟ ਇੱਕੋ ਵਾਰ ਹੀ ਜਾਰੀ ਕੀਤੀਆਂ ਜਾਣ ਤਾਂ ਜੋ ਤਨਖਾਹਾਂ ਸਮੇ ਸਿਰ ਮਿਲਦੀਆਂ ਰਹਿਣ| ਪੰਚਾਇਤੀ ਚੋਣਾਂ ਵਿਚ ਮੁਲਾਜਮਾ ਦੀ ਹੋਈ ਖੱਜਲ ਖੁਆਰੀ ਤੇ ਮਾੜੇ ਪ੍ਰਬੰਧ ਦੀ ਸਖਤ ਸਬਦਾਂ ਵਿਚ ਨਿਖੇਧੀ ਕੀਤੀ ਗਈ| ਲੈਕਚਰਾਰ ਯੂਨੀਅਨ ਪੰਜਾਬ ਦੇ ਸੱਦੇ ਤੇ ਗੁਰਦਾਸਪਰ ਜਿਲੇ ਦੇ ਲੈਕਚਰਾਰਾਂ ਨੇ ਵੀ 100 ਰੁਪੈ ਪ੍ਰਤੀ ਲੈਕਚਰਾਰ ਓਤਰਾਖੰਡ ਪੀੜਤਾਂ ਵਾਸਤੇ ਰਾਹਤ ਫੰਡ ਦੇਣ ਦਾ ਪ੍ਰਣ ਲਿਆ | ਇਸ ਸਮੇ ਲਖਵਿੰਦਰ ਸਿੰਅ ਢਿਲੋ,ਭੁਪਿੰਦਰ ਸਿੰਘ ਜਨਰਲ ਸਕੱਤਰ, ਗੁਰਮੀਤ ਸਿੰਘ ਭੋਮਾ, ਰਾਮਲਾਲ ਕਾਦੀਆਂ, ਸਤਨਾਮ ਸਿੰਘ ਬਾਠ, ਦਵਿੰਦਰ ਸਿੰਘ, ਰਾਜੇਸ ਕੁਮਾਰ,ਹਰਪਾਲ ਸਿੰਘ , ਪਰਵੀਨ ਸਿੰਘ, ਗੁਰਮੀਤ ਸਿੰਘ , ਅਸੋਕ ਕੁਮਾਰ, ਅਰਨਜੀਤ ਸਿੰਘ, ਜਤਿੰਦਰ ਪਾਲ ਸਿੰਘ, ਰਣਬੀਰ ਪਾਲ ਸਿੰਘ, ਲਖਵਿੰਦਰ ਸਿੰਘ ਬਟਾਲਾ, ਦਰਸ਼ਨ ਸਿੰਘ , ਗੁਰਦਿਆਲ ਸਿੰਘ , ਪਰਤਾਪ ਸਿੰਘ , ਗੁਰਮੀਤ ਸਿੰਘ, ਕੰਵਰਜੀਤ ਸਿੰਘ ਆਦਿ ਹਾਜ਼ਰ ਸਨ|

No comments: