jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਕੇਂਦਰੀ ਖੁਰਾਕ ਆਰਡੀਨੈਂਸ ਪੰਜਾਬ ਦੀ ਆਟਾ-ਦਾਲ ਸਕੀਮ ਦੀ ਨਕਲ-ਬਾਦਲ

www.sabblok.blogspot.com

ਕੇਂਦਰ ਦੀਆ ਗਲਤ ਨੀਤੀਆਂ ਕਾਰਨ ਦੇਸ਼ ਵਿੱਚ ਗਰੀਬੀ ਤੇ ਭੁੱਖਮਰੀ ਵਧੀ
Photo: ਕੇਂਦਰੀ ਖੁਰਾਕ ਆਰਡੀਨੈਂਸ ਪੰਜਾਬ ਦੀ ਆਟਾ-ਦਾਲ ਸਕੀਮ ਦੀ ਨਕਲ-ਬਾਦਲ

ਕੇਂਦਰ ਦੀਆ ਗਲਤ ਨੀਤੀਆਂ ਕਾਰਨ ਦੇਸ਼ ਵਿੱਚ ਗਰੀਬੀ ਤੇ ਭੁੱਖਮਰੀ ਵਧੀ 
ਲੁਧਿਆਣਾ, (ਅ.ਬ)-ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦਿਆ ਉਹਨਾਂ ਦੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਖੁਰਾਕ ਸੁਰੱਖਿਆ ਆਰਡੀਨੈਂਸ ਪੰਜਾਬ ਸਰਕਾਰ ਵੱਲੋਂ ਕਈ ਸਾਲ ਪਹਿਲਾਂ ਗਰੀਬ ਲੋਕਾਂ ਨੂੰ ਸਸਤੇ ਭਾਅ ਤੇ ਆਟਾ ਤੇ ਦਾਲ ਮੁਹੱਈਆ ਕਰਵਾਉਣ ਦੀ ਸਕੀਮ ਦੀ ਇੱਕ ਨਕਲ ਹੀ ਹੈ। ਉਹਨਾਂ ਆਖਿਆ ਕਿ ਭਾਵੇਂ ਉਹ ਇਸ ਆਰਡੀਨੈਂਸ ਦਾ ਵਿਰੋਧ ਨਹੀਂ ਕਰਦੇ ਪ੍ਰਤੂੰ ਕੇਂਦਰ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਗਏ ਕਈ ਵੱਡੇ ਘੋਟਾਲਿਆਂ ਤੇ ਪਰਦਾ ਪਾਉਣ ਲਈ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਗਰੀਬਾਂ ਨੂੰ ਭਰਮਾਉਣ ਲਈ ਚੁਕਿਆ ਗਿਆ ਕਦਮ ਹੈ। ਉਹਨਾਂ ਆਖਿਆ ਕਿ ਦੂਜੇ ਪਾਸੇ ਦੇਸ਼ ਵਿੱਚ ਮਹਿੰਗਾਈ ਨੇ ਗਰੀਬਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਹੈ। ਆਮ ਆਦਮੀ ਨੂੰ ਗੁਜਾਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੇਂਦਰ ਸਰਕਾਰ ਵੱਲੋਂ ਮਹਿੰਗਾਈ ਨੂੰ ਰੋਕਣ ਲਈ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਗਏ। ਉਹਨਾਂ ਆਖਿਆ ਕਿ ਗਰੀਬ ਵਿਅਕਤੀ ਦੀ ਜਰੂਰਤ ਸਿਰਫ ਆਟਾ ਤੇ ਦਾਲ ਹੀ ਨਹੀਂ, ਸਗੋਂ ਰਹਿਣ ਲਈ ਮਕਾਨ, ਕੱਪੜਾ ਅਤੇ ਹੋਰ ਸਹੂਲਤਾਂ ਦੀ ਵੀ ਲੋੜ ਪੈਂਦੀ ਹੈ। ਮੈਡੀਕਲ ਸਹੂਲਤਾਂ ਗਰੀਬ ਵਿਅਕਤੀ ਦੇ ਵੱਸ ਤੋਂ ਬਾਹਰ ਹੋ ਗਈਆ ਹਨ। ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਹਮੇਸ਼ਾਂ ਅਮੀਰਾਂ ਨੂੰ ਹੋਰ ਅਮੀਰ ਕਰਨ ਦੀਆਂ ਯੋਜ਼ਨਾਵਾਂ ਹੀ ਉਲੀਕੀਆ ਗਈਆ ਹਨ, ਜਦੋਂ ਕਿ ਗਰੀਬੀ ਹਟਾਉਣ ਲਈ ਕੇਂਦਰ ਸਰਕਾਰ ਵੱਲੋਂ ਕੋਈ ਵੀ ਠੋਸ ਯੋਜਨਾ ਨਹੀਂ ਉਲੀਕੀ ਗਈ।  ਸ੍ਰ.

ਬਾਦਲ ਨੇ ਪੱਤਰਕਾਰਾਂ ਦੇ ਇੱਕ ਸੁਆਲ ਦੇ ਜੁਆਬ ਵਿੱਚ ਕਿਹਾ ਕਿ ਸਾਡੇ ਦੇਸ਼ ਕੋਲ ਦੁਨੀਆਂ ਦੇ ਸਭ ਮੁਲਕਾਂ ਤੋਂ ਵਧੇਰੇ ਕੁਦਰਤੀ ਸਾਧਨ ਮੌਜੂਦ ਹਨ, ਸਾਡੀ ਜ਼ਮੀਨ ਬਹੁਤ ਉਪਜਾਊ ਹੈ, ਜਲਵਾਯੂ ਅਨੁਕੂਲ ਹੈ, ਉਦਯੋਗਿਕ ਵਿਕਾਸ ਦੇ ਸਾਧਨ ਅਤੇ ਬਿਜ਼ਲੀ ਉਤਪਾਦਨ ਦੇ ਸਾਧਨ ਵੀ ਮੌਜੂਦ ਹਨ। ਇਸ ਦੇ ਬਾਵਜੂਦ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਡਾ ਦੇਸ਼ ਵਿਦੇਸ਼ੀ ਮੁਲਕਾਂ ਤੋਂ ਪੱਛੜ ਗਿਆ ਹੈ। ਸਾਡੇ ਦੇਸ਼ ਦੀ ਪ੍ਰਤੀ ਜੀਅ ਆਮਦਨ ਹੋਰ ਮੁਲਕਾਂ ਤੋਂ ਕਿਤੇ ਵਧੇਰੇ ਹੋਣੀ ਚਾਹੀਦੀ ਸੀ, ਪ੍ਰਤੂੰ ਦੇਸ਼ ਦੇ ਯੋਜਨਾਬੱਧ ਵਿਕਾਸ ਲਈ ਕਾਂਗਰਸ ਦੀਆਂ ਸਰਕਾਰਾਂ ਵੱਲੋਂ ਢੁੱਕਵੇਂ ਕਦਮ ਨਹੀਂ ਚੁੱਕੇ ਗਏ। ਪੱਤਰਕਾਰਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਵਿਸੇਆਰਥਿਕ ਪੈਕੇਜ਼ ਨਾ ਦੇਣ ਸਬੰਧੀ ਪੁੱਛੇ ਗਏ ਸੁਆਲ ਦੇ ਜੁਆਬ ਵਿੱਚ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਅਤੇ ਦੇਸ਼ ਦੀ ਸੁਰੱਖਿਆ ਦੇ ਨਾਲ ਦੇਸ਼ ਨੂੰ ਅਨਾਜ਼ ਪੈਦਾ ਕਰਨ ਵਿੱਚ ਆਤਮ-ਨਿਰਭਰ ਬਨਾਉਣ ਲਈ ਹਮੇਸ਼ਾਂ ਮੋਹਰੀ ਯੋਗਦਾਨ ਪਾਇਆ ਹੈ, ਇਸ ਲਈ ਪੰਜਾਬ ਦੇਸ਼ ਦੇ ਹੋਰ ਸੂਬਿਆਂ ਤੋਂ ਵੀ ਵੱਧ ਤਰੱਕੀ ਲਈ ਵਿਸੇਆਰਥਿਕ ਪੈਕੇਜ਼ ਲੈਣ ਦਾ ਹੱਕਦਾਰ ਹੈ। ਉਹਨਾਂ ਆਖਿਆ ਕਿ ਕੇਂਦਰ ਸਰਕਾਰ ਦੀ ਵਿਤਕਰੇ ਵਾਲੀ ਨੀਤੀ ਕਾਰਨ ਪੰਜਾਬ ਦੀਆਂ ਉਦਯੋਗਿਕ ਇਕਾਈਆਂ ਗੁਆਂਢੀ ਸੂਬਿਆਂ ਵਿੱਚ ਜਾ ਰਹੀਆਂ ਹਨ, ਕਿਉਕਿ ਕੇਂਦਰ ਸਰਕਾਰ ਨੇ ਉਥੇ ਉਦਯੋਗ ਸਥਾਪਿਤ ਕਰਨ ਲਈ ਵਿਸੇਆਰਥਿਕ ਰਿਆਇਤਾਂ ਦਿੱਤੀਆਂ ਹੋਈਆਂ ਹਨ।  ਪੱਤਰਕਾਰਾਂ ਵੱਲੋਂ ਪੰਜਾਬ ਦੇ ਕੁੱਝ ਕਾਗਰਸੀ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਬਿਨਾਂ ਵਜਾਹ ਕੀਤੀ ਜਾ ਰਹੀ ਆਲੋਚਨਾ ਬਾਰੇ ਸ੍ਰ. ਬਾਦਲ ਨੇ ਕਿਹਾ ਕਿ ਉਹਨਾਂ ਨੂੰ ਚਾਹੀਦਾ ਹੈ, ਕਿ ਉਹ ਸਾਡੀ ਸਰਕਾਰ ਦੀ ਬੇਤੁੱਕੀ ਆਲੋਚਨਾ ਕਰਨ ਦੀ ਬਜਾਏ ਕੇਂਦਰ ਸਰਕਾਰ ਤੇ ਪੰਜਾਬ ਨੂੰ ਆਰਥਿਕ ਪੈਕੇਜ਼ ਦੇਣ ਲਈ ਦਬਾਅ ਪਾਉਣ। 

No comments: