jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਲੁਧਿਆਣਾ ਦੀ ਔਰਤ ਵਲੋਂ ਸਰਬਜੀਤ ਦੀ ਸਕੀ ਭੈਣ ਹੋਣ ਦਾ ਦਾਅਵਾ

www.sabblok.blogspot.com
ਲੁਧਿਆਣਾ ਦੀ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਹ ਪਾਕਿਸਤਾਨ ਦੀ ਕੋਟ ਲਖਪਤ ਜੇਲ੍ਹ ਵਿੱਚ ਸ਼ਹੀਦ ਹੋਏ ਸਰਬਜੀਤ ਸਿੰਘ ਦੀ ਸੱਕੀ ਭੈਣ ਹੈ । ਬਲਜਿੰਦਰ ਕੌਰ ਨਾਮ ਦੀ ਇਸ ਔਰਤ ਦਾ ਕਹਿਣਾ ਹੈ ਕਿ ਉਹ 10 ਭੈਣ ਭਰਾ ਸੀ, ਦਲਬੀਰ ਕੌਰ ਦੇ ਕਹਿਣ ਤੇ ਹੀ ਉਹ ਐਨੀ ਦੇਰ ਤੱਕ ਚੁੱਪ ਰਹੀ ਤਾਂ ਕਿ ਉਨ੍ਹਾਂ ਦੇ ਭਰਾ ਦੀ ਜ਼ਿੰਦਾ ਵਤਨ ਵਾਪਸੀ ਹੋ ਸਕੇ।
ਬਲਜਿੰਦਰ ਅਨੁਸਾਰ ਸਰਬਜੀਤ ਦਾ ਜਨਮ ਅਤੇ ਪੜ੍ਹਾਈ ਮਥੁਰਾ ਦੀ ਹੈ ਪਰ ਦਲਬੀਰ ਨੇ ਸਰਬਜੀਤ ਦੇ ਕੇਸ ਵਿੱਚ ਸਾਰਾ ਕੁਝ ਭਿਖੀਵਿੰਡ ਦਾ ਸ਼ੋਅ ਕਰਵਾਇਆ ਹੈ, ਬਲਜਿੰਦਰ ਅਨੁਸਾਰ ਦਲਬੀਰ ਨੇ ਉਸਦੇ ਪਰਿਵਾਰ ਨੂੰ ਕਾਫੀ ਡਰਾਇਆ ਹੋਇਆ ਹੈ ਜਿਸਦੇ ਚਲਦੇ ਕੋਈ ਵੀ ਸਾਹਮਣੇ ਨਹੀਂ ਆਇਆ।
ਇਸ ਔਰਤ ਦਾ ਕਹਿਣਾ ਹੈ ਕਿ ਸਰਬਜੀਤ ਨੂੰ ਜਾਸੂਸੀ ਦੇ ਲਈ ਦਲਬੀਰ ਨੇ ਹੀ ਭਰਤੀ ਕਰਵਾਇਆ ਸੀ ਜਿਸਦਾ ਜ਼ਿਕਰ ਸਰਬਜੀਤ ਨੇ ਵੀ ਉਨ੍ਹਾਂ ਦੇ ਕੋਲ ਕੀਤਾ ਸੀ । ਉਸਨੇ ਮੰਗ ਕੀਤੀ ਹੈ ਕਿ ਸਰਬਜੀਤ ਦੀ ਅਸਲ ਸੱਚਾਈ ਸਾਹਮਣੇ ਲਿਆਂਦੀ ਜਾਵੇ।

No comments: