jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਦੀ ਕੜੀ ਵਜੋਂ ਯਾਦਗਾਰ ਹਾਲ ‘ਚ ਲੱਗੇਗਾ ਤਿੰਨ ਰੋਜ਼ਾ ਸਿਖਿਆਰਥੀ ਕੈਂਪ

www.sabblok.blogspot.com

ਜਲੰਧਰ, 17 ਜੁਲਾਈ : ਇੱਕ ਨਵੰਬਰ ਨੂੰ ਮਨਾਏ ਜਾ ਰਹੇ ‘ਮੇਲਾ ਗ਼ਦਰ ਸ਼ਤਾਬਦੀ ਦਾ‘ ਦੀ ਲੜੀ ਵਜੋਂ ਭਾਈ ਸੰਤੋਖ ਸਿੰਘ ਕਿਰਤੀ ਅਤੇ ਸ਼ਹੀਦ ਭਗਤ ਸਿੰਘ ਨੂੰ ਸਮਰਪਤ ਸੂਬਾਈ ਸਲਾਨਾ ਸਿਖਿਆਰਥੀ ਚੇਤਨਾ ਕੈਂਪ, ਇਸ ਵਾਰ 10,11 ਅਤੇ 12 ਅਗਸਤ ਨੂੰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਅੰਦਰ ਲੱਗ ਰਿਹਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦਸਿਆ ਕਿ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ ਦੀ ਪ੍ਰਧਾਨਗੀ ‘ਚ ਕਮੇਟੀ ਦੀ ਹੋਈ ਮੀਟਿੰਗ ‘ਚ ਫੈਸਲਾ ਲਿਆ ਗਿਆ ਕਿ ਪੰਜਾਬ ਦੇ ਸਿਖਿਆਰਥੀਆਂ ਨੂੰ ਗ਼ਦਰ ਲਹਿਰ ਦੇ ਦ੍ਰਿਸ਼ਟੀਕੋਣ ਅਤੇ ਫਲਸਫ਼ੇ ਨਾਲ ਜੋੜਦੇ ਹੋਏ ਅਜੋਕੇ ਸਰੋਕਾਰਾਂ ਦੀ ਚੇਤਨਾ ਜਗਾਉਣ ਅਤੇ ਪ੍ਰਬਲ ਕਰਨ ਲਈ ਗ਼ਦਰ ਪਾਰਟੀ ਦੀ ਸਥਾਪਨਾ ਸੌ ਸਾਲਾਂ ਵਰ੍ਹੇਗੰਢ ਤੋਂ ਵਿਸ਼ੇਸ਼ ਪ੍ਰੇਰਨਾ ਲੈਣ ਲਈ ਜਾਗਰੂਕ ਕੀਤਾ ਜਾਏਗਾ।
ਉਨ੍ਹਾਂ ਦਸਿਆ ਕਿ 10 ਅਗਸਤ ਠੀਕ 11 ਵਜੇ ਸ਼ੁਰੂ ਹੋਣ ਵਾਲੇ ਕੈਂਪ ਦੇ ਪਹਿਲੇ ਦਿਨ ਕਮੇਟੀ ਦੇ ਟਰੱਸਟੀ ਕਾਮਰੇਡ ਅਜਮੇਰ ਸਿੰਘ ‘ਗ਼ਦਰ ਪਾਰਟੀ ਦੇ ਦ੍ਰਿਸ਼ਟੀਕੋਣ ਦੀ ਅਜੋਕੇ ਸਮੇਂ ‘ਚ ਪ੍ਰਸੰਗਕਤਾ‘ ਵਿਸ਼ੇ ਉਪਰ ਵਿਚਾਰ ਰੱਖਣਗੇ।
ਕੈਂਪ ਦੇ ਦੂਜੇ ਦਿਨ ਕਮੇਟੀ ਮੈਂਬਰ ਕਾਮਰੇਡ ਜਗਰੂਪ ‘ਗ਼ਦਰ ਲਹਿਰ ਦੀ ਦਾਰਸ਼ਨਿਕ ਮਹੱਤਤਾ‘ ਵਿਸ਼ੇ ਉਪਰ ਆਪਣੇ ਵਿਚਾਰ ਕੇਂਦਰਨ ਕਰਨਗੇ।
10 ਅਗਸਤ ਸ਼ਾਮ ਸਿਖਿਆਰਥੀ ਆਪਸੀ ਵਿਚਾਰ-ਵਟਾਂਦਰਾ ਅਤੇ ਗੀਤ-ਸੰਗੀਤ ਸਾਂਝਾ ਕਰਨਗੇ।
11 ਅਗਸਤ ਸ਼ਾਮ ਪੀਪਲਜ਼ ਵਾਇਸ ਵੱਲੋਂ ਦਸਤਾਵੇਜ਼ੀ ਫ਼ਿਲਮ ਦਿਖਾਈ ਜਾਏਗੀ।
12 ਅਗਸਤ ਕੈਂਪ ਦੇ ਆਖਰੀ ਦਿਨ ਸਿਖਿਆਰਥੀਆਂ ਦੇ ਪ੍ਰਭਾਵ ਸਾਂਝੇ ਕਰਨ ਉਪਰੰਤ ਕਮੇਟੀ ਵੱਲੋਂ ਸਮੂਹ ਸਿਖਿਆਰਥੀਆਂ ਨੂੰ ਪੁਸਤਕਾਂ ਅਤੇ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਜਾਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਵਿਸ਼ੇਸ਼ ਕਰਕੇ ਸਮੂਹ ਨੌਜਵਾਨ-ਵਿਦਿਆਰਥੀ ਜੱਥੇਬੰਦੀਆਂ ਅਤੇ ਮਿਹਨਤਕਸ਼ ਤਬਕਿਆਂ ਦੀਆਂ ਪ੍ਰਤੀਨਿੱਧ, ਗ਼ਦਰ ਸ਼ਤਾਬਦੀ ਮੁਹਿੰਮ ਨਾਲ ਜੁੜੀਆਂ ਜੱਥੇਬੰਦੀਆਂ ਨੂੰ ਕੈਂਪ ਦੀ ਸਫ਼ਲਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

No comments: