www.sabblok.blogspot.com
ਪਿੰਡ ਅੱਕੂਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਦੱਸਿਆ ਕਿ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿਚ ਚਲਦੀ ਬਿਜਲੀ ਦੀ ਅਦਾਇਗੀ ਲਈ ਕੋਈ ਫੰਡ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਜੇਬਾਂ ਵਿਚੋਂ ਬਿੱਲ ਭਰਨੇ ਪੈਂਦੇ ਹਨ ਜਾਂ ਫਿਰ ਇਸ ਲਈ ਪਿੰਡ ਦੀ ਪੰਚਾਇਤ ਨਾਲ ਗੱਲ ਕਰਨੀ ਪੈਂਦੀ ਹੈ। ਉਧਰ ਪਿੰਡ ਅਟਾਰੀ ਦੇ ਸਰਪੰਚ ਗੁਰਜੀਤ ਸਿੰਘ ਚੀਮਾ ਅਤੇ ਪਿੰਡ ਅੱਕੂਵਾਲਾ ਦੇ ਸਰਪੰਚ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਹੋਰਨਾਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸਕੂਲਾਂ ਵਿਚ ਹਾਲੇ ਤੱਕ ਮੁੱਢਲੀ ਸਹੂਲਤ ਬਿਜਲੀ ਦੇ ਬਿੱਲਾਂ ਲਈ ਕੋਈ ਫੰਡ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਦਾ ਮਾਲੀਆ ਇਕੱਠਾ ਹੁੰਦਾ ਹੈ, ਉਨ੍ਹਾਂ ਪੰਚਾਇਤਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ, ਪ੍ਰੰਤੂ ਆਮਦਨੀ ਘੱਟ ਵਾਲੀ ਪੰਚਾਇਤ ਵੱਲੋਂ ਬਿਜਲੀ ਦੀ ਅਦਾਇਗੀ ਨਾ ਹੋਣ ਕਰਕੇ ਕਈ ਪਿੰਡਾਂ ਦੇ ਸਕੂਲਾਂ ਵਿਚ ਕੁੰਡੀ ਲਗਾਈ ਜਾਂਦੀ ਹੈ।
ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਮਨਜੀਤ ਸਿੰਘ ਨਾਰੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਪੱਸ਼ਟ ਹੋਇਆ ਸੀ ਕਿ ਬਿਜਲੀ ਲਈ ਸਿੱਖਿਆ ਵਿਭਾਗ ਵੱਲੋਂ ਕੋਈ ਫੰਡ ਨਹੀਂ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਵਾਉਣ ਲਈ ਸਿੱਖਿਆ ਵਿਭਾਗ ਤੋਂ ਫੰਡ ਜਾਰੀ ਕਰਵਾਏ ਜਾਣਗੇ ਤਾਂ ਜੋ ਪਿਛਲੇ ਖੜੇ ਆਬਿਆਨੇ ਦੀ ਅਦਾਇਗੀ ਕੀਤੀ ਜਾ ਸਕੇ।
ਫ਼ਿਰੋਜ਼ਪੁਰ, 20 ਜੁਲਾਈ
ਭਾਵੇਂ ਸਰਕਾਰਾਂ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਦੇ ਮੰਤਵ ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਬੱਚਿਆਂ ਦਾ ਭਵਿੱਖ ਉਜਵਲ ਕਰਨ ਵਾਲੇ ਇਨ੍ਹਾਂ ਸਕੂਲਾਂ ਨੂੰ ਬਿਜਲੀ ਨਾਲ ਰੋਸ਼ਨਾਉਣ ਲਈ ਕਿਸੇ ਤਰ੍ਹਾਂ ਦੇ ਫੰਡਾਂ ਦਾ ਇੰਤਜ਼ਾਮ ਨਹੀਂ ਹੈ। ਦੁੱਖਦਾਇਕ ਗੱਲ ਇਹ ਹੈ ਕਿ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਲਿਖਣ ਲਈ ਸੋਚਿਆ ਜਾ ਰਿਹਾ ਹੈ, ਜਦੋਂ ਕਿ ਸਕੂਲ ਵਿਚ ਸਿੱਖਿਆ ਗ੍ਰਹਿਣ ਕਰਨ ਆਏ ਇਕ ਬੱਚੇ ਦੀ ਕੁੰਡੀ ਕੁਨੈਕਸ਼ਨ ਨਾਲ ਚੱਲਦੀ ਬਿਜਲੀ ਕਾਰਨ ਮੌਤ ਹੋ ਗਈ।
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਖੁਲਾਸਿਆਂ ਨੇ
ਸਿੱਖਿਆ ਵਿਭਾਗ ਦੀ ਬੱਚਿਆਂ ਪ੍ਰਤੀ ਹਮਦਰਦੀ ਨੂੰ ਜੱਗ ਜ਼ਾਹਰ
ਕਰ ਦਿੱਤਾ। ਦਸਣਯੋਗ ਹੈ ਕਿ ਸਦੀਆਂ ਤੋਂ ਚੱਲ ਰਹੇ ਸਕੂਲ ਅੱਜ ਵੀ ਬਿਜਲੀ ਤੋਂ ਵਿਹੂਣੇ ਹਨ
ਅਤੇ ਇਨ੍ਹਾਂ ਸਕੂਲਾਂ ਵਿਚ ਹੋ ਰਹੀ ਬਿਜਲੀ ਦੀ ਸਪਲਾਈ ਅਧਿਆਪਕਾਂ ’ਤੇ ਵੱਡਾ ਬੋਝ ਹੈ,
ਜਿਸ ਨੂੰ ਨਿਪਟਾਉਣ ਲਈ ਅਧਿਆਪਕਾਂ ਨੂੰ ਆਪਣੇ ‘ਬਟੂਏ ਫਰੋਲਣੇ’ ਪੈਂਦੇ ਹਨ ਜਾਂ ਫਿਰ ਪਿੰਡ
ਦੀ ਪੰਚਾਇਤ ਅੱਗੇ ‘ਝੋਲੀ ਅੱਡਣੀ’ ਪੈਂਦੀ ਹੈ। ਗੌਰਤਲਬ ਹੈ ਕਿ ਬੀਤੇ ਦਿਨ ਫ਼ਿਰੋਜ਼ਪੁਰ ਦੇ
ਪਿੰਡ ਕਮੱਗਰ ਵਿਖੇ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਕੁੰਡੀ ਕੁਨੈਕਸ਼ਨ ਨਾਲ ਚੱਲ
ਰਹੀ ਬਿਜਲੀ ਦੀ ਸਪਲਾਈ ਨੇ ਇਕ ਮਾਸੂਮ ਵਿਦਿਆਰਥੀ ਦੀ ਜਾਨ ਲੈ ਲਈ ਸੀ। ਸਿੱਖਿਆ ਵਿਭਾਗ
ਵੱਲੋਂ ਸਰਕਾਰੀ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲਾਂ ਵਿਚ ਬਿਜਲੀ ਦੇ ਬਿੱਲਾਂ ਦੀ ਅਦਾਇਗੀ
ਲਈ ਕੋਈ ਵਿਸ਼ੇਸ਼ ਫੰਡਾਂ ਦਾ ਇੰਤਜ਼ਾਮ ਨਹੀਂ ਕੀਤਾ ਹੋਇਆ।ਭਾਵੇਂ ਸਰਕਾਰਾਂ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇਣ ਦੇ ਮੰਤਵ ਨਾਲ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਪਰ ਬੱਚਿਆਂ ਦਾ ਭਵਿੱਖ ਉਜਵਲ ਕਰਨ ਵਾਲੇ ਇਨ੍ਹਾਂ ਸਕੂਲਾਂ ਨੂੰ ਬਿਜਲੀ ਨਾਲ ਰੋਸ਼ਨਾਉਣ ਲਈ ਕਿਸੇ ਤਰ੍ਹਾਂ ਦੇ ਫੰਡਾਂ ਦਾ ਇੰਤਜ਼ਾਮ ਨਹੀਂ ਹੈ। ਦੁੱਖਦਾਇਕ ਗੱਲ ਇਹ ਹੈ ਕਿ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਲਿਖਣ ਲਈ ਸੋਚਿਆ ਜਾ ਰਿਹਾ ਹੈ, ਜਦੋਂ ਕਿ ਸਕੂਲ ਵਿਚ ਸਿੱਖਿਆ ਗ੍ਰਹਿਣ ਕਰਨ ਆਏ ਇਕ ਬੱਚੇ ਦੀ ਕੁੰਡੀ ਕੁਨੈਕਸ਼ਨ ਨਾਲ ਚੱਲਦੀ ਬਿਜਲੀ ਕਾਰਨ ਮੌਤ ਹੋ ਗਈ।
ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਰਕਾਰੀ ਪ੍ਰਾਇਮਰੀ ਅਤੇ ਐਲੀਮੈਂਟਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਕੀਤੇ ਖੁਲਾਸਿਆਂ ਨੇ
ਪਿੰਡ ਅੱਕੂਵਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਦੱਸਿਆ ਕਿ ਐਲੀਮੈਂਟਰੀ ਅਤੇ ਪ੍ਰਾਇਮਰੀ ਸਕੂਲ ਵਿਚ ਚਲਦੀ ਬਿਜਲੀ ਦੀ ਅਦਾਇਗੀ ਲਈ ਕੋਈ ਫੰਡ ਨਹੀਂ ਹਨ, ਜਿਸ ਕਰਕੇ ਉਨ੍ਹਾਂ ਨੂੰ ਆਪਣੀਆਂ ਜੇਬਾਂ ਵਿਚੋਂ ਬਿੱਲ ਭਰਨੇ ਪੈਂਦੇ ਹਨ ਜਾਂ ਫਿਰ ਇਸ ਲਈ ਪਿੰਡ ਦੀ ਪੰਚਾਇਤ ਨਾਲ ਗੱਲ ਕਰਨੀ ਪੈਂਦੀ ਹੈ। ਉਧਰ ਪਿੰਡ ਅਟਾਰੀ ਦੇ ਸਰਪੰਚ ਗੁਰਜੀਤ ਸਿੰਘ ਚੀਮਾ ਅਤੇ ਪਿੰਡ ਅੱਕੂਵਾਲਾ ਦੇ ਸਰਪੰਚ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿਚ ਬੱਚਿਆਂ ਨੂੰ ਹੋਰਨਾਂ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਸਕੂਲਾਂ ਵਿਚ ਹਾਲੇ ਤੱਕ ਮੁੱਢਲੀ ਸਹੂਲਤ ਬਿਜਲੀ ਦੇ ਬਿੱਲਾਂ ਲਈ ਕੋਈ ਫੰਡ ਨਹੀਂ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਪਿੰਡਾਂ ਵਿਚ ਪੰਚਾਇਤੀ ਜ਼ਮੀਨ ਦਾ ਮਾਲੀਆ ਇਕੱਠਾ ਹੁੰਦਾ ਹੈ, ਉਨ੍ਹਾਂ ਪੰਚਾਇਤਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕੀਤੀ ਜਾਂਦੀ ਹੈ, ਪ੍ਰੰਤੂ ਆਮਦਨੀ ਘੱਟ ਵਾਲੀ ਪੰਚਾਇਤ ਵੱਲੋਂ ਬਿਜਲੀ ਦੀ ਅਦਾਇਗੀ ਨਾ ਹੋਣ ਕਰਕੇ ਕਈ ਪਿੰਡਾਂ ਦੇ ਸਕੂਲਾਂ ਵਿਚ ਕੁੰਡੀ ਲਗਾਈ ਜਾਂਦੀ ਹੈ।
ਇਸ ਸਬੰਧੀ ਜਦ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਮਨਜੀਤ ਸਿੰਘ ਨਾਰੰਗ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੀਟਿੰਗ ਵਿਚ ਸਪੱਸ਼ਟ ਹੋਇਆ ਸੀ ਕਿ ਬਿਜਲੀ ਲਈ ਸਿੱਖਿਆ ਵਿਭਾਗ ਵੱਲੋਂ ਕੋਈ ਫੰਡ ਨਹੀਂ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਸਕੂਲਾਂ ਨੂੰ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਕਰਵਾਉਣ ਲਈ ਸਿੱਖਿਆ ਵਿਭਾਗ ਤੋਂ ਫੰਡ ਜਾਰੀ ਕਰਵਾਏ ਜਾਣਗੇ ਤਾਂ ਜੋ ਪਿਛਲੇ ਖੜੇ ਆਬਿਆਨੇ ਦੀ ਅਦਾਇਗੀ ਕੀਤੀ ਜਾ ਸਕੇ।
No comments:
Post a Comment