jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਨਵਾਂਸ਼ਹਿਰ ਤੇ ਹੁਸ਼ਿਆਰਪੁਰ ਵਿਖੇ ਪਸ਼ੂ ਫੀਡ ਯੂਨਿਟ ਹੋਣਗੇ ਸਥਾਪਤ

www.sabblok.blogspot.com
Photo: ਨਵਾਂਸ਼ਹਿਰ ਤੇ ਹੁਸ਼ਿਆਰਪੁਰ ਵਿਖੇ ਪਸ਼ੂ ਫੀਡ ਯੂਨਿਟ ਹੋਣਗੇ ਸਥਾਪਤ 

ਚੰਡੀਗੜ੍ਹ, 9 ਜੁਲਾਈ (ਅਜੀਤ ਬਿਊਰੋ)-ਪੰਜਾਬ ਵਿਚ ਫ਼ਸਲੀ ਵੰਨ-ਸੁਵੰਨਤਾ ਪ੍ਰੋਗਰਾਮ ਤਹਿਤ ਮੱਕੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਯਕੀਨਨ ਮੰਡੀਕਰਨ ਸਹਾਇਤਾ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿਖੇ ਦੋ ਪਸ਼ੂ ਫੀਡ ਪ੍ਰਾਸੈਸਿੰਗ ਯੂਨਿਟ ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਨ੍ਹਾਂ ਯੂਨਿਟਾਂ ਦੀ ਸਥਾਪਨਾ 'ਤੇ 10 ਕਰੋੜ ਦੀ ਲਾਗਤ ਆਵੇਗੀ ਜਿਨ੍ਹਾਂ ਨੂੰ ਮਾਰਕਫੈੱਡ ਤੇ ਮਿਲਕਫ਼ੈਡ ਵੱਲੋਂ ਚਲਾਇਆ ਜਾਵੇਗਾ | ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ ਲਾਂਚ ਕਰਨ ਤੋਂ ਬਾਅਦ ਸੂਬੇ ਦੇ ਮੁੱਖ ਖੇਤੀਬਾੜੀ ਅਫ਼ਸਰਾਂ ਨਾਲ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਦੇ ਯਤਨ ਤਾਂ ਹੀ ਸਾਰਥਕ ਸਿੱਧ ਹੋ ਸਕਦੇ ਹਨ | ਇਸੇ ਤਰ੍ਹਾਂ ਖੇਤੀ ਵਿਭਿੰਨਤਾ ਪ੍ਰੋਗਰਾਮ ਤਹਿਤ ਝੋਨੇ ਦੀ ਫ਼ਸਲ ਦੇ ਬਦਲ ਵਜੋਂ ਗੰਨੇ ਦੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਸ. ਬਾਦਲ ਨੇ ਐਲਾਨ ਕੀਤਾ ਕਿ ਗੰਨਾ ਉਤਪਾਦਕਾਂ ਨੂੰ ਯਕੀਨਨ ਮੰਡੀਕਰਨ ਸਹਾਇਤਾ ਮੁਹੱਈਆ ਕਰਵਾਉਣ ਵਾਸਤੇ ਅਗਲੇ ਸਾਲਾਨਾ ਬਜਟ ਵਿਚ ਘੱਟੋ ਘੱਟ 100-150 ਕਰੋੜ ਰੁਪਏ ਦਾ ਵਿੱਤੀ ਉਪਬੰਧ ਕੀਤਾ ਜਾਵੇਗਾ | ਮੁੱਖ ਮੰਤਰੀ ਨੇ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਆਖਿਆ ਕਿ ਉਹ ਲਗਾਤਾਰ ਸੈਮੀਨਾਰ ਤੇ ਕੈਂਪ ਲਾ ਕੇ ਕਿਸਾਨਾਂ ਨੂੰ ਬਦਲਵੀਆਂ ਫ਼ਸਲਾਂ ਮੱਕੀ, ਕਪਾਹ, ਬਾਸਮਤੀ ਤੇ ਗੰਨੇ ਤੋਂ ਇਲਾਵਾ ਤੇਲ ਬੀਜ ਵਾਲੀਆਂ ਫ਼ਸਲਾਂ ਸੋਇਆਬੀਨ, ਸਰੋਂ੍ਹ ਦੀ ਬੀਜਾਂਦ ਕਰਨ ਵੱਲ ਉਤਸ਼ਾਹਤ ਕਰਨ ਕਿਉਂ ਜੋ ਜਿੱਥੇ ਇਹ ਫ਼ਸਲਾਂ ਪਾਣੀ ਦੀ ਘੱਟ ਖਪਤ ਵਾਲੀਆਂ ਹਨ, ਉੱਥੇ ਹੀ ਮੁਨਾਫਾਬਖਸ਼ ਵੀ ਹਨ | ਉਨ੍ਹਾਂ ਨੇ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਵੱਡੀ ਪੱਧਰ 'ਤੇ ਉਤਸ਼ਾਹਤ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿੱਤ ਕਮਿਸ਼ਨਰ ਵਿਕਾਸ ਨੂੰ ਆਖਿਆ ਕਿ ਘੱਟੋ-ਘੱਟ ਜਾਇੰਟ ਡਾਇਰੈਕਟਰ ਪੱਧਰ ਦੇ ਇਕ ਅਧਿਕਾਰੀ ਨੂੰ ਸਿਰਫ਼ ਏਸੇ ਕਾਰਜ ਲਈ ਤਾਇਨਾਤ ਕੀਤਾ ਜਾਵੇ | ਇਹ ਅਧਿਕਾਰੀ ਜਿੱਥੇ ਮਧੂ ਮੱਖੀ ਪਾਲਕਾਂ ਲਈ ਲਾਭਕਾਰੀ ਨੀਤੀਆਂ ਤੇ ਪ੍ਰੋਗਰਾਮ ਬਣਾਏਗਾ, ਉੱਥੇ ਹੀ ਉਨ੍ਹਾਂ ਦੀ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਏਗਾ | ਸ. ਬਾਦਲ ਨੇ ਸ਼ਹਿਦ ਦੀ ਵਿਗਿਆਨਕ ਢੰਗ ਨਾਲ ਪ੍ਰਾਸੈਸਿੰਗ ਕਰਨ ਤੋਂ ਬਾਅਦ ਮਾਰਕਫ਼ੈਡ ਰਾਹੀਂ ਮਾਰਕੀਟਿੰਗ ਕਰਨ ਦੀ ਇੱਛਾ ਜ਼ਾਹਰ ਕੀਤੀ |
ਕਿਸਾਨਾਂ ਦਰਮਿਆਨ ਫ਼ਸਲਾਂ ਦੇ ਉਤਪਾਦਨ ਸਬੰਧੀ ਸੰਦਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਸ. ਬਾਦਲ ਨੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਆਖਿਆ ਕਿ ਆਧੁਨਿਕ ਖੇਤੀਬਾੜੀ ਸਾਜ਼ੋ-ਸਾਮਾਨ ਤੇ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਰੇਜ਼ਡ ਬੈੱਡ ਪਲਾਂਟਰ, ਰੋਟਾਵੇਟਰ, ਸਟਰਾਅ ਚੌਪਰ ਅਤੇ ਪੋਰਟੇਬਲ ਮੇਜ਼ ਡਰਾਇਰ ਦੀ ਸਪਲਾਈ ਸਹਿਕਾਰੀ ਸਭਾਵਾਂ ਰਾਹੀਂ ਸੁਖਾਲੀ ਬਣਾਈ ਜਾਵੇ | ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਵਿਕਾਸ ਨੂੰ ਹਦਾਇਤ ਕੀਤੀ ਕਿ ਪਸ਼ੂ ਫੀਡ ਬਣਾਉਣ ਵਾਲੀਆਂ ਮੋਹਰੀ ਕੰਪਨੀਆਂ ਵੱਲੋਂ ਕਿਸਾਨਾਂ ਪਾਸੋਂ ਮੱਕੀ ਦੀ ਸਿੱਧੀ ਖ਼ਰੀਦ ਕਰਵਾਉਣ ਲਈ ਢੁਕਵੇਂ ਕਦਮ ਚੁੱਕੇ ਜਾਣ | ਸ. ਬਾਦਲ ਨੇ ਖੇਤੀਬਾੜੀ ਵਿਭਾਗ ਨੂੰ ਆਖਿਆ ਕਿ ਸੂਬਾ ਭਰ ਵਿਚ ਐਗਰੋ ਤੇ ਫੂਡ ਪ੍ਰਾਸੈਸਿੰਗ ਯੂਨਿਟਾਂ ਦਾ ਡਾਟਾ ਵੀ ਤਿਆਰ ਕੀਤਾ ਜਾਵੇ |
ਸ. ਬਾਦਲ ਨੇ ਖੇਤੀਬਾੜੀ ਅਫ਼ਸਰਾਂ ਨੂੰ ਭਰੋਸਾ ਦਿੱਤਾ ਕਿ ਅਗਲੀ ਸਾਉਣੀ ਰੁੱਤ ਦੌਰਾਨ ਬਾਕੀ ਰਹਿੰਦੇ ਜ਼ਿਲਿ੍ਹਆਂ ਨੂੰ ਵੀ ਸਬਸਿਡੀ ਵਾਲਾ ਮੱਕੀ ਦਾ ਮਿਆਰੀ ਬੀਜ ਮੁਹੱਈਆ ਕਰਵਾਇਆ ਜਾਵੇਗਾ |
ਸ. ਬਾਦਲ ਨੇ ਖੰਡ ਮਿੱਲਾਂ ਨੂੰ ਇਹ ਵੀ ਆਖਿਆ ਕਿ ਉਹ ਮਿਆਰੀ ਗੁੜ ਤੇ ਸ਼ੱਕਰ ਵੀ ਤਿਆਰ ਕਰਨ ਕਿਉਂ ਜੋ ਸੂਬੇ ਵਿਚ ਇਨ੍ਹਾਂ ਪਦਾਰਥਾਂ ਦੀ ਬਹੁਤ ਵੱਡੀ ਮੰਗ ਹੈ | ਉਨ੍ਹਾਂ ਇਹ ਵੀ ਆਖਿਆ ਕਿ ਗੁੜ ਤੇ ਸ਼ੱਕਰ ਦਾ ਮੰਡੀਕਰਨ ਦੇਸ਼ ਭਰ ਵਿਚ ਮਾਰਕਫ਼ੈਡ ਰਾਹੀਂ ਕੀਤਾ ਜਾ ਸਕਦਾ ਹੈ | ਉਨ੍ਹਾਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਆਖਿਆ ਕਿ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਨ੍ਹਾਂ ਵਿਕਰੇਤਾਵਾਂ ਵੱਲੋਂ ਤਿਆਰ ਕੀਤੇ ਜਾਂਦੇ ਗੁੜ ਦੇ ਨਮੂਨੇ ਲਏ ਜਾਣ ਅਤੇ ਨੇਮਾਂ ਦੀ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ | ਇਸ ਮੌਕੇ ਮੁੱਖ ਸੰਸਦੀ ਸਕੱਤਰ ਸ. ਜੀ.ਐਸ. ਬੱਬੇਹਾਲੀ, ਵਿੱਤ ਕਮਿਸ਼ਨਰ ਵਿਕਾਸ ਸ਼੍ਰੀ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ. ਗਗਨਦੀਪ ਸਿੰਘ ਬਰਾੜ, ਖੇਤੀਬਾੜੀ ਕਮਿਸ਼ਨਰ ਸ. ਬੀ.ਐਸ. ਸਿੱਧੂ ਅਤੇ ਡਾਇਰੈਕਟਰ ਸ. ਮੰਗਲ ਸਿੰਘ ਸੰਧੂ ਹਾਜ਼ਰ ਸਨ | 

No comments: