jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਸਿਹਤ ਲਈ ਲਾਭਕਾਰੀ ਹੈ ਆਲੂ

www.sabblok.blogspot.com
ਆਲੂ ਨੂੰ ਅਕਸਰ ਸਸਤਾ ਤੇ ਸਿਹਤ ਲਈ ਨੁਕਸਾਨਦਾਇਕ ਖਾਧ ਪਦਾਰਥ ਮੰਨਿਆ ਜਾਂਦਾ ਹੈ ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਆਲੂ ਵਿਚ ਕਿੰਨੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ | ਇਹ ਵਿਟਾਮਿਨ ਸੀ, ਵਿਟਾਮਿਨ ਬੀ-6, ਕਾਪਰ, ਪੋਟਾਸ਼ੀਅਮ, ਮੈਗਨੀਜ਼ ਅਤੇ ਰੇਸ਼ੇ ਦਾ ਮਹੱਤਵਪੂਰਨ ਸਰੋਤ ਹੈ|

ਇਸ ਵਿਚ ਮੌਜੂਦ ਪੋਸ਼ਕ ਤੱਤ ਕੁਦਰਤੀ ਐਾਟੀਆਕਸੀਡੈਂਟ ਹੁੰਦੇਹਨ | ਇਸ ਵਿਚ ਮਨੁੱਖੀ ਸਰੀਰ ਨੂੰਤੰਦਰੁਸਤ ਕਰਨ ਵਾਲੇ ਮਹੱਤਵਪੂਰਨ ਯੌਗਿਕ ਜਿਵੇਂ¸ਕੈਰੋਟੋਨਾਪਡਸ, ਫਲੇਵੋਨਾਈਡਸ, ਕੈਫੇਕ ਐਸਿਡ ਅਤੇਪ੍ਰੋਟੀਨ ਨੂੰ ਇਕੱਠੇ ਕਰਨ ਵਾਲੇਯੋਗਿਕ ਜਿਵੇਂ ਪੋਇਆਟਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ | ਇਹ ਸਾਡੇ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਵਿਚ ਸਹਾਇਕ ਸਿੱਧ ਹੁੰਦੇ ਹਨ | ਇਨ੍ਹਾਂ ਵਿਚ ਖੂਨ ਦਬਾਅ ਘੱਟ ਕਰਨ ਵਾਲਾ ਤੱਤ ਜਿਵੇਂ ਕਿਊਕੋਮਾਈਨਸ ਵੀ ਮੌਜੂਦ ਹੁੰਦਾ ਹੈ |

ਜੋ ਲੋਕ ਆਪਣਾ ਵਜ਼ਨ ਘੱਟ ਕਰਨਾ ਚਾਹੁੰਦੇ ਹਨ, ਪਹਿਲਾਂ ਉਨ੍ਹਾਂ ਨੂੰ ਆਲੂ ਦਾ ਸੇਵਨ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਸੀ ਪਰ ਹੁਣਇਹ ਸਹੀ ਨਹੀਂ ਹੈ | ਭੋਜਨ ਮਾਹਿਰਾਂ ਅਨੁਸਾਰ ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਜਦੋਂ ਕਿ ਕਾਰਬੋਹਾਈਡ੍ਰੇਟਸ ਇਸ ਵਿਚ ਉੱਚ ਮਾਤਰਾ ਵਿਚ ਪਾਇਆ ਜਾਂਦਾ ਹੈ ਪਰਜਦੋਂ ਅਸੀਂ ਇਸ ਨੂੰ ਪਕਾਉਂਦੇ ਸਮੇਂ ਖਾਂਦੇ ਹਾਂ ਤਾਂ ਇਸ ਵਿਚੋਂ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ |

ਜੇਕਰ ਇਸ ਨੂੰ ਪਕਾਉਣ ਦੇ ਢੰਗ ਵਿਚ ਬਦਲਾਅ ਲਿਆਂਦਾ ਜਾਵੇ ਤਾਂ ਅਸੀਂ ਇਸ ਵਿਚੋਂ ਲਾਭ ਲੈ ਸਕਦੇ ਹਾਂ ਜਿਵੇਂ ਤਲਣ ਦੀ ਬਜਾਏ ਜੇਕਰਇਸ ਨੂੰ ਉਬਾਲ ਕੇ ਵੱਖ-ਵੱਖ ਰੂਪਾਂ ਵਿਚ ਪ੍ਰਯੋਗ ਕੀਤਾ ਜਾਵੇਤਾਂ ਚੰਗਾ ਹੋਵੇਗਾ | ਉੱਬਲੇ ਹੋਏ ਆਲੂਆਂ ਤੋਂ ਤੁਸੀਂ ਆਲੂ ਦੀਚਾਟ ਤਿਆਰ ਕਰ ਸਕਦੇ ਹੋ ਜਾਂ ਫਿਰ ਇਨ੍ਹਾਂ ਨੂੰ ਉਬਲੇ ਹੋਏ ਛੋਲਿਆਂ ਵਿਚ ਮਿਲਾ ਕੇ ਖਾ ਸਕਦੇਹੋ | ਇਸ ਦੇ ਇਲਾਵਾ ਇਨ੍ਹਾਂ ਵਿਚਮੁਰਮੁਰੇ ਵੀ ਉੱਬਲੇ ਹੋਏ ਪਾ ਕੇਖਾਧਾ ਜਾਂਦਾ ਹੈ |

ਜੇਕਰ ਤੁਸੀਂ ਆਲੂ ਦਾ ਪਰੌਾਠਾ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਿਚ ਹੋਰ ਸਬਜ਼ੀਆਂ ਮਿਲਾ ਕੇ ਪਰੌਾਠਾ ਬਣਾਓ | ਇਹ ਸਿਹਤਮੰਦ ਵੀ ਹੋਵੇਗਾ ਤੇ ਸਵਾਦੀ ਵੀ | ਨਾਲਹੀ ਆਲੂਆਂ ਦੇ ਪੋਸ਼ਕ ਤੱਤਾਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ ਤੁਸੀਂ ਇਨ੍ਹਾਂ ਨੂੰ ਭੋਜਨ ਵਿਚ ਬੇਕ ਕਰਕੇ ਵੀ ਖਾ ਸਕਦੇ ਹੋ | 

ਮਿੱਠੇ ਆਲੂਆਂ ਨੂੰ ਅਕਸਰ ਗ੍ਰਹਿਣੀਆਂ ਪਸੰਦ ਨਹੀਂ ਕਰਦੀਆਂ | ਸ਼ਾਇਦ ਅਜਿਹਾ ਉਹ ਇਸ ਦੇ ਸਵਾਦ ਕਰਕੇ ਕਰਦੀਆਂ ਹਨ | ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਦੇ ਹੋ ਤਾਂ ਧਿਆਨ ਦਿਓ ਕਿ ਮਿੱਠੇ ਆਲੂ ਵੀ ਪੋਟਾਸ਼ੀਅਮ, ਰੇਸ਼ੇ ਤੇ ਕੈਰੋਟੇਨਾਈਡਸ ਦੇ ਚੰਗੇ ਸਰੋਤ ਹਨ | ਇਸ ਵਿਚ ਭਰਪੂਰਮਾਤਰਾ ਵਿਚ ਐਾਟੀਆਕਸੀਡੈਂਟ ਹੁੰਦੇ ਹਨ | ਇਨ੍ਹਾਂ ਵਿਚੋਂ ਵੀ ਸਾਧਾਰਨ ਆਲੂਆਂ ਦੀ ਤਰ੍ਹਾਂ ਆਇਰਨ, ਵਿਟਾਮਿਨ-ਏ, ਸੀ, ਮੈਂਗਨੀਜ਼, ਕਾਪਰ ਤੇ ਰੇਸ਼ਾ ਭਰਪੂਰ ਮਾਤਰਾ ਵਿਚ ਪਾਇਆ ਜਾਂਦਾਹੈ | ਨਾਲ ਹੀ ਇਹ ਊਰਜਾ ਨੂੰ ਵਧਾਉਣ ਵਿਚ ਵੀ ਸਹਾਇਕ ਹਨ |

No comments: