jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday, 3 July 2013

ਸ਼ਪੈਸ਼ਲ ਇਨਕਾਊਂਟਰ ਸੁਰਜੀਤ ਸਿੰਘ ਵੱਲੋਂ ਉਗਲੇ ਸੱਚ ਨੂੰ ਗੰਭੀਰਤਾ ਨਾਲ ਲਿਆ ਜਾਵੇ

www.sabblok.blogspot.com

  photo gurbhej singh chauhan.jpg
 ਗੁਰਭੇਜ ਸਿੰਘ ਚੌਹਾਨ
     98143 06545
ਪੰਜਾਬ ਵਿਚ ਵਾਪਰੇ ਕਾਲੇ ਦੌਰ ਦਰਮਿਆਨ 83 ਬੇ ਕਸੂਰ ਨੌਜਵਾਨਾਂ ਦਾ ਸ਼ਿਕਾਰ ਖੇਡਕੇ ਸਿਪਾਹੀ ਤੋਂ ਇੰਸਪੈਕਟਰ ਬਣੇ ਸੁਰਜੀਤ ਸਿੰਘ ਦੀ ਹੁਣ ਜਦੋਂ ਆਪਣੀ ਜਾਨ ਨੂੰ ਖਤਰਾ ਨਜ਼ਰ ਆਉਣ ਲੱਗਾ ਹੈ ਤਾਂ ਉਹ ਬੇ ਕਸੂਰਾਂ ਨੂੰ ਧਰਮਰਾਜ ਬਣਕੇ ਮੌਤ ਦੇ ਘਾਟ ਉਤਾਰਨ  ਵਾਲਾ ਹੁਣ ਆਪਣੀ ਮੌਤ ਤੋਂ ਡਰਦਾ ਗਿੜਗੜਾਇਆ ਹੈ ਅਤੇ ਮਨੁੱਖੀ ਅਧਿਕਾਰ ਸੰਗਠਨ ਕੋਲ ਦਹਾਕਿਆਂ ਤੋਂ ਅੰਦਰ ਛੁਪਾਏ ਪਾਪਾਂ ਦਾ ਰਾਜ ਉਗਲਣ ਲੱਗਾ ਹੈ। ਸ਼ਹੀਦ ਖਾਲੜਾ ਇਸੇ ਸਚਾਈ ਦੇ ਨੇੜੇ ਪੁੱਜਿਆ ਸੀ ਤਾਂ ਹੀ ਉਸਨੂੰ ਇਹ ਗੱਲ ਬਾਹਰ ਆਉਣ ਦੇ ਡਰੋਂ ਮਾਰ ਮੁਕਾਇਆ ਗਿਆ ਪਰ ਪਾਪ ਕਦੇ ਗੁੱਝਾ ਨਹੀਂ ਰਹਿੰਦਾ ਤੇ ਆਖਿਰ ਪੜਦੇ ਪਾੜਕੇ ਬਾਹਰ ਆ ਜਾਂਦਾ ਹੈ। ਇੰਸਪੈਕਟਰ ਸੁਰਜੀਤ ਸਿੰਘ ਦਾ ਇਕਬਾਲੀਆ ਬਿਆਨ ਕੋਈ ਮਾੜੀ ਮੋਟੀ ਗੱਲ ਨਹੀਂ, ਸਰਕਾਰ ਨੂੰ ਅਤੇ ਲੋਕਾਂ ਨੂੰ ਇਸਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ ਇਹ ਮਾਮਲਾ ਸੀ ਬੀ ਆਈ ਨੂੰ ਸੌਂਪ ਦੇਣਾ ਚਾਹੀਦਾ ਹੈ ਅਤੇ ਸਭ ਤੋਂ ਪਹਿਲਾਂ ਇਸ ਸ਼ਪੈਸ਼ਲ ਇਨਕਾਊਂਟਰ ਨੂੰ ਗ੍ਰਿਫਤਾਰ ਕਰਕੇ ਇਸਤੇ ਤੁਰੰਤ ਕਤਲਾਂ ਦੇ ਕੇਸ ਦਰਜ ਹੋਣੇ ਚਾਹੀਦੇ ਹਨ ਅਤੇ ਇਸਤੋਂ ਅਜਿਹੀਆਂ ਹੋਰ ਖਾਕੀ ਵਰਦੀ ਵਿਚ ਬੰਦਿਆਂ ਦਾ ਸ਼ਿਕਾਰ ਕਰਕੇ ਮੋਢਿਆਂ ਤੇ ਲਗਵਾਏ ਸਟਾਰਾਂ ਵਾਲੀਆਂ ਕਾਲੀਆਂ ਭੇਡਾਂ ਦੇ ਨਾਵਾਂ ਦੀ ਸੂਚੀ ਤਿਆਰ ਕਰ ਲੈਣੀ ਚਾਹੀਦੀ ਹੈ, ਕਿਤੇ ਅਜਿਹਾ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ ਤੇ ਸੁਰਜੀਤ ਸਿੰਘ ਦਾ ਮੂੰਹ ਬੰਦ ਕਰਨ ਲਈ ਇਸਨੂੰ ਉਹ ਲੋਕ ਠਿਕਾਣੇ ਲਾ ਦੇਣ। ਇਸਦੇ ਇਕਬਾਲੀਆ ਬਿਆਨਾਂ ਤੇ ਸਾਰੇ ਹੀ ਕਸੂਰਵਾਰ ਪੁਲਿਸ ਅਫਸਰਾਂ ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲੈਣਾ ਬਣਦਾ ਹੈ। ਪਹਿਲਾਂ ਵੀ ਕੁੱਝ ਅਜਿਹੇ ਕੇਸ ਸਾਹਮਣੇ ਆਏ ਹਨ ਪਰ ਅਜਿਹੇ ਕਸੂਰਵਾਰ ਪੁਲਿਸ ਅਫਸਰਾਂ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਸਰਕਾਰਾਂ ਨੇ ਉਨ•ਾਂ ਨੂੰ ਤਰੱਕੀਆਂ ਦਿੱਤੀਆਂ ਹਨ। ਇਹੋ ਕਾਰਨ ਹੈ ਕਿ ਪੁਲਿਸ ਦੀ ਮਾਨਸਿਕਤਾ ਨਜ਼ਾਇਜ਼ ਕੰਮ ਕਰਨ ਵੱਲ ਰੁਚਿਤ ਹੈ। ਜੇਕਰ ਕਾਨੂੰਨ ਦਾ ਡਰ ਹੋਏਗਾ ਤਾਂ ਹੀ ਕੋਈ ਗਲਤ ਕੰਮ ਕਰਨ ਤੋਂ ਪਹਿਲਾਂ ਸੌ ਵਾਰ ਸੋਚੇਗਾ ਪਰ ਰਾਜਨੀਤਕ ਲੋਕ ਹਾਲ ਦੀ ਘੜੀ ਤਾਂ ਖਾਕੀ ਨੂੰ ਕਾਰਤੂਸ ਵਾਂਗ ਵਰਤ ਰਹੇ ਹਨ ਅਤੇ  ਮਰਜ਼ੀ ਮੁਤਾਬਕ ਨਜ਼ਾਇਜ਼ ਕੰਮ ਕਰਵਾ ਰਹੇ ਹਨ । ਪਰੰਤੂ ਪੁਲਿਸ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਅਧਿਕਾਰ ਖੇਤਰ ਵਿਚ ਰਹਿਕੇ ਹੀ ਕੰਮ ਕਰੇ ਰਾਜਨੀਤਕ ਦਬਾਅ ਨਾਂ ਮੰਨੇ, ਫੇਰ ਜਦੋਂ ਸੁਰਜੀਤ ਸਿੰਘ ਵਾਂਗ ਮੱਕੜੀ ਆਪਣੇ ਜਾਲ ਵਿਚ ਫਸ ਜਾਂਦੀ ਹੈ ਤਾਂ ਉਸਨੂੰ ਕੋਈ ਰਾਜਨੀਤਕ ਆਕਾ ਨਹੀਂ ਬਚਾ ਸਕਦਾ। ਕਾਨੂੰਨ ਦੇ ਹੱਥ ਬਹੁਤ ਲੰਬੇ ਹਨ ਫੇਰ ਇਸਦੇ ਪੰਜੇ ਚੋਂ ਨਿੱਕਲਣਾ ਬਹੁਤ ਮੁਸ਼ਕਿਲ ਹੈ। ਸਾਰੀ ਜ਼ਿੰਦਗੀ ਸਲਾਖਾਂ ਪਿੱਛੇ ਗੁਜ਼ਾਰਨੀ ਬਹੁਤ ਔਖੀ ਹੈ , ਪਹਿਲਾਂ ਹੀ ਸੋਚ ਸਮਝਕੇ ਚੱਲਿਆ ਜਾਵੇ ਤਾਂ ਚੰਗਾ ਹੈ। ਵਰਦੀ ਦੇ ਨਸ਼ੇ ਵਿਚ ਰੱਬ ਬਣਨ ਵਾਲਿਆਂ ਨੂੰ ਜਦੋਂ ਉਨ•ਾਂ ਦੀ ਆਤਮਾਂ ਲਾਹਨਤਾਂ ਪਾਉਂਦੀ ਹੈ ਜਾਂ ਕਿਸੇ ਬੇ ਕਸੂਰ ਦੀ ਹਾਅ ਲੱਗ ਜਾਂਦੀ ਹੈ ਤਾਂ ਉਹ ਅਰਧ ਪਾਗਲ ਹੋ ਕੇ ਕੰਧਾਂ ਚ ਟੱਕਰਾਂ ਮਾਰਦੇ ਹਨ। ਸਮਾਜ ਉਨ•ਾਂ ਨੂੰ ਮੂੰਹ ਨਹੀਂ ਲਾਉਂਦਾ।

No comments: