www.sabblok.blogspot.com
ਬੋਹਾ, 21 ਜੁਲਾਈ
ਰਾਮਪੁਰ ਮੰਡੇਰ ਦੇ ਸਕੂਲ ਅੰਦਰ ਮਿਡ-ਡੇਅ-ਮੀਲ ਦੇ ਖਾਣੇ ’ਚ ਮਿਲਾਵਟ ਹੋਣ ਦੀਆਂ ਖਬਰਾਂ ਪ੍ਰਕਾਸ਼ਤ ਹੋਣ ਮਗਰੋਂ ਸਬੰਧਤ ਵਿਭਾਗ ਵੱਲੋਂ ਸਕੂਲ ਮੁਖੀ ਸ਼ਾਂਤੀ ਦੇਵੀ ਨੂੰ ਮੁਅੱਤਲ ਅਤੇ ਖਾਣਾ ਤਿਆਰ ਕਰਨ ਵਾਲੀ ਮਿੱਠੋ ਕੌਰ ਨੂੰ ਕੰਮ ਤੋਂ ਹਟਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਸਨ¢ਜਿਸ ਨੂੰ ਲੈ ਕੇ ਸਮੁੱਚੇ ਪਿੰਡ ਵਾਸੀਆਂ ਸਮੇਤ ਅਧਿਆਪਕ ਵਰਗ ’ਚ ਰੋਸ ਹੈ। ਅੱਜ ਸਕੂਲ ਦੀ ਮੈਨੇਜਮੈਂਟ ਕਮੇਟੀ, ਪਿੰਡ ਦੇ ਸਾਬਕਾ ਸਰਪੰਚ, ਨਵੀਂ ਬਣੀ ਪੰਚਾਇਤ ਅਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਪਿੰਡ ’ਚ ਇਕੱਠ ਦੌਰਾਨ ਇਸ ਪੂਰੇ ਮਾਮਲੇ ਨੂੰ ਮੁੱਢੋਂ ਖਾਰਜ ਕਰਦਿਆਂ ਘਟਨਾ ਨੂੰ ਪੂਰੀ ਤਰ੍ਹਾਂ ਪਿੰਡ ਪੱਧਰੀ ਧੜੇਬੰਦੀ ਤੋਂ ਪ੍ਰੇਰਤ ਦੱਸਿਆ ਤੇ ਇਸ ਮਾਮਲੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ।¢ਪਿੰਡ ਵਾਸੀਆਂ ਅਤੇ
ਅਧਿਆਪਕ ਜਥੇਬੰਦੀਆਂ ਨੇ ਇਸ ਮਾਮਲੇ ’ਚ ਭਲਕੇ 22 ਜੁਲਾਈ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਨੂੰ ਘੇਰਨ ਦਾ ਐਲਾਨ ਕੀਤਾ ਹੈ।¢ਸਕੂਲ ਵਿਕਾਸ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ ਨੇ ਕਿਹਾ ਕਿ ਦੁਪਹਿਰ ਦੇ ਖਾਣੇ ਲਈ ਪਿਸਾਈ ਜਾਣ ਵਾਲੀ ਕਣਕ ਬਿਲਕੁਲ ਸਾਫ ਸੀ ਜਿਸ ਚ ਇੱਕਾ-ਦੁੱਕਾ ਚਾਵਲ ਦੇ ਦਾਣੇ ਸਨ। ¢ਉਧਰ ਸਬੰਧਤ ਆਟਾ ਚੱਕੀ ਦੇ ਮਾਲਕ ਪੱਪੀ ਨੇ ਮਿਡ-ਡੇਅ-ਮੀਲ ਦੀ ਕਣਕ ’ਚ ਸਰੋ੍ਹਂ, ਜੌਂ ਅਤੇ ਰੇਤਾ ਕੰਕਰੀਟ ਦੀ ਮਿਲਾਵਟ ਦੀਆਂ ਅਫਵਾਹਾਂ ਨੂੰ ਮੁੱਢੋਂ ਨਕਾਰਦਿਆਂ ਪਿਸਾਏ ਜਾਣ ਵਾਲੀ ਕਣਕ ਦੇ ਸਾਫ-ਸੁਥਰੀ ਹੋਣ ਦੀ ਗੱਲ ਆਖੀ।¢ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ,ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਸਿੰਘ ਜਟਾਣਾਂ ਅਤੇ ਸਕੱਤਰ ਗੁਰਬਖਸ਼ ਸਿੰਘ ਰਿਉਲ ਕਲਾਂ, ਬਲਾਕ ਪ੍ਰਧਾਨ ਬਰੇਟਾ ਦੇ ਪ੍ਰਧਾਨ ਪ੍ਰਗਟ ਸਿੰਘ ਅਤੇ ਐਸ.ਸੀ./ਬੀ.ਸੀ. ਅਧਿਆਪਕ ਯੂਨੀਅਨ ਦੇ ਬਲਾਕ ਪ੍ਰਧਾਨ ਜੁਗਰਾਜ ਸਿੰਘ ਨੇ ਹੈਰਾਨੀ ਪ੍ਰਗਟਾਈ ਕਿ ਪੜਤਾਲੀਆ ਵਿਅਕਤੀ ਚਾਵਲਾਂ ਦੇ ਦਾਣੇ ਬੱਚਿਆਂ ਲਈ ਘਾਤਕ ਦੱਸ ਰਿਹਾ ਹੈ ਜਦ ਕਿ ਮਿਡ-ਡੇਅ-ਮੀਲ ’ਚ ਹਫਤੇ ਅੰਦਰ ਤਿੰਨ ਦਿਨ ਬੱਚਿਆਂ ਨੂੰ ਚਾਵਲ ਹੀ ਖੁਆਏ ਜਾਂਦੇ ਹਨ।¢ਉਨ੍ਹਾਂ ਕਿਹਾ ਕਿ ਪੜਤਾਲੀਆ ਅਧਿਕਾਰੀ ਦੁਆਰਾ ਮਿਲਾਵਟੀ ਕਣਕ ਦਾ ਸੈਂਪਲ ਸਕੂਲ ਦੇ ਅੰਨ ਭੰਡਾਰ ’ਚੋਂ ਨਹੀਂ ਲਿਆ। ਆਗੂਆਂ ਨੇ ਕਿਹਾ ਕਿ ਇਹ ਸਭ ਘਟਨਾ ਦੇ ਚਾਰ ਦਿਨ ਬੀਤ ਜਾਣ ਮਗਰੋਂ ਹੋਇਆ, ਜਦੋਂ ਕਿ ਅਜਿਹੀ ਘਟਨਾ ਦੀ ਪ੍ਰਸ਼ਾਸਨ ਵੱਲੋਂ ਤੁਰੰਤ ਜਾਂਚ ਕਰਕੇ ਮੌਕੇ ’ਤੇ ਸੈਂਪਲਿੰਗ ਕਰਨੀ ਬਣਦੀ ਸੀ¢ਇਸ ਪੂਰੇ ਮਾਮਲੇ ਬਾਰੇ ਜਦ ਜ਼ਿਲ੍ਹਾ ਸਿਹਤ ਅਫਸਰ ਡਾ.ਜਗਜੀਵਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਣਕ ਵਿੱਚ ਚਾਵਲ ਦੀ ਮਿਲਾਵਟ ਵਾਲਾ ਆਟਾ ਮਨੁੱਖੀ ਸਿਹਤ ਲਈ ਹਾਨੀਕਾਰਕ ਨਹੀਂ ਹੈ
No comments:
Post a Comment