jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 July 2013

ਲੁਧਿਆਣਾ ਜਲਦ ਬਣੇਗਾ ਦੇਸ਼ ਦੀ ਵਪਾਰਕ ਹੱਬ : ਸੁਖਬੀਰ ਸਿੰਘ ਬਾਦਲ



www.sabblok.blogspot.com
  ਲੁਧਿਆਣਾ : 'ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਉਹ ਸ਼ਹਿਰ ਤੇ ਨੇੜਲੇ ਇਲਾਕਿਆਂ ਦਾ ਵਿਕਾਸ ਯਕੀਨੀ ਬਣਾਕੇ ਪੰਜਾਬ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣਾ ਚਾਹੁੰਦੇ ਹਨ।' ਇਹ ਵਿਚਾਰ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਵਿਖੇ ਅਕਾਲੀ ਦਲ ਵਲੋਂ ਦਿੱਤੇ ਜਾ ਰਹੇ ਸਨਮਾਨ ਦੌਰਾਨ ਗੁਰੂ ਨਾਨਕ ਭਵਨ ਵਿਖੇ ਸੰਬੋਧਨ ਕਰ ਰਹੇ ਸਨ। ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਹੀ ਲੁਧਿਆਣਾ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ
2499 ਕਰੋੜ ਰੁਪਏ ਮਨਜ਼ੂਰ ਕੀਤੇ ਹਨ ਤੇ ਸਾਰੀ ਯੋਜਨਾਬੰਦੀ ਦੋ ਪੜਾਵਾਂ ਵਿਚ ਲਾਗੂ ਹੋਵੇਗੀ। ਪਹਿਲੇ ਪੜਾਅ ਤਹਿਤ ਇਕ ਸਾਲ ਤੱਕ 100 ਫੀਸਦੀ ਪਾਣੀ ਦੀ ਸਪਲਾਈ ਸੀਵਰੇਜ ਵਿਵਸਥਾ ਤੇ ਸਾਰੀਆਂ ਅੰਦਰੂਨੀ ਸੜਕਾਂ ਦਾ ਨੈਟਵਰਕ ਮਜ਼ਬੂਤ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਨੂੰ ਦੇਸ਼ ਦੀ ਅਗਲੀ ਵਪਾਰਕ ਹੱਬ ਵਜੋਂ ਵੇਖਦੇ ਹਨ ਤੇ ਉਹ ਅਗਲੇ 50 ਸਾਲਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਰਹੇ ਹਨ। ਇਸ ਮੌਕੇ ਬਾਦਲ ਵਲੋਂ ਪੱਖੋਵਾਲ ਰੋਡ 'ਤੇ ਉਸਾਰੇ ਜਾ ਰਹੇ ਇਨਡੋਰ ਸਟੇਡੀਅਮ ਦਾ ਵੀ ਦੌਰਾ ਕੀਤਾ ਗਿਆ। ਉਪ ਮੱੁਖ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇੱਥੇ ਖਾਲੀ 2 ਏਕੜ ਖਾਲੀ ਪਲਾਟ 'ਤੇ ਮਲਟੀਸਟੋਰੀ ਪਾਰਕਿੰਗ ਉਸਾਰੀ ਜਾਵੇ। ਇਸ ਤੋਂ ਇਲਾਵਾ ਬਾਦਲ ਨੇ 33.5 ਕਰੋੜ ਦੀ ਲਾਗਤ ਨਾਲ 4832 ਫਲੈਟਾਂ ਦੀ ਉਸਾਰੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕਰਨ ਸਬੰਧੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਇਸ ਲਈ ਕੁੱਲ 600 ਕਰੋੜ ਰੁਪੈ ਮਨਜੂਰ ਕੀਤੇ ਗਏ ਹਨ ਤੇ ਨਗਰ ਨਿਗਮ, ਨਗਰ ਸੁਧਾਰ ਟਰੱਸਟ ਤੇ ਗਲਾਡਾ ਮਿਲਕੇ ਇਸ ਸਬੰਧੀ ਕੰਮ ਕਰਨਗੇ। ਇਸ ਤੋਂ ਇਲਾਵਾ ਬਾਦਲ ਨੇ ਸਾਈਕਲ ਉਦਯੋਗ ਦੇ ਪ੍ਰਸਿੱਧ ਉਦਯੋਗਪਤੀ ਐਮ.ਐਸ. ਭੋਗਲ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰ ਘਰ ਜਾ ਕੇ ਦੁੱਖ ਦਾ ਇਜ਼ਹਾਰ ਕੀਤਾ। ਜਦਕਿ ਬਾਦਲ ਵਲੋਂ ਬੀਤੇ ਕੱਲ੍ਹ ਛੁਡਾਏ ਗਏ ਉਦਗੋਯਪਤੀ ਮੁਨੀਸ਼ ਬਰਾਰਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਵਲੋਂ ਕੱਲ੍ਹ ਸਫਲਤਾਪੂਰਵਕ ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਵਾਇਆ ਗਿਆ ਦੇ ਘਰ ਜਾ ਕੇ ਉਨ੍ਹਾਂ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਬਾਦਲ ਨੇ ਪੰਜਾਬ ਪੁਲਿਸ ਵਲੋਂ ਨਿਭਾਏ ਰੋਲ ਦੀ ਵੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਮੁੱਖ ਤੌਰ 'ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਦੋਵੇਂ ਵਿਧਾਇਕ, ਹਰਚਰਨ ਸਿੰਘ ਗੋਹਲਵੜੀਆ ਮੇਅਰ, ਸਾਬਕਾ ਭਾਜਪਾ ਪ੍ਰਧਾਨ ਰਾਜਿੰਦਰ ਭੰਡਾਰੀ, ਜਤਿੰਦਰ ਪਾਲ ਸਿੰਘ ਸਲੂਜਾ ਆਦਿ ਸ਼ਾਮਿਲ ਸਨ। ਕਿੱਥੇ ਕਿੱਥੇ ਹੋਣਗੇ ਪਹਿਲੇ ਪੜਾਅ ਤਹਿਤ 398.35 ਕਰੋੜ ਨਾਲ ਵਿਕਾਸ ਕੰਮ -ਫਿਰੋਜ਼ਪੁਰ ਰੋਡ ਨੂੰ 8 ਲੇਨ ਕਰਨਾ - ਭਾਰਤ ਨਗਰ ਵਿਖੇ ਰੇਲਵੇ ਅੰਡਰ ਬਿ੍ਰਜ - ਭਾਈ ਬਾਲਾ ਚੌਂਕ ਵਿਖੇ ਰੇਲਵੇ ਅੰਡਰ ਬਿ੍ਰਜ - ਬੁੱਢੇ ਨਾਲੇ ਦੀ ਸਫਾਈ ਤੇ ਨਵੀਨੀਕਰਨ -ਹੰਬੜਾਂ ਰੋਡ ਦੀ ਮਜ਼ਬੂਤੀ - ਕਾਕਾ ਮੈਰਿਜ ਪੈਲਸ ਰੋਡ ਦਾ ਨਵੀਨੀਕਰਨ - ਫੁਹਾਰਾ ਚੌਂਕ ਦਾ ਸੁੰਦਰੀਕਰਨ - ਪੱਖੋਵਾਲ ਰੋਡ ਦਾ ਨਵੀਨੀਕਰਨ - ਫਿਰੋਜ਼ ਗਾਂਧੀ ਮਾਰਕੀਟ ਦਾ ਪਾਰਕਿੰਗ ਕੰਪਲੈਕਸ ਬਣਾਉਣਾ - ਮਾਤਾ ਰਾਣੀ ਚੌਂਕ ਵਿਖੇ ਰੋਬਿਟਿਕ ਕਾਰ ਪਾਰਕਿੰਗ ਦੀ ਵਿਵਸਥਾ -ਕਿੱਥੇ ਕਿੱਥੇ ਹੋਣਗੇ 242.80 ਕਰੋੜ ਦੀ ਅੰਦਾਜ਼ਨ ਲਾਗਤ ਕੰਮ -13 ਸੜਕਾਂ ਦਾ ਨਵੀਨੀਕਰਨ ਤੇ ਮਜ਼ਬੂਤੀ - ਚੰਡੀਗੜ੍ਹ ਰੋਡ ਨੂੰ ਚੌੜਾ ਕਰਨਾ - ਵਰਧਮਾਨ ਚੌਂਕ ਵਿਖੇ ਅੰਡਰ ਪਾਸ - ਜਮਾਲਪੁਰ ਚੌਂਕ ਵਿਖੇ ਅੰਡਰ ਪਾਸ - ਭਾਰਤ ਨਗਰ ਤੋਂ ਸਮਰਾਲਾ ਚੌਂਕ ਤੱਕ ਲਿੰਕ ਰੋਡ ਨੂੰ ਮਜ਼ਬੂਤ ਕਰਨਾ - ਚੀਮਾ ਚੌਂਕ ਵਿਖੇ ਫਲਾਈਓਵਰ - ਪੁਰਾਣੀ ਜੀ.ਟੀ..ਰੋਡ ਸ਼ੇਰਪੁਰ ਚੌਂਕ ਤੋਂ ਜਲੰਧਰ ਬਾਈਪਾਸ ਤੱਕ ਨਵੀਨੀਕਰਨ - ਜਗਰਾਓਂ ਰੋਡ, ਰੇਖੀ ਸਿਨੇਮਾ ਰੋਡ, ਗਿੱਲ ਰੋਡ, ਰਾਹੋਂ ਰੋਡ, ਦੁੱਗਰੀ ਰੋਡ, ਇਸ਼ਮੀਤ ਸਿੰਘ ਰੋਡ ਦਾ ਨਵੀਨੀਕਰਨ ਕਿੱਥੇ ਕਿੱਥੇ ਬਣਨਗੀਆਂ 128.3 ਕਰੋੜ ਨਾਲ 11 ਰੋਬਟਿਕ ਕਾਰ ਪਾਰਕਿੰਗਾਂ - ਸਰਾਭਾ ਨਗਰ, ਚੌੜਾ ਬਾਜ਼ਾਰ, ਘੁਮਾਰ ਮੰਡੀ, ਓਲਡ ਕੋਰਟ ਕੰਪਲੈਕਸ, ਡੀ.ਐਮ.ਸੀ.ਐਚ., ਮਾਡਲ ਟਾਊਨ, ਬੀ.ਬੀ.ਐਮ.ਬੀ. ਪਾਵਰ ਹਾਊਸ, ਸਮਰਾਲਾ ਚੌਂਕ, ਸ਼ਿਮਲਾਪੁਰ, ਰਾਹੋਂ ਰੋਡ, ਇੰਦਰਾ ਕਾਲੋਨੀ ਸ਼ਹਿਰ 'ਚ ਕਿੱਥੇ ਕਿੱਥੇ ਚੱਲਣਗੀਆਂ 160 ਸਿਟੀ ਬੱਸਾਂ ਚੱਲਣਗੀਆਂ - ਇਆਲੀ ਚੌਂਕ ਤੋਂ ਗਿੱਲ ਚੌਂਕ - ਬੱਸ ਸਟੈਂਡ ਤੋਂ ਗੁਰਦੁਆਰਾ ਆਲਮਗੀਰ ਸਾਹਿਬ - ਕੋਹਾੜਾ ਤੋਂ ਇਆਲੀ ਖੁਰਦ - ਮੈਟਰੋ ਤੋਂ ਗਰੀਨ ਸਿਟੀ - ਸਾਹਨੇਵਾਲ ਤੋਂ ਮਿਹਰਬਾਨ -

No comments: