jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਝਗੜੇ ਦਰਮਿਆਨ ਨੇਹਾ ਨੂੰ ਦਿੱਤਾ ਗਿਆ ‘ਮਿਸਿਜ਼ ਪੰਜਾਬ’ ਦਾ ਤਾਜ

www.sabblok.blogspot.com
ਲੁਧਿਆਣਾ, 15 ਜੁਲਾਈ - ਪੱਖਪਾਤ ਦੇ ਦੋਸ਼ਾਂ ਤੋਂ ਪੈਦਾ ਹੋਏ ਝਗੜੇ ਦੌਰਾਨ ਗੁਰੂ ਨਾਨਕ ਦੇਵ ਭਵਨ ਵਿੱਚ ਲੁਧਿਆਣਾ ਦੀ ਨੇਹਾ ਨੂੰ ‘ਪਾਰਸਮਣੀ ਮਿਸਿਜ਼ ਪੰਜਾਬ’ ਚੁਣ ਲਿਆ ਗਿਆ। ਲੁਧਿਆਣਾ ਦੀ ਗੀਤਾ ਫਸਟ ਰਨਰ-ਅਪ ਤੇ ਅਮਰਜੀਤ ਕੌਰ ਸੈਕਿੰਡ ਰਨਰ-ਅਪ ਰਹੀ।
ਦਰਅਸਲ ਬੀਤੇ ਦਿਨੀਂ ਮਿਸਿਜ਼ ਪੰਜਾਬ ਕਾਂਟੈਸਟ ਦਾ ਫਾਈਨਲ ਸੀ। ਕੰਪੀਟੀਸ਼ਨ ਦੇ ਦੂਜੇ ਰਾਊਂਡ ਦੌਰਾਨ ਵੈਸਟਰਨ ਡ੍ਰੈਸਿਜ਼ ਪਾ ਕੇ ਰੈਂਪ ‘ਤੇ ਕੈਟਵਾਕ ਦੇ ਬਾਅਦ 17 ਵਿੱਚੋਂ ਸੱਤ ਮੁਕਾਬਲੇਬਾਜ਼ਾਂ ਨੂੰ ਐਲੀਮੀਨੇਟ ਕੀਤੇ ਜਾਣ ‘ਤੇ ਉਸ ਵਕਤ ਹੰਗਾਮਾ ਹੋ ਗਿਆ, ਜਦ ਲੁਧਿਆਣਾ ਦੀ ਪ੍ਰਿਆ ਲਖਨਪਾਲ ਅਤੇ ਬਟਾਲਾ ਦੀ ਮਨਿਕਾ ਨੇ ਪੱਖਪਾਤ ਦੇ ਦੋਸ਼ ਲਾ ਦਿੱਤੇ। ਉਨ੍ਹਾਂ ਕਿਹਾ ਕਿ ਪੱਖਪਾਤ ਕਰ ਕੇ ਕੰਪੀਟੀਸ਼ਨ ਦੀ ਸ਼ਰਤ ਦੇ ਉਲਟ ਕੁਝ ਮੁਕਾਬਲੇਬਾਜ਼ਾਂ ਦਾ ਅਲੱਗ ਮੇਕਅਪ ਕਰਾਇਆ ਗਿਆ ਤੇ ਡ੍ਰੈਸਿਜ਼ ਵੀ ਸਪੈਸ਼ਲ ਮੰਗਵਾਈ ਗਈ। ਕਰੀਬ 11 ਵਜੇ ਹੋਏ ਇਸ ਹੰਗਾਮੇ ਦੇ ਬਾਅਦ ਲਗਭਗ ਅੱਧੇ ਘੰਟੇ ਤੱਕ ਕੰਟੈਸਟ ਬੰਦ ਰਿਹਾ। ਹੰਗਾਮਾ ਇੰਨਾ ਵਧ ਗਿਆ ਕਿ ਪੁਲਸ ਬੁਲਾਉਣੀ ਪਈ। ਬਾਅਦ ਵਿੱਚ ਦੋਸ਼ ਲਗਾਉਣ ਵਾਲੀ ਮੁਕਾਬਲੇਬਾਜ਼ ਤੇ ਪ੍ਰਬੰਧਕਾਂ ਦਰਮਿਆਨ ਦੋਸ਼ਾਂ ਨੂੰ ਲੈ ਕੇ ਸਵਾਲ-ਜਵਾਬ ਹੋਏ। ਇਸੇ ਦਰਮਿਆਨ ਉਥੇ ਇਕੱਠੀ ਹੋਏ ਲੋਕਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਫਿਰ ਕਿਸੇ ਤਰ੍ਹਾਂ ਦੋਬਾਰਾ ਕਾਂਟੈਸਟ ਸ਼ੁਰੂ ਕਰਾਇਆ ਗਿਆ। ਬਾਅਦ ਵਿੱਚ ਰਾਤ ਕਰੀਬ ਇੱਕ ਵਜੇ ਨਤੀਜਾ ਐਲਾਨ ਦਿੱਤਾ ਗਿਆ। ਸਮਾਗਮ ਦੇ ਆਯੋਜਕ ਕੁਲਦੀਪਕ ਨੇ ਕਿਹਾ ਕਿ ਮੁਕਾਬਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਹੋਇਆ ਹੈ।

No comments: