jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 13 July 2013

ਮਲੂਕਾ ਨੇ 95 ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨਿਯੁਕਤੀ ਪੱਤਰ ਸੌਂਪੇ

www.sabblok.blogspot.com


ਚੰਡੀਗੜ੍ਹ,13 ਜੁਲਾਈ (ਪੰਜਾਬ ਅਪਡੇਟ ਬਿਊਰੋ)- ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ ਇੱਥੇ ਸਿੱਖਿਆ ਵਿਭਾਗ ਦੇ 95 ਮੁਲਾਜ਼ਮਾਂ ਦੇ ਵਾਰਿਸਾਂ ਨੂੰ ਤਰਸ ਦੇ ਅਧਾਰ ‘ਤੇ ਰੈਗੂਲਰ ਨੌਕਰੀ ਦੇ Îਨਿਯੁਕਤੀ ਪੱਤਰ ਸੌਂਪੇ। ਪੰਜਾਬ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ. ਮਲੂਕਾ ਨੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ 95 ਉਮੀਦਵਾਰ, ਜਿਨ੍ਹਾਂ ਵਿਚ 32 ਕਲਰਕ, 52 ਸੀਨੀਅਰ ਲੈਬ ਅਟੈਂਡੈਂਟ ਅਤੇ 11 ਦਰਜਾ ਚਾਰ ਉਮੀਦਵਾਰਾਂ ਨੂੰ Îਨਿਯੁਕਤੀ ਪੱਤਰ ਲਈ ਦਿੱਤੇ ਗਏ।

ਇਸ ਮੌਕੇ ਬੋਲਦਿਆਂ ਸ. ਮਲੂਕਾ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ/ਵਾਰਿਸਾਂ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਸਰਕਾਰੀ ਨੋਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਮਿਹਨਤ ਅਤੇ ਸਮਰਪਿਤ ਹੋ ਕੇ ਸੂਬੇ ਅਤੇ ਵਿਭਾਗ ਦੀ ਸੇਵਾ ਕਰਨ।

ਇਸ ਮੌਕੇ ਸ੍ਰੀ ਕਮਲ ਗਰਗ, ਡੀ.ਪੀ.ਆਈ (ਸੈਕੰਡਰੀ), ਸ੍ਰੀਮਤੀ ਦਰਸ਼ਨ ਕੌਰ, ਡੀ.ਪੀ.ਆਈ (ਐਲੀਮੈਂਟਰੀ) ਅਤੇ ਸ੍ਰੀਮਤੀ ਪਰਮਪਾਲ ਕੌਰ, ਐਡੀਸ਼ਨਲ ਸਟੇਟ ਪ੍ਰਾਜੈਕਟ ਡਾਇਰੈਕਟਰ ਹਾਜ਼ਰ ਸਨ।

No comments: