jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 6 July 2013

ਉਤਰਾਖੰਡ 'ਚ ਫਿਰ ਭਾਰੀ ਮੀਂਹ, ਰਾਹਤ ਕਾਰਜ ਰੁਕੇ

www.sabblok.blogspot.com
ਦੇਹਰਾਦੂਨ, 6 ਜੁਲਾਈ : ਉਤਰਾਖੰਡ ਦੀਆਂ ਬਹੁਤੀਆਂ ਥਾਵਾਂ 'ਤੇ ਮੁੜ ਭਾਰੀ ਮੀਂਹ ਪੈਣ ਲੱਗ ਪਿਆ ਹੈ ਜਿਸ ਕਾਰਨ ਰਾਹਤ ਕਾਰਜਾਂ ਵਿਚ ਵਿਘਨ ਪੈ ਰਿਹਾ ਹੈ। ਅੱਜ ਰੁਦਰਪ੍ਰਯਾਗ, ਚਮੋਲੀ ਅਤੇ ਉਤਰਕਾਸ਼ੀ ਜ਼ਿਲ੍ਹਿਆਂ 'ਚ ਭਾਰੀ ਮੀਂਹ ਪਿਆ ਜਿਸ ਕਰ ਕੇ ਹੜ ਪ੍ਰਭਾਵਤ ਪਿੰਡਾਂ ਤਕ ਜਹਾਜ਼ ਨਾ ਉਡਣ ਕਾਰਨ ਰਾਹਤ ਸਮੱਗਰੀ ਨਾ ਪੁੱਜ ਸਕੀ। ਤਾਜ਼ਾ ਮੀਂਹ ਨਾਲ ਭਾਗੀਰਥੀ ਨਦੀ ਫਿਰ ਉਛਲ-ਉਛਲ ਕੇ ਵਹਿ ਰਹੀ ਹੈ ਜਿਸ ਕਾਰਨ ਪ੍ਰਸ਼ਾਸਨ ਨੇ ਨਦੀ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਲਈ ਮੁੜ ਯਤਨ ਅਰੰਭ ਦਿਤੇ ਹਨ। ਖ਼ਰਾਬ ਮੌਸਮ ਕਾਰਨ ਕੇਦਾਰਘਾਟੀ 'ਚ ਜਹਾਜ਼ ਉਡਾਨ ਨਾ ਭਰ ਸਕੇ ਅਤੇ ਪ੍ਰਭਾਵਤ ਪਿੰਡਾਂ ਨੂੰ ਰਾਹਤ ਸਮੱਗਰੀ ਨਾ ਮਿਲ ਸਕੀ। ਦੁਖਾਂਤ ਨੂੰ ਵਾਪਰਿਆਂ ਅੱਜ 20 ਦਿਨ ਹੋ ਗਏ ਹਨ ਪਰ ਹਾਲੇ ਵੀ ਹਾਲਾਤ ਬਹੁਤੇ ਠੀਕ ਨਹੀਂ ਲੱਗ ਰਹੇ। ਕਲ ਪ੍ਰਸ਼ਾਸਨ ਨੇ ਅਲਕਾਨੰਦਾ ਨਦੀ ਦੇ ਕੰਢੇ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿਤਾ ਸੀ। ਸੂਬੇ ਦੇ ਮੁੱਖ ਸਕੱਤਰ ਸੁਭਾਸ਼ ਕੁਮਾਰ ਨੇ ਅਧਿਕਾਰੀਆਂ ਨੂੰ ਹਦਾਇਤ ਦਿਤੀ ਹੈ ਕਿ ਸਾਰੀਆਂ ਸੜਕਾਂ 15 ਜੁਲਾਈ ਤਕ ਖੁਲ੍ਹ ਜਾਣ। ਉਧਰ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪਵੇਗਾ। ਸੂਬਾ ਸਰਕਾਰ ਨੇ ਅਧਿਕਾਰੀਆਂ ਨੂੰ ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ ਲਈ ਜੰਗੀ ਪੱਧਰ 'ਤੇ ਕੰਮ ਕਰਨ ਦੇ ਹੁਕਮ ਦਿਤੇ ਹਨ। ਵੱਖ-ਵੱਖ ਥਾਵਾਂ 'ਤੇ ਸਰਕਾਰੀ ਗੋਦਾਮਾਂ ਵਿਚ ਰਾਹਤ ਸਮੱਗਰੀ ਦੇ ਭਰੇ ਟਰੱਕ ਫਸੇ ਹੋਏ ਹਨ। (ਪੀਟੀਆਈ)

No comments: