jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 July 2013

ਮੰਤਰੀਆਂ ਤੇ ਵਿਧਾਇਕਾਂ ਦੇ ਆਮਦਨ ਕਰ ਦਾ ਬੋਝ ਵੀ ਉਠਾਉਂਦਾ ਹੈ ਸਰਕਾਰੀ ਖਜ਼ਾਨਾ

www.sabblok.blogspot.com
ਚਰਨਜੀਤ ਭੁੱਲਰ
ਬਠਿੰਡਾ, 9 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕ ਆਪਣੀ ਸਰਕਾਰੀ ਤਨਖਾਹ ਦਾ ਆਮਦਨ ਕਰ ਵੀ ਆਪਣੀ ਜੇਬ੍ਹ ’ਚੋਂ ਨਹੀਂ ਭਰਦੇ। ਇਹ ਟੈਕਸ ਵੀ ਸਰਕਾਰੀ ਖਜ਼ਾਨੇ ਨੂੰ ਝੱਲਣਾ ਪੈਂਦਾ ਹੈ। ਇਸ ਤਰ੍ਹਾਂ ਦੀ ਸਹੂਲਤ ਹੋਰ ਕਿਸੇ ਨੂੰ ਨਹੀਂ। ਹਰ ਵਰ੍ਹੇ ਮੁੱਖ ਮੰਤਰੀ ਅਤੇ ਵਿਧਾਇਕਾਂ ਦੀ ਸਰਕਾਰੀ ਆਮਦਨ ਬਾਰੇ ਆਮਦਨ ਕਰ ਦੀ ਰਿਟਰਨ ਸਰਕਾਰ ਆਪ ਹੀ ਭਰਦੀ ਹੈ।
ਸੂਚਨਾ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਜਦੋਂ ਤੋਂ ਵਿਧਾਇਕਾਂ ਅਤੇ ਮੁੱਖ ਮੰਤਰੀ ਦੀ ਤਨਖਾਹ ਅਤੇ ਹੋਰ ਭੱਤਿਆਂ ਵਿਚ ਵਾਧਾ ਹੋਇਆ ਹੈ, ਉਦੋਂ ਤੋਂ ਆਮਦਨ ਕਰ ’ਤੇ ਸਰਕਾਰ ਨੂੰ ਕਾਫੀ ਵੱਧ ਖਰਚਾ ਕਰਨਾ ਪੈ ਰਿਹਾ ਹੈ। ਪੰਜਾਬ ਦੇ ਵਿਧਾਇਕਾਂ ਦੇ ਆਮਦਨ ਕਰ ’ਤੇ ਸਰਕਾਰ ਨੂੰ ਸਾਲ 2010-11 ਤੱਕ ਹਰ ਵਰ੍ਹੇ 6.50 ਲੱਖ ਰੁਪਏ ਤੋਂ ਘੱਟ ਰਕਮ ਹੀ ਸਾਲਾਨਾ ਆਮਦਨ ਕਰ ਭਰਨ ’ਤੇ ਖਰਚ ਕਰਨੀ ਪੈਂਦੀ ਹੈ। ਦੋ ਵਰ੍ਹੇ ਪਹਿਲਾਂ ਵਿਧਾਇਕਾਂ ਦੀ ਤਨਖਾਹ ਅਤੇ ਭੱਤੇ ਵਧ ਗਏ ਹਨ ਜਿਸ ਕਰਕੇ ਸਰਕਾਰੀ ਖਜ਼ਾਨੇ ਉੱਤੇ ਸਾਲਾਨਾ 27 ਲੱਖ ਦੇ ਕਰੀਬ ਬੋਝ ਆਮਦਨ ਕਰ ਦੇ ਰੂਪ ਵਿਚ ਪੈ ਗਿਆ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਦਾ ਵਿੱਤ ਸਾਲ 2007-08 ਤੋਂ 2012-13 ਤੱਕ 37.52 ਲੱਖ ਰੁਪਏ ਆਮਦਨ ਕਰ ਭਰਿਆ ਗਿਆ। ਉਪ ਮੁੱਖ ਮੰਤਰੀ ਦਾ ਇਸ ਸਮੇਂ ਦੌਰਾਨ 10.16 ਲੱਖ ਰੁਪਏ ਆਮਦਨ ਕਰ ਵੀ ਸਰਕਾਰ ਨੇ ਭਰਿਆ। ਇਸ ਤਰ੍ਹਾਂ ਪਿਤਾ-ਪੁੱਤਰ ਦਾ ਇਸ ਸਮੇਂ ਦਾ 47.69 ਲੱਖ ਰੁਪਏ ਦਾ ਆਮਦਨ ਕਰ ਸਰਕਾਰੀ ਖਜ਼ਾਨੇ ’ਚੋਂ ਭਰਿਆ ਗਿਆ।
ਸਰਕਾਰੀ ਖਜ਼ਾਨਾ ਵਿਰੋਧੀ ਧਿਰ ਦੇ ਨੇਤਾ ਦੇ ਆਮਦਨ ਕਰ ਦਾ ਭਾਰ ਵੀ ਚੁੱਕਦਾ ਹੈ। ਪੰਜਾਬ ਸਰਕਾਰ ਨੇ ਵਿੱਤੀ ਸਾਲ 2007-08 ਤੋਂ ਸਾਲ 2012-13 ਤੱਕ ਵਿਰੋਧੀ ਧਿਰ ਦੇ ਨੇਤਾ ਦਾ ਆਮਦਨ ਕਰ 22.71 ਲੱਖ ਰੁਪਏ ਭਰਿਆ ਹੈ। ਵਿਰੋਧੀ ਧਿਰ ਦੇ ਨੇਤਾ ਦਾ ਸਭ ਤੋਂ ਜ਼ਿਆਦਾ ਆਮਦਨ ਕਰ ਸਾਲ 2008-09 ਵਿਚ 6.65 ਲੱਖ ਰੁਪਏ ਭਰਿਆ ਗਿਆ। ਮੁੱਖ ਮੰਤਰੀ ਦਾ ਸਭ ਤੋਂ ਜ਼ਿਆਦਾ ਆਮਦਨ ਕਰ ਸਾਲ 2013-13 ਵਿਚ 9.78 ਲੱਖ ਰੁਪਏ ਭਰਿਆ ਗਿਆ ਜਦੋਂਕਿ ਉਪ ਮੁੱਖ ਮੰਤਰੀ ਦਾ ਇਸ ਸਾਲ ਵਿਚ 3.27 ਲੱਖ ਰੁਪਏ ਆਮਦਨ ਕਰ ਭਰਿਆ ਗਿਆ।
ਵਿਧਾਇਕਾਂ ਦੀ ਗੱਲ ਕਰੀਏ ਤਾਂ ਸਾਲ 2007-08 ਤੋਂ 2012-13 ਤੱਕ ਸਰਕਾਰੀ ਖਜ਼ਾਨੇ ’ਚੋਂ ਵਿਧਾਇਕਾਂ ਦਾ 91.69 ਲੱਖ ਰੁਪਏ ਦਾ ਆਮਦਨ ਭਰਿਆ ਜਾ ਚੁੱਕਾ ਹੈ। ਸਾਲ 2012-13 ਵਿਚ ਸਰਕਾਰੀ ਖਜ਼ਾਨੇ ’ਚੋਂ 27.37 ਲੱਖ ਰੁਪਏ 79 ਵਿਧਾਇਕਾਂ ਦਾ ਆਮਦਨ ਕਰ ਭਰਨ ’ਤੇ ਖਰਚ ਕੀਤੇ ਗਏ ਹਨ ਜਦੋਂਕਿ ਸਾਲ 2011-12 ਵਿਚ 78 ਵਿਧਾਇਕਾਂ ਦੇ ਆਮਦਨ ਕਰ ’ਤੇ 26.64 ਲੱਖ ਰੁਪਏ ਖਰਚ ਹੋਏ ਸਨ। ਸਾਲ 2007-08 ਵਿਚ 97 ਵਿਧਾਇਕਾਂ ਦੇ ਆਮਦਨ ਕਰ ’ਤੇ 20.04 ਲੱਖ ਰੁਪਏ ਖਰਚ ਹੋਏ ਸਨ ਅਤੇ ਸਾਲ 2008-09 ਵਿਚ 81 ਵਿਧਾਇਕਾਂ ਦਾ ਆਮਦਨ ਕਰ 6.23 ਲੱਖ ਰੁਪਏ ਭਰਿਆ ਗਿਆ ਸੀ। ਇਸੇ ਤਰ੍ਹਾਂ ਸਰਕਾਰ ਨੇ ਸਾਲ 2009-10 ਵਿਚ 81 ਵਿਧਾਇਕਾਂ ਦਾ 5.55 ਲੱਖ ਰੁਪਏ ਦਾ ਆਮਦਨ ਕਰ ਭਰਿਆ ਸੀ ਅਤੇ ਸਾਲ 2010-11 ਵਿਚ 84 ਵਿਧਾਇਕਾਂ ਦਾ 5.83 ਲੱਖ ਰੁਪਏ ਦਾ ਆਮਦਨ ਕਰ ਸਰਕਾਰੀ ਖਜ਼ਾਨੇ ’ਚੋਂ ਭਰਿਆ ਗਿਆ ਹੈ।
ਮੰਤਰੀਆਂ ਤੇ ਵਿਧਾਇਕਾਂ ਦਾ ਆਮਦਨ ਕਰ ਸਰਕਾਰੀ ਖਜ਼ਾਨੇ ’ਚੋਂ ਭਰਨ ਦੀ ਵਿਵਸਥਾ ਸਿਰਫ ਪੰਜਾਬ ਤੱਕ ਸੀਮਿਤ ਨਹੀਂ, ਤਕਰੀਬਨ ਸਾਰੇ ਰਾਜਾਂ ਵਿਚ ਅਜਿਹਾ ਹੀ ਹੈ। ਭਾਵੇਂ ਸਰਕਾਰੀ ਖਜ਼ਾਨਾ ਸੰਕਟ ਵਿਚ ਚੱਲ ਰਿਹਾ ਹੈ ਪ੍ਰੰਤੂ ਇਸ ਦਾ ਅਸਰ ਵੀ.ਆਈ.ਪੀਜ਼ ’ਤੇ ਨਹੀਂ ਪੈਂਦਾ ਹੈ। ਪੰਜਾਬ ਸਰਕਾਰ ਨੇ ਸਾਲ 2007-08 ਤੋਂ ਸਾਲ 2012-13 ਤੱਕ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਆਮਦਨ ਕਰ 2.04 ਲੱਖ ਰੁਪਏ ਭਰਿਆ ਹਾਲਾਂਕਿ ਕੈਪਟਨ ਅਸੈਂਬਲੀ ਸੈਸ਼ਨ ’ਚੋਂ ਸਭ ਤੋਂ ਜ਼ਿਆਦਾ ਗੈਰਹਾਜ਼ਰ ਰਹਿੰਦੇ ਹਨ। ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਸਾਲ 2012-13 ਵਿਚ ਸਰਕਾਰ ਨੇ 32,226 ਰੁਪਏ ਆਮਦਨ ਕਰ ਭਰਿਆ ਹੈ।

No comments: