jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਘੁਟਾਲਿਆਂ ਵਾਲੀ ਯੂ.ਪੀ.ਏ. ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ- ਸੁਖਬੀਰ


www.sabblok.blogspot.com

ਯੂ.ਪੀ.ਏ. ਨੇ ਦੇਸ਼ ਦੀ ਅਰਥ ਵਿਵਸਥਾ ਤਬਾਹ ਕੀਤੀ ਰੁਪਏ ਵਿਚ ਰਿਕਾਰਡ ਗਿਰਾਵਟ, ਮਹਿੰਗਾਈ ਆਸਮਾਨ ਛੂਹ ਰਹੀ ਹੈ ਤੇ 

ਨਿਵੇਸ਼ਕ ਦੇਸ਼ 'ਚੋ ਭੱਜ ਰਹੇ ਹਨ; ਭੋਜਨ ਸੁਰੱਖਿਆ ਬਿੱਲ ਚੋਣ ਸਟੰਟ;







  ਅਗਲੇ ਦੋ ਸਾਲਾਂ 'ਚ ਲੁਧਿਆਣਾ ਦੀ ਕਾਇਆ ਕਲਪ ਬਦਲਣ ਦਾ ਵਾਅਦਾ';

ਲੁਧਿਆਣਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਚੰਡੀਗੜ੍ਹ, 17 ਜੁਲਾਈ (ਬਬ) : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਦੇਸ਼ ਦੇ ਲੋਕ ਘੁਟਾਲਿਆਂ ਵਾਲੀ ਅਤੇ ਦੇਸ਼ ਦੀ ਵਿੱਤੀ ਵਿਵਸਥਾ ਨੂੰ ਤਬਾਹ ਕਰਨ ਵਾਲੀ ਇਸ ਸਰਕਾਰ ਨੂੰ

ਸੱਤ੍ਹਾ ਤੋਂ ਬਾਹਰ ਕਰਨ ਲਈ ਤਿਆਰ-ਬਰ-ਤਿਆਰ ਹਨ।

ਲੁਧਿਆਣਾ ਸ਼ਹਿਰ ਦਾ ਦੌਰਾ ਕਰਨ ਤੇ ਵੱਖ-ਵੱਖ ਪ੍ਰਾਜੈਕਟਾਂ ਦਾ ਜਾਇਜ਼ਾ ਲੈਣ ਪਿੱਛੋਂ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਤੇ ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਦੇਸ਼ ਦੀ ਵਿੱਤੀ ਹਾਲਤ ਬਦ ਤੋਂ ਬਦਤਰ ਹੋ ਚੁੱਕੀ ਹੈ ਅਤੇ ਨਿਵੇਸ਼ਕਾਂ ਦਾ ਹੌਸਲਾ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਰੁਪਏ ਦੀ ਕੀਮਤ ਰਿਕਾਰਡ ਪੱਧਰ 'ਤੇ ਹੇਠਾਂ ਜਾ ਕੇ ਡਾਲਰ ਦੇ ਮੁਕਾਬਲੇ 62 ਰੁਪੈ ਹੋ ਚੁੱਕੀ ਅਤੇ ਵਿਕਾਸ ਦਰ ਕੇਵਲ 4.5 ਫੀਸਦੀ ਹੈ। ਇਸ ਤੋਂ ਇਲਾਵਾ ਉਦਯੋਗਿਕ ਉਤਪਾਦਨ ਦਰ -3 ਫੀਸਦੀ ਹੋ ਚੁੱਕੀ ਹੈ ਅਤੇ ਦੂਜੇ ਪਾਸੇ ਲੋਕ ਮਹਿੰਗਾਈ ਦੀ ਮਾਰ ਕਾਰਨ ਦੁਖੀ ਹਨ। ਪੈਟਰੌਲ ਤੇ ਡੀਜ਼ਲ ਦੀ ਕੀਮਤ ਹਰ ਦਿਨ ਵਧ ਰਹੀ ਹੈ, ਜਿਸ ਕਾਰਨ ਦੇਸ਼ ਹੁਣ ਤੱਕ ਦੀ ਸਭ ਤੋਂ ਵੱਡੀ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਹਾਲਤ ਇੰਨੀ ਖਰਾਬ ਹੈ ਕਿ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਨੇ ਦੇਸ਼ ਦੀ ਰੇਟਿੰਗ ਨਾਂਹਪੱਖੀ ਐਲਾਨ ਦਿੱਤੀ ਹੈ , ਜਿਸ ਕਾਰਨ ਨਿਵੇਸ਼ਕ ਨਿਵੇਸ਼ ਕਰਨ ਤੋਂ ਭੱਜਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਪਹਿਲੀ ਵਾਰ ਹੈ ਕਿ ਬਹੁਕੌਮੀ ਕੰਪਨੀਆਂ ਤੇ ਵੱਡੇ ਉਦਯੋਗਪਤੀ ਯੂ.ਪੀ.ਏ. ਦੀਆਂ ਗਲਤ ਨੀਤੀਆਂ ਵਿਰੁੱਧ ਖੁੱਲੇਆਮ ਬੋਲ ਰਹੇ ਹਨ।

ਸ. ਬਾਦਲ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਯੂ.ਪੀ.ਏ. ਸਰਕਾਰ ਦੇਸ਼ ਦੇ ਵਿਕਾਸ ਲਈ ਕੋਈ ਵਿਸਥਾਰਤ ਨੀਤੀ ਬਣਾਉਣ ਵਿਚ ਨਾਕਾਮ ਰਹੀ ਹੈ ਤੇ ਹਰ ਮੰਤਰਾਲੇ ਦਾ ਆਪਣਾ -ਆਪਣਾ ਏਜੰਡਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਬਿਲਕੁਲ ਚੁੱਪ ਧਾਰੀ ਹੋਈ ਹੈ ਜਦਕਿ ਦੇਸ਼ ਕੰਗਾਲੀ ਦੀ ਕਗਾਰ 'ਤੇ ਖੜ੍ਹਾ ਹੈ। ਸ. ਬਾਦਲ ਨੇ ਕਿਹਾ ਕਿ ਲੁਧਿਆਣਾ ਪੰਜਾਬ ਦਾ ਦਿਲ ਹੈ ਅਤੇ ਉਹ ਸ਼ਹਿਰ ਤੇ ਨੇੜਲੇ ਇਲਾਕਿਆਂ ਦਾ ਵਿਕਾਸ ਯਕੀਨੀ ਬਣਾਕੇ ਪੰਜਾਬ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਹੀ ਲੁਧਿਆਣਾ ਦੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਲਈ 2499 ਕਰੋੜ ਰੁਪੈ ਮਨਜ਼ੂਰ ਕੀਤੇ ਹਨ ਤੇ ਸਾਰੀ ਯੋਜਨਾਬੰਦੀ ਦੋ ਪੜਾਵਾਂ ਵਿਚ ਲਾਗੂ ਹੋਵੇਗੀ। ਪਹਿਲੇ ਪੜਾਅ ਤਹਿਤ ਇਕ ਸਾਲ ਤੱਕ 100 ਫੀਸਦੀ ਪਾਣੀ ਦੀ ਸਪਲਾਈ ਸ਼ੀਵਰੇਜ਼ ਵਿਵਸਥਾ ਤੇ ਸਾਰੀਆਂ ਅੰਦਰੂਨੀ ਸੜਕਾਂ ਦਾ ਨੈਟਵਰਕ ਮਜਬੂਤ ਕਰਨਾ ਸ਼ਾਮਿਲ ਹੈ।ਉਨ੍ਹਾਂ ਕਿਹਾ ਕਿ ਉਹ ਲੁਧਿਆਣਾ ਨੂੰ ਦੇਸ਼ ਦੀ ਅਗਲੀ ਵਪਾਰਕ ਹੱਬ ਵਜੋਂ ਵੇਖਦੇ ਹਨ ਅਤੇ ਉਹ ਅਗਲੇ 50 ਸਾਲਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਰਹੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਦੇ ਪਹਿਲੇ ਪੜਾਅ ਤਹਿਤ ਫਿਰੋਜ਼ਪੁਰ ਰੋਡ ਨੂੰ 8 ਲੇਨ ਕਰਨਾ, ਭਰਤ ਨਗਰ ਵਿਖੇ ਰੇਲਵੇ ਅੰਡਰ ਬ੍ਰਿਜ, ਭਾਈ ਵਾਲਾ ਚੌਂਕ ਵਿਖੇ ਰੇਲਵੇ ਅੰਡਰ ਬ੍ਰਿਜ , ਬੁੱਢੇ ਨਾਲੇ ਦੀ ਸਫਾਈ ਤੇ ਨਵੀਨੀਕਰਨ, ਹੰਬੜਾਂ ਰੋਡ ਦੀ ਮਜ਼ਬੂਤੀ, ਕਾਕਾ ਮੈਰਿਜ਼ ਪੈਲਸ ਰੋਡ ਦਾ ਨਵੀਨੀਕਰਨ, ਫੁਹਾਰਾ ਚੌਂਕ ਦਾ ਸੁੰਦਰੀਕਰਨ, ਪੱਖੋਵਾਲ ਰੋਡ ਦਾ ਨਵੀਨੀਕਰਨ, ਫਿਰੋਜ਼ ਗਾਂਧੀ ਮਾਰਕੀਟ ਦਾ ਪਾਰਿਕੰਗਿ ਕੰਪਲੈਕਰਸ ਬਣਾਉਣਾ ਤੇ ਮਾਤਾ ਰਾਣੀ ਚੌਂਕ ਵਿਖੇ ਰੋਬਿਟਿਕ ਕਾਰ ਪਾਰਕਿੰਗ ਦੀ ਵਿਵਸਥਾ ਸ਼ਾਮਿਲ ਹੈ। ਇਨ੍ਹਾਂ ਸਾਰੇ ਪ੍ਰਾਜੈਕਟਾਂ 'ਤੇ ਕੁੱਲ 398.35 ਕਰੋੜ ਰੁਪੈ ਦਾ ਖਰਚਾ ਆਵੇਗਾ। ਸ. ਬਾਦਲ ਨੇ ਕਿਹਾ ਕਿ ਪਹਿਲ ਦੇ ਆਧਾਰ 'ਤੇ 13 ਸੜਕਾਂ ਦਾ ਨਵੀਨੀਕਰਨ ਤੇ ਮਜ਼ਬੂਤੀ ਕਰਨਾ ਸ਼ਾਮਿਲ ਹੈ, ਜਿਸ ਵਿਚ ਚੰਡੀਗੜ੍ਹ ਰੋਡ ਨੂੰ ਚੌੜਾ ਕਰਨਾ, ਵਰਧਮਾਨ ਚੌਂਕ ਵਿਖੇ ਅੰਡਰ ਪਾਸ, ਜਮਾਲਪੁਰ ਚੌਂਕ ਵਿਖੇ ਅੰਡਰ ਪਾਸ, ਭਰਤ ਨਗਰ ਤੋਂ ਸਮਰਾਲਾ ਚੌਂਕ ਤੱਕ ਲਿੰਕ ਰੋਡ ਨੂੰ ਮਜ਼ਬੂਤ ਕਰਨਾ, ਚੀਮਾ ਚੌਂਕ ਵਿਖੇ ਫਲਾਈਓਵਰ, ਪੁਰਾਣੀ ਜੀ.ਟੀ..ਰੋਡ ਸ਼ੇਰਪੁਰ ਚੌਂਕ ਤੋਂ ਜਲੰਧਰ ਬਾਈਪਾਸ ਤੱਕ ਨਵੀਨੀਕਰਨ, ਜਗਰਾਓਂ ਰੋਡ,ਰੇਖੀ ਸਿਨੇਮਾ ਰੋਡ, ਗਿੱਲ ਰੋਡ, ਰਾਹੋਂ ਰੋਡ, ਦੁੱਗਰੀ ਰੋਡ, ਇਸ਼ਮੀਤ ਸਿੰਘ ਰੋਡ ਦਾ ਨਵੀਨੀਕਰਨ ਤੇ ਮਜ਼ਬੂਤੀ ਵੀ ਸ਼ਾਮਿਲ ਹੈ। ਇਨ੍ਹਾਂ ਪ੍ਰਾਜੈਕਟਾਂ 'ਤੇ ਕੁੱਲ 242.80 ਕਰੋੜ ਰੁਪੈ ਦੀ ਅੰਦਾਜ਼ਨ ਲਾਗਤ ਆਵੇਗੀ ਜੋ ਕਿ ਅਗਲੇ ਦੋ ਸਾਲ ਤੱਕ ਮੁਕੰਮਲ ਕਰ ਲਏ ਜਾਣਗੇ।

ਸ਼ਹਿਰ ਦੀਆਂ ਅੰਦਰੂਨੀ ਸੜਕਾਂ ਨੂੰ ਮਜ਼ਬੂਤ ਤੇ ਚੌੜਾ ਕਰਨ ਸਬੰਧੀ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਸ ਲਈ ਕੁੱਲ 600 ਕਰੋੜ ਰੁਪੈ ਮਨਜੂਰ ਕੀਤੇ ਗਏ ਹਨ ਤੇ ਨਗਰ ਨਿਗਮ, ਨਗਰ ਸੁਧਾਰ ਟਰੱਸਟ ਤੇ ਗਲਾਡਾ ਮਿਲਕੇ ਇਸ ਸਬੰਧੀ ਕੰਮ ਕਰਨਗੇ। ਸ਼ਹਿਰ 'ਚ ਪਾਰਕਿੰਗ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸ. ਬਾਦਲ ਨੇ ਕੁੱਲ 11 ਰੋਬਟਿਕ ਕਾਰ ਪਾਰਕਿੰਗ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿਚ ਸਰਾਭਾ ਨਗਰ, ਚੌੜਾ ਬਾਜ਼ਾਰ, ਘੁਮਾਰ ਮੰਡੀ, ਓਲਡ ਕੋਰਟ ਕੰਪਲੈਕਸ, ਡੀ.ਐਮ.ਸੀ.ਐਚ. ਮਾਡਲ ਟਾਊਨ, ਬੀ.ਬੀ.ਐਮ.ਬੀ. ਪਾਵਰ ਹਾਊਸ, ਸਮਰਾਲਾ ਚੌਂਕ, ਸ਼ਿਮਲਾਪੁਰੀ, ਰਾਹੋਂ ਰੋਡ ਤੇ ਇੰਦਰਾ ਕਾਲੌਨੀ ਸ਼ਾਲਿ ਹਨ। ਇਸ ਸਾਰੇ ਲਈ ਕੁੱਲ 128.3 ਕਰੋੜ ਰੁਪੈ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਠੋਸ ਰਹਿੰਦ ਖੂੰਹਦ ਪ੍ਰਾਜੈਕਟ ਲਈ 242 ਕਰੋੜ ਰੁਪੈ ਵੀ ਮਨਜ਼ੂਰ ਕੀਤੇ ਗਏ ਹਨ।

ਸ਼ਹਿਰ 'ਚ ਸਿਟੀ ਬੱਸ ਸੇਵਾ ਨੂੰ ਮਜ਼ਬੂਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੱਲ 160 ਹੋਰ ਬੱਸਾਂ ਦਾ ਆਰਡਰ ਦੇ ਦਿੱਤਾ ਗਿਆ ਹੈ। ਇਹ ਬੱਸਾਂ ਇਆਲੀ ਚੌਂਕ ਤੋਂ ਗਿੱਲ ਚੌਂਕ , ਬੱਸ ਸਟੈਂਡ ਤੋਂ ਗੁਰਦੁਆਰਾ ਆਲਮਗੀਰ ਸਾਹਿਬ, ਕੋਹਾੜਾ ਤੋਂ ਇਆਲੀ ਖੁਰਦ, ਮੈਟਰੋ ਤੋਂ ਗਰੀਨ ਸਿਟੀ, ਸਾਹਨੇਵਾਲ ਤੋਂ ਮਿਹਰਬਾਨ ਤੱਕ ਚੱਲਣਗੀਆਂ।

ਸ, ਬਾਦਲ ਵਲੋਂ ਇਸ ਮੌਕੋ ਪੱਖੋਵਾਲ ਰੋਡ ਤੇ ਉਸਾਰੇ ਜਾ ਰਹੇ ਇੰਡੋਰ ਸਟੇਡੀਅਮ ਦਾ ਵੀ ਦੌਰਾ ਕੀਤਾ ਗਿਆ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਇਸ ਪ੍ਰਾਜੈਕਟ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕਰਨ। ਉਨ੍ਹਾਂ ਕਿਹਾ ਕਿ ਇੱਥੇ ਖਾਲੀ 2 ਏਕੜ ਥਾਂ 'ਤੇ ਮਲਟੀ ਸਟੋਰੀ ਪਾਰਕਿੰਗ ਉਸਾਰੀ ਜਾਵੇ। ਇਹ ਸਟੇਡੀਅਮ ਅਗਲੇ ਸਾਲ ਤੱਕ ਮੁਕੰਮਲ ਹੋ ਜਾਵੇਗਾ। ਨਗਰ ਨਿਗਮ ਕਮਿਸ਼ਨਰ ਨੂੰ ਹੁਕਮ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਉਹ 20 ਹਜ਼ਾਰ ਫਲੈਟਾਂ ਦੀ ਉਸਾਰੀ ਲਈ ਯੋਜਨਾ ਪੇਸ਼ ਕਰਨ ਤਾਂ ਜੋ ਝੁੱਗੀ ਝੌਪੜੀਆਂ ਵਾਲਿਆਂ ਨੂੰ ਘਰ ਦਿੱਤੇ ਜਾ ਸਕਣ। ਇਸ ਤੋਂ ਇਲਾਵਾ ਸ. ਬਾਦਲ ਨੇ 33.5 ਕਰੋੜ ਦੀ ਲਾਗਤ ਨਾਲ 4832 ਫਲੈਟਾਂ ਦੀ ਉਸਾਰੀ ਨੂੰ ਵੀ ਮਨਜ਼ੂਰੀ ਦਿੱਤੀ ਹੈ। ਅਧਿਕਾਰੀਆਂ ਨੇ ਸ. ਬਾਦਲ ਨੂੰ ਜਾਣਕਾਰੀ ਦਿੱਤੀ ਕਿ ਕੁੱਲ 1600 ਫਲੈਟ ਬਿਲਕੁਲ ਤਿਆਰ ਹਨ, ਜਿਨ੍ਹਾਂ ਦੀਆਂ ਚਾਬੀਆਂ 15 ਅਗਸਤ ਨੂੰ ਸ. ਬਾਦਲ ਗਰੀਬਾਂ ਨੂੰ ਸੌਂਪਣਗੇ। ਸ. ਬਾਦਲ ਨੇ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਦਾ ਮੌਕੇ 'ਤੇ ਜਾ ਕੇ ਜਾਇਜ਼ਾ ਲਿਆ।

ਇਸ ਤੋਂ ਇਲਾਵਾ ਸ. ਬਾਦਲ ਨੇ ਵਿਧਾਇਕ ਸ੍ਰੀ ਮਨਪ੍ਰੀਤ ਸਿੰਘ ਇਆਲੀ ਦੇ ਘਰ ਜਾ ਕੇ ਉਨ੍ਹਾਂ ਦੇ ਪਿਤਾ ਦੀ ਮੌਤ 'ਤੇ ਉਨ੍ਹਾਂ ਨਾਲ ਅਫਸੋਸ ਜ਼ਾਹਿਰ ਕੀਤਾ। ਇਸ ਤੋਂ ਇਲਾਵਾ ਸ. ਬਾਦਲ ਨੇ ਸਾਈਕਲ ਉਦਯੋਗ ਦੇ ਪ੍ਰਸਿੱਧ ਉਦਯੋਗਪਤੀ ਐਮ.ਐਸ. ਭੋਗਲ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰ ਨਾਲ ਘਰ ਜਾ ਕੇ ਦੁੱਖ ਦਾ ਇਜ਼ਹਾਰ ਕੀਤਾ। ਜਦਕਿ ਸ. ਬਾਦਲ ਵਲੋਂ ਬੀਤੇ ਕੱਲ੍ਹ ਛੁਡਾਏ ਗਏ ਉਦਗੋਯਪਤੀ ਮੁਨੀਸ਼ ਬਰਾਰਾ ਜਿਨ੍ਹਾਂ ਨੂੰ ਪੰਜਾਬ ਪੁਲਿਸ ਵਲੋਂ ਕੱਲ੍ਹ ਸਫਲਤਾਪੂਰਵਕ ਅਗਵਾਕਾਰਾਂ ਦੇ ਚੁੰਗਲ ਵਿਚੋਂ ਛੁਡਵਾਇਆ ਗਿਆ ਦੇ ਘਰ ਜਾ ਕੇ ਉਨ੍ਹਾਂ ਨਾਲ ਪਰਿਵਾਰ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਸ. ਬਾਦਲ ਨੇ ਪੰਜਾਬ ਪੁਿਿਲਸ ਵਲੋਂ ਨਿਭਾਏ ਰੋਲ ਦੀ ਵੀ ਪ੍ਰਸ਼ੰਸ਼ਾ ਕੀਤੀ। ਇਸ ਮੌਕੇ ਮੁੱਖ ਤੌਰ 'ਤੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਦੋਵੇਂ ਵਿਧਾਇਕ, ਹਰਚਰਨ ਸਿੰਘ ਗੋਹਲਵੜੀਆ ਮੇਅਰ, ਸਾਬਕਾ ਭਾਜਪਾ ਪ੍ਰਧਾਨ ਰਾਜਿੰਦਰ ਭੰਡਾਰੀ ਆਦਿ ਸ਼ਾਲਿ ਸਨ।

No comments: