jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 12 July 2013

ਖਤਰੇ ਦੇ ਨਿਸ਼ਾਨ ਨੇੜੇ ਪਹੁੰਚਿਆ ਭਾਖੜਾ ਡੈਮ ਦਾ ਪਾਣੀ

www.sabblok.blogspot.com
ਚੰਡੀਗੜ੍ਹ/ਜਲੰਧਰ-ਉੱਤਰੀ ਭਾਰਤ ਦੇ ਸਭ ਤੋਂ ਵੱਡੇ ਬੰਨ੍ਹ ਭਾਖੜਾ ਡੈਮ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਕੁਝ ਫੁੱਟ ਹੀ ਦੂਰ ਰਹਿ ਗਿਆ ਹੈ। ਜੇਕਰ ਇਹ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਜਾਂਦਾ ਹੈ ਤਾਂ ਡੈਮ ਦੇ ਫਲੱਡ ਗੇਟ ਖੋਲ੍ਹਣੇ ਜ਼ਰੂਰੀ ਹੋ ਜਾਣਗੇ, ਜਿਸ ਨਾਲ ਅੱਧਾ ਪੰਜਾਬ ਹੜ੍ਹ ਦੀ ਲਪੇਟ ‘ਚ ਆ ਜਾਵੇਗਾ। ਭਾਖੜਾ ਡੈਮ ਦੇ ਸੂਤਰਾਂ ਅਨੁਸਾਰ ਖਤਰੇ ਦਾ ਨਿਸ਼ਾਨ 1650 ਫੁੱਟ ‘ਤੇ ਲੱਗਾ ਹੋਇਆ ਹੈ, ਜਦੋਂ ਕਿ ਮੌਜੂਦਾ ਸਥਿਤੀ ‘ਚ ਡੈਮ ਦਾ ਪਾਣੀ 1632 ਫੁੱਟ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ ਅਤੇ ਇਹ ਬਹੁਤ ਤੇਜ਼ੀ ਨਾਲ ਹੋਰ ਉੱਪਰ ਵੱਲ ਜਾ ਰਿਹਾ ਹੈ। ਗੋਬਿੰਦਸਾਗਰ ਝੀਲ ‘ਚ ਆਲੇ-ਦੁਆਲੇ ਦੇ ਪਹਾੜੀ ਖੇਤਰਾਂ ਤੋਂ ਬੜੀ ਤੇਜ਼ੀ ਨਾਲ ਪਾਣੀ ਆ ਰਿਹਾ ਹੈ ਅਤੇ ਇਹ ਪਿਛਲੇ ਸਾਲ ਦੇ ਇਨ੍ਹਾਂ ਦਿਨਾਂ ਦੇ ਮੁਕਾਬਲੇ ਕਈ ਫੁੱਟ ਉੱਪਰ ਚੱਲ ਰਿਹਾ ਹੈ।
ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਅਧਿਕਾਰੀਆਂ ਨੇ ਜਿੱਥੇ ਇਸ ਸਾਰੀ ਸਥਿਤੀ ਤੋਂ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ ਹੈ, ਉੱਥੇ ਸੰਬੰਧਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ  ਇਸ ਖਤਰੇ ਤੋਂ ਅਲਰਟ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਵੀ ਸਾਰੇ ਜ਼ਿਲਾ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਦਰਿਆ ਸਤਲੁਜ ਦੇ ਕੰਢੇ ਵਸੇ ਲੋਕਾਂ ਦੀ ਸੁਰੱਖਿਆ ਦੇ ਪ੍ਰਬੰਧ ਯਕੀਨੀ ਬਣਾਉਣ।

No comments: