jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 10 July 2013

ਲੱਖਾਂ ਮੁਲਾਜ਼ਮਾਂ ਨੂੰ ਦੇ ਸਕਦੀ ਹੈ ਪੰਜਾਬ ਸਰਕਾਰ 4-9-14 ਤਰੱਕੀ ਬੰਦ ਕਰਕੇ ਝਟਕਾ

www.sabblok.blogspot.com
 ਗਗਨਦੀਪ ਸੋਹਲ
ਚੰਡੀਗੜ੍ਹ, 9 ਜੁਲਾਈ : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਜਲਦ ਹੀ ਪੰਜਾਬ ਸਰਕਾਰ ਉਨ੍ਹਾਂ ਦੀ ਸਮਾਂਬੰਧ ਤਰੱਕੀ 4-9-14 ਨੂੰ ਖ਼ਤਮ ਕਰਕੇ ਇੱਕ ਵੱਡਾ ਝਟਕਾ ਦੇ ਸਕਦੀ ਹੈ. ਪੰਜਾਬ ਦੇ ਖਜਾਨਾ ਅਤੇ ਪ੍ਰਸ਼ਾਸਨਿਕ ਵਿਭਾਗ ਵਲੋਂ ਇਸ ਸਬੰਧੀ ਸਾਰੀ ਕਾਰਵਾਈ ਮੁਕੰਮਲ ਕਰਦੇ ਹੋਏ ਫਾਈਲ ਨੂੰ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਕੋਲ ਭੇਜ ਦਿੱਤਾ ਹੈ। ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਮਨਜ਼ੂਰੀ ਦਿੰਦੇ ਸਾਰ ਹੀ ਲੱਖਾਂ ਸਰਕਾਰੀ ਮੁਲਾਜ਼ਮਾਂ ਦੀ ਸਮਾਂਬੰਧ ਤਰੱਕੀ 'ਤੇ ਬਰੇਕਾਂ ਲੱਗ ਸਕਦੀਆਂ ਹਨ.

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਦੇ ਅਧੀਨ ਕੰਮ ਕਰਦੇ ਲੱਖਾਂ ਮੁਲਾਜ਼ਮਾਂ ਨੂੰ ਸਲਾਨਾ ਵਾਧੇ ਨਾਲ ਹੀ ਮਿਲਣ ਵਾਲੀ 4-9-14 ਦੀ
ਸਮਾਂਬੰਧ ਤਰੱਕੀ ਨੂੰ ਪੰਜਾਬ ਸਰਕਾਰ ਵਲੋਂ ਬੰਦ ਕਰਨ ਦਾ ਮੰਨ ਬਣਾ ਲਿਆ ਹੈ। ਪੰਜਾਬ ਸਰਕਾਰ ਇਸ ਸਮਾਂਬੰਦ ਤਰੱਕੀ ਨੂੰ ਪੰਜਾਬ ਦੇ ਖਜਾਨਾ ਵਿਭਾਗ ਅਤੇ ਪ੍ਰਸ਼ਾਸਨਿਕ ਵਿਭਾਗ ਦੀਆਂ ਸਿਫ਼ਾਰਸਾ 'ਤੇ ਅਮਲ ਕਰਦੇ ਹੋਏ ਬੰਦ ਕਰਨ ਜਾ ਰਹੀਂ ਹੈ। ਸੂਤਰਾ ਅਨੁਸਾਰ ਲੰਘੇ ਦੋ ਸਾਲਾਂ ਪਹਿਲਾਂ ਪੰਜਾਬ ਸਰਕਾਰ ਵਲੋਂ ਕੀਤੇ ਗਏ ਤਨਖ਼ਾਹਾਂ ਵਿੱਚ ਵਾਧੇ ਅਤੇ ਪੇ ਕਮੀਸ਼ਨ ਦੀਆਂ ਸਿਫ਼ਾਰਸਾ ਨਾਲ ਤਨਖ਼ਾਹਾਂ 'ਚ ਹੋਏ ਵਾਧੇ ਨਾਲ ਪੰਜਾਬ ਸਰਕਾਰ ਦਾ ਬਜਟ ਵਿਗਾੜ ਕੇ ਰੱਖ ਦਿੱਤਾ, ਸਗੋਂ ਮੁਲਾਜ਼ਮਾਂ ਦੀ ਗ੍ਰੇਡਿੰਗ 'ਤੇ ਵੀ ਕਾਫ਼ੀ ਅਸਰ ਪਾ ਦਿੱਤਾ ਹੈ। ਤਨਖ਼ਾਹਾਂ ਵਿੱਚ ਅਥਾਹ ਹੋਏ ਵਾਧੇ ਤੋਂ ਬਾਅਦ ਇੱਕ ਕਲਰਕ ਦੀ ਤਨਖ਼ਾਹ ਦਾ ਗ੍ਰੇਡ ਇਨ੍ਹਾਂ ਜਿਆਦਾ ਹੋ ਗਿਆ ਸੀ ਕਿ ਅਗਾਂਹ ਤੋਂ ਸਰਕਾਰ ਆਪਣੇ ਪੱਧਰ 'ਤੇ ਇਨ੍ਹਾਂ ਨੂੰ ਭਰਤੀ ਕਰਨ ਦੀ ਸਕਤੀ ਹੀ ਖੋਹ ਚੁੱਕੀ ਸੀ। ਕਿਉਂਕਿ ਸੀ ਗ੍ਰੇਡ ਵਾਲੇ ਮੁਲਾਜ਼ਮ ਤਨਖ਼ਾਹ ਦਾ ਗ੍ਰੇਡ ਵਧਣ ਦੇ ਕਾਰਨ ਬੀ ਗ੍ਰੇਡ ਵਿੱਚ ਪੁੱਜ ਗਏ ਸਨ ਅਤੇ ਬੀ ਗ੍ਰੇਡ ਦੇ ਮੁਲਾਜ਼ਮ ਏ ਗ੍ਰੇਡ ਨੂੰ ਵੀ ਪਾਰ ਕਰਦੇ ਨਜ਼ਰ ਆ ਰਹੇ ਸਨ।

ਤਨਖ਼ਾਹ 'ਚ ਵਾਧੇ ਦੇ ਕਾਰਨ ਹੋਏ ਗ੍ਰੇਡ ਵਿੱਚ ਫੇਰ ਬਦਲ ਨੂੰ ਦੇਖਦੇ ਹੋਏ ਖਜਾਨਾ ਵਿਭਾਗ ਨੇ ਪ੍ਰਸ਼ਾਸਨਿਕ ਵਿਭਾਗ ਨਾਲ ਮਿਲ ਕੇ ਇਹ
ਰਸਤਾ ਲੱਭਿਆ ਹੈ ਕਿ ਤਨਖ਼ਾਹ ਦੇ ਗ੍ਰੇਡ ਨੂੰ ਦੋ ਭਾਗਾ ਵਿੱਚ ਤਬਦੀਲ ਕਰਨ ਦੇ ਨਾਲ ਹੀ 4-9-14 ਦੀ ਸਮਾਬੰਦ ਤਰੱਕੀ ਨੂੰ ਖ਼ਤਮ ਕਰ ਦਿੱਤਾ ਜਾਵੇ। ਸੂਤਰ ਦੱਸਦੇ ਹਨ ਕਿ ਇਨ੍ਹਾਂ ਦੋਹਾਂ ਵਿਭਾਗਾਂ ਨੇ ਸਿਫ਼ਾਰਸ਼ ਕੀਤੀ ਹੈ ਕਿ ਤਨਖ਼ਾਹ ਗ੍ਰੇਡ ਦੇ ਨਾਲ ਹੀ ਅਡੀਸ਼ਨਲ ਤਨਖ਼ਾਹ ਗ੍ਰੇਡ ਤਿਆਰ ਕੀਤਾ ਜਾਵੇ। ਜਿਸ ਨਾਲ ਜਿਹੜਾ ਗ੍ਰੇਡ ਭਰਤੀ ਸਮੇਂ ਮੁਲਾਜ਼ਮ ਨੂੰ ਦਿੱਤਾ ਗਿਆ ਸੀ, ਉਹ ਗ੍ਰੇਡ ਰੱਖਿਆ ਜਾਵੇ ਅਤੇ ਪੇ ਕਮੀਸ਼ਨ ਸਣੇ ਸਮਾਬੰਧ ਤਰੱਕੀ ਦੇ ਨਾਲ ਸਲਾਨਾ ਵਧੀ ਹੋਈ ਤਨਖ਼ਾਹ ਨੂੰ ਅਡੀਸ਼ਨਲ ਤਨਖ਼ਾਹ ਗ੍ਰੇਡ ਵਿੱਚ ਲਿਆ ਜਾਵੇ। ਇਸ ਨਾਲ ਸੀ ਕੈਟਾਗਰੀ ਤੋਂ ਬੀ ਕੈਟਾਗਰੀ ਵਿੱਚ ਗਏ ਮੁਲਾਜ਼ਮ ਵਾਪਸ ਆਪਣੀ ਕੈਟਾਗਰੀ ਵਿੱਚ ਪੁੱਜ ਜਾਣਗੇ, ਇਸ ਨਾਲ ਹੀ ਨਵੇਂ ਮੁਲਾਜ਼ਮਾਂ ਨੂੰ ਭਰਤੀ ਕੀਤੇ ਜਾਣ ਸਮੇਂ ਆਉਣ ਵਾਲੀ ਦਿੱਕਤ ਵੀ ਖ਼ਤਮ ਹੋ ਜਾਏਗੀ।

ਸੂਤਰਾ ਅਨੁਸਾਰ ਪੰਜਾਬ ਸਰਕਾਰ ਵਲੋਂ ਸਮਾਬੰਧ ਤਰੱਕੀ 4-9-14 ਨੂੰ ਖ਼ਤਮ ਕਰਦੇ ਹੋਏ ਚਾਰ ਸਾਲ ਬਾਅਦ ਐਡੀਸਨਲ ਗ੍ਰੇਡ ਪੇ ਵਿੱਚੋਂ ਕੁਝ
ਫੀਸਦੀ ਤਨਖ਼ਾਹ ਮੁੱਖ ਗ੍ਰੇਡ ਪੇ ਵਿੱਚ ਸ਼ਾਮਲ ਕਰ ਦਿੱਤੀ ਜਾਵੇਗੀ। ਜਿਸ ਨਾਲ ਉਸ ਨੂੰ ਮੁੱਖ ਗ੍ਰੇਡ ਪੇ 'ਤੇ ਮਿਲਣ ਵਾਲੇ ਸਾਰੇ ਭੱਤਿਆਂ ਵਿੱਚ ਫਾਇਦਾ ਹੋਵੇਗਾ ਅਤੇ ਉਸ ਦਾ ਗ੍ਰੇਡ ਪੇ ਵੱਧ ਜਾਏਗਾ।

ਸੂਤਰ ਦੱਸਦੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਐਡੀਸਨਲ ਗ੍ਰੇਡ ਪੇ ਬਣਾਉਣ ਦੀ ਤਜਵੀਜ਼ 'ਤੇ ਹਾਮੀ ਭਰਦੇ ਹੋਏ
ਫਾਈਲ 'ਤੇ ਆਪਣੇ ਦਸਤਖ਼ਤ ਕਰ ਦਿੱਤੇ ਹਨ ਪਰ ਸਮਾਬੰਧ ਤਰੱਕੀ 4-9-14 ਨੂੰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਕੁਝ ਜਾਣਕਾਰੀ ਮੰਗੀ ਹੈ। ਮੁੱਖ ਮੰਤਰੀ ਵਲੋਂ ਮੰਗੀ ਗਈ ਜਾਣਕਾਰੀ ਇਨ੍ਹਾਂ ਵਿਭਾਗਾਂ ਵਲੋਂ ਤਿਆਰ ਵੀ ਕਰ ਲਈ ਗਈ ਹੈ। ਜਿਸ ਨੂੰ ਮੁੱਖ ਮੰਤਰੀ ਨੂੰ ਦਿਖਾਉਣ ਤੋਂ ਬਾਅਦ 4-9-14 ਨੂੰ ਵੀ ਬੰਦ ਕੀਤਾ ਜਾ ਸਕਦਾ ਹੈ
ਗ੍ਰੇਡ ਪੇ ਦੇ ਹੋਣਗੇ ਦੋ ਹਿੱਸੇ, ਬਣੇਗਾ ਅਡੀਸ਼ਨਲ ਗ੍ਰੇਡ ਪੇ

ਫਾਈਲ ਮੁੱਖ ਮੰਤਰੀ ਕੋਲ ਪੁੱਜੀ

No comments: