jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਸਿੱਖਿਆ ਵਿਭਾਗ ਦੀ ‘ਬੇਰੁਖੀ’ ਕਾਰਨ ਬੱਚਿਆਂ ਦਾ ਭਵਿੱਖ ਦਾਅ ’ਤੇ

www.sabblok.blogspot.com
2013

ਅਖੰਡ ਕੀਰਤਨੀ ਜੱਥਾ ਤੇ ਟਕਸਾਲ ਨੇ ਗਰੀਬਾਂ ਨੂੰ ਸਿੱਖ ਬਣਾਉਣ ਦਾ ਕੀਤਾ ਫੈਸਲਾ

Total Viewed: 1
 ਅੰਮ੍ਰਿਤ ਸੰਚਾਰ ਦੀ ਲਹਿਰ ਕੀਤੀ ਜਾਵੇਗੀ ਪ੍ਰਚੰਡ
 ਨਸ਼ਿਆਂ ਦੇ ਸਮੱਗਲਰਾਂ ਨੂੰ ਸੰਗਤ ਸ਼ਕਤੀ ਰਾਹੀਂ ਪਾਈ ਜਾਵੇਗੀ ਠੱਲ੍ਹ 

 ਸਮੂਹ ਵਿਸ਼ਵ ਸਿੱਖ ਭਾਈਚਾਰੇ ਤੋਂ ਲਿਆ ਜਾਵੇਗਾ ਸਹਿਯੋਗ 
ਭਾਈ ਬਖਸ਼ੀਸ਼ ਸਿੰਘ ਤੇ ਬਾਬਾ ਰਾਮ ਸਿੰਘ ਦੀ ਹੋਈ ਵਿਸ਼ੇਸ਼ ਮੀਟਿੰਗ


ਕਪੂਰਥਲਾ-ਅਖੰਡ ਕੀਰਤਨੀ ਜੱਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਦੀ ਗੁਰਦੁਆਰਾ ਸ਼ਹੀਦਾਂ ਕਪੂਰਥਲਾ ਰੋਡ ਜਲੰਧਰ ਵਿਖੇ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਤਰਸੇਮ ਸਿੰਘ ਤੇ ਰਛਪਾਲ ਸਿੰਘ ਫ਼ੌਜੀ ਨੇ ਹਿੱਸਾ ਲਿਆ।  ਅਖੰਡ ਕੀਰਤਨੀ ਜੱਥਾ ਦੇ ਮੁਖੀ ਭਾਈ ਬਖਸ਼ੀਸ਼ ਸਿੰਘ ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਹ ਇੰਗਲੈਂਡ, ਅਮਰੀਕਾ, ਕੈਨੇਡਾ, ਅਸਟਰੇਲੀਆ, ਭਾਰਤ ਤੇ ਹੋਰ ਦੇਸਾਂ ਦੀਆਂ ਪੰਥਕ ਜਥੇਬੰਦੀਆਂ ਨੂੰ ਨਾਲ ਲੈ ਕੇ ਚੱਲਣਗੇ ਤੇ ਗੁਰਮਤਿ ਚੇਤਨਾ ਲਹਿਰ ਭਾਰਤ ਵਿੱਚ ਆਰੰਭਣਗੇ। ਉਨ੍ਹਾਂ ਕਿਹਾ ਕਿ ਦੋਹਾਂ ਪੰਥਕ ਜਥੇਬੰਦੀਆਂ ਨੇ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ ਹਨ ਤੇ 1978 ਦੀ ਵਿਸਾਖੀ ਵਾਲੇ ਦਿਨ ਗੁਰੂ ਡੰਮ੍ਹ ਦੇ ਖਿਲਾਫ਼ ਜੂਝਦਿਆਂ ਸ਼ਹੀਦੀਆਂ ਪਾਈਆਂ ਹਨ। ਉਨ੍ਹਾਂ ਕਿਹਾ ਕਿ ਦੋਹਾਂ ਜਥੇਬੰਦੀਆਂ ਦਾ ਇਤਿਹਾਸ ਪੰਥ ਲਈ ਮਾਣਮੱਤਾ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਪੰਥ ਦੀ ਯੋਗ ਅਗਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਭਰਮਾਰ ਜ਼ੋਰਾਂ 'ਤੇ ਹੈ ਤੇ ਸਮੱਗਲਰ ਭ੍ਰਿਸ਼ਟ ਅਫ਼ਸਰਾਂ ਤੇ ਸਿਆਸਤਦਾਨਾਂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਗਾ ਰਹੇ ਹਨ। ਇਸ ਨੂੰ ਠੱਲਣ ਲਈ ਦੋਵੇਂ ਪੰਥਕ ਜਥੇਬੰਦੀਆਂ ਠੱਲ੍ਹ ਪਾਉਣਗੀਆਂ। ਸੰਗਤ ਸ਼ਕਤੀ ਦੇ ਨਾਲ-ਨਾਲ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ। ਦੋਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਭਾਰਤ ਵਿਚ ਵਸਦੇ ਗਰੀਬਾਂ ਨੂੰ ਸਿੱਖੀ ਨਾਲ ਜੋੜਨ ਲਈ ਗੁਰਮਤਿ ਲਹਿਰ ਆਰੰਭੀ ਜਾਵੇਗੀ ਤੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਵੀ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਵਿਦਿਅਕ ਅਦਾਰੇ ਵੀ ਖੋਲ੍ਹੇ ਜਾਣਗੇ ਤਾਂ ਜੋ ਸਿੱਖੀ ਦਾ ਵਿਕਾਸ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਮੱਧ ਪ੍ਰਦੇਸ਼ ਤੇ ਮਹਾਂਰਾਸਟਰ ਵਿੱਚ ਗਰੀਬ ਸਿੱਖਾਂ ਦੇ ਲਈ ਗੁਰਦੁਆਰੇ ਉਸਾਰੇ ਜਾ ਚੁੱਕੇ ਹਨ ਤੇ ਉੱਥੇ ਪਾਣੀ ਦੇ ਖੂਹ ਵੀ ਲਗਾਏ ਜਾ ਚੁੱਕੇ ਹਨ ਤਾਂ ਜੋ ਉੱਥੋਂ ਦੇ ਗਰੀਬ ਲੋਕ ਜਾਤੀਵਾਦੀ ਲੋਕਾਂ 'ਤੇ ਟੇਕ ਨਾ ਰੱਖ ਕੇ ਅਜ਼ਾਦੀ ਵਾਲਾ ਜੀਵਨ ਜਿਉਂ ਸਕਣ ਤੇ ਜਾਤ-ਪਾਤ ਦੀ ਗੁਲਾਮੀ ਤੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਗਰੀਬ ਭਾਈਚਾਰੇ ਨੂੰ  ਗੁਰੂ ਪੰਥ ਕਦੇ ਵੀ ਆਪਣੇ ਨਾਲ ਨਹੀਂ ਵਿਛੋੜ ਸਕਦਾ। ਇਹ ਸਿੱਖ ਕੌਮ ਦੀ ਜਿੰਦ ਜਾਨ ਹੈ, ਜਿਸ ਦੀ ਸ਼ਕਤੀ ਸਦਕਾ ਸਿੱਖ ਇਤਿਹਾਸ ਸਿਰਜਿਆ ਗਿਆ ਹੈ। ਇਸ ਲਈ ਦੋਹਾਂ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਗਰੀਬਾਂ ਨੂੰ ਸਿੱਖੀ ਵੱਲ ਪ੍ਰੇਰਿਆ ਜਾਵੇ ਤੇ ਭਾਰਤ ਦੇ ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖ ਭਾਈਚਾਰੇ ਤੋਂ ਇਸ ਸੰਬੰਧ ਤੋਂ ਸਹਿਯੋਗ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਗਰੀਬਾਂ ਨੂੰ ਸਿੱਖ ਬਣਾਉਣ 'ਚ ਕਾਮਯਾਬ ਹੋ ਗਏ ਤਾਂ ਸਿਰਫ਼ ਭਾਰਤ ਵਿੱਚ ਹੀ ਨਹੀਂ, ਸਗੋਂ ਸਮੂਹ ਵਿਸ਼ਵ ਵਿੱਚ ਸਿੱਖ ਕੌਮ ਦਾ ਭਵਿੱਖ ਬਹੁਤ ਉਜਲਾ ਹੋਵੇਗਾ ਤੇ ਫਾਸ਼ੀਵਾਦ ਦਾ ਖਾਤਮਾ ਹੋਵੇਗਾ, ਜੋ ਕਿ ਦਰਬਾਰ ਸਾਹਿਬ, ਘੱਟ ਗਿਣਤੀਆਂ 'ਤੇ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਹਾਂ ਪੰਥਕ ਜਥੇਬੰਦੀਆਂ ਦਾ ਉਦੇਸ਼ ਗੁਰੂਆਂ ਦੀ ਵਿਚਾਰਧਾਰਾ ਨੂੰ ਸਮੂਹ ਵਿਸ਼ਵ ਵਿੱਚ ਪਸਾਰਨਾ ਹੈ।
- See more at: http://www.deshpunjabonline.com/index.php?p&a=home&nid=3762#sthash.GfcFL6iz.dpuf

ਪੱਤਰ ਪ੍ਰੇਰਕ
ਗੜ੍ਹਸ਼ੰਕਰ, 15 ਜੁਲਾਈ
ਇਲਾਕੇ ਵਿਚ ਸਰੀਰਕ ’ਤੇ ਮਾਨਸਿਕ ਪੱਖੋਂ ਵਿਕਲਾਂਗਤਾ ਦਾ ਸਾਹਮਣਾ ਕਰ ਰਹੇ ਸੈਂਕੜੇ ਬੱਚੇ ਸਿੱਖਿਆ ਵਿਭਾਗ ਦੀ ‘ਬੇਰੁਖੀ’ ਦੇ ਸ਼ਿਕਾਰ ਹਨ। ਵਿਭਾਗ ਦੇ ਆਪਣੇ ਨਿਰਦੇਸ਼ਾਂ ਅਨੁਸਾਰ ਚੁਣੌਤੀਗ੍ਰਸਤ ਬੱਚਿਆਂ ਦੇ ਸਰੀਰਕ ਤੇ ਮਾਨਸਿਕ ਇਲਾਜ ਕਰਾਉਣ, ਉਨ੍ਹਾਂ ਨੂੰ ਘਰਾਂ ਤੋਂ ਸਕੂਲਾਂ ਤਕ ਲਿਆਉਣ ਅਤੇ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਸਬੰਧੀ ਵਿਸ਼ੇਸ਼ ਫੰਡ ਰਾਖਵੇਂ ਰੱਖੇ ਜਾਂਦੇ ਹਨ ਪਰ ਸਥਾਨਕ ਬਲਾਕ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੁਣੌਤੀਗ੍ਰਸਤ ਬੱਚੇ ਵਿਭਾਗ ਦੇ ਦਾਅਵਿਆਂ ਦੀ ਅਸਲੀਅਤ ਤੋਂ ਕਾਫ਼ੀ ਦੂਰ ਹਨ।
ਜ਼ਿਕਰਯੋਗ ਹੈ ਕਿ ਬਲਾਕ ਗੜ੍ਹਸ਼ੰਕਰ ਵਿਚ ਇਸ ਸਮੇਂ ਸਿੱਖਿਆ ਵਿਭਾਗ ਦੇ ਰਿਕਾਰਡ ਅਨੁਸਾਰ 712 ਬੱਚੇ ਚੁਣੌਤੀਗ੍ਰਸਤ ਹਨ। ਵਿਭਾਗ ਵੱਲੋਂ ਇਨ੍ਹਾਂ ਬੱਚਿਆਂ ਲਈ ਸਿਰਫ਼ ਤਿੰਨ ਆਈਈਆਰਟੀ (ਇਨਕਲੂਸਿਵ ਐਜੂਕੇਸ਼ਨ ਰਿਸੋਰਸ ਟੀਚਰ) ਨਿਯੁਕਤ ਕੀਤੇ ਹੋਏ ਹਨ ਜਦੋਂ ਕਿ ਆਰਜ਼ੀ ਤੌਰ ’ਤੇ ਕੁਝ ਵਲੰਟੀਅਰ ਰੱਖੇ ਹੋਏ ਹਨ। ਤਿੰਨ ਅਧਿਆਪਕਾਂ ਵੱਲੋਂ 712 ਬੱਚਿਆਂ ਨੂੰ ਪੜ੍ਹਾਉਣਾ ਇਕ ਵੱਡੀ ਚੁਣੌਤੀ ਹੈ ਜਦਕਿ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਅਜਿਹੇ ਬੱਚਿਆਂ ਨੂੰ ਘਰ ਤੋਂ ਸਕੂਲ ਲਿਆਉਣ-ਛੱਡਣ ਤੇ ਵਿਸ਼ੇਸ਼ ਸਥਿਤੀ ਵਿਚ ਘਰ ਜਾ ਕੇ ਸਿੱਖਿਆ ਦੇਣ ਦੀ ਤਜਵੀਜ਼ ਵੀ ਹੈ। ਮੌਜੂਦਾ ਸਮੇਂ ਸਥਿਤੀ ਇਹ ਹੈ ਕਿ ਇਹ ਬੱਚੇ ਸਾਧਾਰਨ ਸਕੂਲਾਂ ਵਿਚ ਨਹੀਂ ਜਾਂਦੇ ਜਦੋਂ ਕਿ 7-8 ਪਿੰਡਾਂ ਦੇ ਆਧਾਰ ’ਤੇ ਕਲੱਸਟਰ ਪੱਧਰ ’ਤੇ ਖੋਲ੍ਹੇ ਸਕੂਲਾਂ ਵਿਚ ਇਨ੍ਹਾਂ ਬੱਚਿਆਂ ਨੂੰ ਲਿਆਉਣ ਵਾਲਾ ਕੋਈ ਨਹੀਂ ਹੈ। ਵਿਭਾਗ ਵੱਲੋਂ ਨਿਗੂਣੀ ਰਕਮ ਦੇ ਕੇ ਕੁਝ ਵਲੰਟੀਅਰ ਰੱਖੇ ਜਾਂਦੇ ਹਨ ਜਿਹੜੇ ਕਿ ਹੋਰ ਨੌਕਰੀ ਮਿਲਣ ’ਤੇ ਜਲਦੀ ਹੀ ਇਹ ਕੰਮ ਛੱਡ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪੂਰੇ ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਚੁਣੌਤੀਗ੍ਰਸਤ ਬੱਚਿਆਂ ਦੀ ਗਿਣਤੀ 4000 ਦੇ ਕਰੀਬ ਹੈ, ਜਿਨ੍ਹਾਂ ਨੂੰ ਵੱਖਰੇ ਸ਼ਡਿਊਲ, ਵੱਖਰੇ ਸਿਲੇਬਸ ਤੇ ਵੱਖਰੀ ਸਮਾਂ-ਸਾਰਨੀ ਅਨੁਸਾਰ ਟਰੇਨਿੰਗ ਪ੍ਰਾਪਤ ਅਧਿਆਪਕਾਂ ਵੱਲੋਂ ਪੜ੍ਹਾਉਣ ਦੀ ਤਜਵੀਜ਼ ਹੈ ਤੇ ਪੂਰੇ ਜ਼ਿਲ੍ਹੇ ਵਿਚ ਵਿਭਾਗ ਦੀ ਲੋੜ ਅਨੁਸਾਰ 75 ਆਈਈਆਰਟੀ ਅਧਿਆਪਕਾਂ ਦੀਆਂ ਪੋਸਟਾਂ ਮਨਜ਼ੂਰ ਹਨ। ਮੌਜੂਦਾ ਸਮੇਂ ਸਿਰਫ਼ 29 ਆਈਈਆਰਟੀ ਪੂਰੇ ਜ਼ਿਲ੍ਹੇ ਵਿਚ ਕੰਮ ਕਰ ਰਹੇ ਹਨ ਜਦਕਿ 46 ਅਸਾਮੀਆਂ ਖਾਲੀ ਹੋਣ ਕਾਰਨ ਸਮੁੱਚੀ ਪੜ੍ਹਾਈ ਪ੍ਰਭਾਵਿਤ ਹੋ ਕੇ ਰਹਿ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਰੇ ਵਿਚ 7-8 ਸਕੂਲਾਂ ਦੇ ਸਾਂਝੇ 148 ਕਲੱਸਟਰਾਂ ਵਿਚ ਸਿਰਫ਼ 92 ਵਲੰਟੀਅਰ ਕੰਮ ਕਰ ਰਹੇ ਹਨ ਜਦਕਿ 7-8 ਸਕੂਲਾਂ ਦੇ ਇਕ ਸਾਂਝੇ ਕਲੱਸਟਰ ਲਈ ਔਸਤਨ ਇਕ ਵਲੰਟੀਅਰ ਵੀ ਕੰਮ ਨਹੀਂ ਕਰ ਰਿਹਾ। ਸੂਤਰਾਂ ਅਨੁਸਾਰ ਜ਼ਿਲ੍ਹੇ ਵਿਚ 56 ਵਲੰਟੀਅਰਾਂ ਦੇ ਪਦ ਖਾਲੀ ਪਏ ਹਨ। ਇਸ ਸਬੰਧੀ ਆਈਈਡੀ ਦੇ ਜ਼ਿਲ੍ਹਾ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਆਈਈਆਰਟੀ ਤੇ ਵਲੰਟੀਅਰਾਂ ਦੀ ਘਾਟ ਕਰਕੇ ਚੁਣੌਤੀਗ੍ਰਸਤ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਾਉਣ ਲਈ ਉਹ ਵਚਨਬੱਧ ਹਨ, ਜਿਸ ਲਈ ਸਮਰੱਥਾ ਅਨੁਸਾਰ ਯਤਨ ਕੀਤੇ ਜਾ ਰਹੇ ਹਨ।

No comments: