jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 1 July 2013

ਗੀਤ-ਸੰਗੀਤ ਅਤੇ 'ਆਮ ਆਦਮੀ' ਨਾਟ ਮੰਚਣ

www.sabblok.blogspot.com

ਸਭਿਆਚਾਰਕ ਪ੍ਰਦੂਸ਼ਣ ਅਤੇ ਸਿਆਸੀ ਨਾਟਕਬਾਜ਼ੀ ਖਿਲਾਫ਼ ਹੋਕਾ
ਜਲੰਧਰ, 1 ਜੁਲਾਈ:       ਗ਼ਦਰ ਪਾਰਟੀ ਸਥਾਪਨਾ ਸ਼ਤਾਬਦੀ ਮੁਹਿੰਮ ਅਤੇ ਇਸਦੇ ਸਿਖਰ 'ਤੇ 1 ਨਵੰਬਰ ਨੂੰ ਮਨਾਏ ਜਾ ਰਹੇ 'ਮੇਲਾ ਗ਼ਦਰ ਸ਼ਤਾਬਦੀ ਦਾ' ਦੀ ਲੜੀ ਵਜੋਂ ਚੱਲ ਰਹੇ ਚੇਤਨਾ ਸਮਾਗਮਾਂ ਤਹਿਤ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਆਯੋਜਿਤ ਅਗਾਂਹਵਧੂ, ਸਿਹਤਮੰਦ ਅਤੇ ਨਰੋਈ ਵਿਚਾਰ-ਚਰਚਾ, ਗੀਤ-ਸੰਗੀਤ ਅਤੇ 'ਆਮ ਆਦਮੀ' ਨਾਟ-ਮੰਚਣ ਨੇ ਜਿੱਥੇ ਸਮਾਜ ਵਿਰੋਧੀ ਵਿਸ਼ੇਸ਼ ਕਰਕੇ ਔਰਤ ਵਿਰੋਧੀ ਪਰੋਸੇ ਜਾ ਰਹੇ ਗਲੇ-ਸੜੇ ਸਭਿਆਚਾਰ ਖਿਲਾਫ਼ ਲੋਕਾਂ ਨੂੰ ਜਾਗਰੂਕ ਹੋ ਕੇ ਅੱਗੇ ਆਉਣ ਦਾ ਹੋਕਾ ਦਿੱਤਾ ਗਿਆ ਉਥੇ ਵੰਨ-ਸੁਵੰਨੀ ਸਿਆਸਤਦਾਨਾਂ ਦੀਆਂ ਲੋਕ-ਵਿਰੋਧੀ ਚਾਲਾਂ ਸਦਕਾ ਦਮ ਤੋੜ ਰਹੀ ਅਤੇ ਜੂਝ ਰਹੀ ਜਨਤਾ ਦੇ ਸੰਗਰਾਮ ਨੂੰ ਸਫ਼ਲਤਾ ਪੂਰਵਕ ਮੰਚ 'ਤ ਲਿਆਂਦਾ।
ਮਾਸਟਰ ਅਜੈ ਠਾਕੁਰ ਅਤੇ ਸੰਦੀਪ ਵਰਮਾ ਦੀ ਸੰਗੀਤਕ ਜੋੜੀ ਨੇ ਵਿਚਾਰ-ਚਰਚਾ ਦਾ ਆਗਾਜ਼ ਕਰਦਿਆਂ ਕਿਹਾ ਕਿ ਸਾਡੇ ਸਮਾਜਕ ਸਰੋਕਾਰਾਂ ਦੇ ਵਿਸ਼ੇ ਗਾਇਕੀ 'ਚੋਂ ਮੂਲੋਂ ਮਨਫ਼ੀ ਕੀਤੇ ਜਾ ਰਹੇ ਹਨ।  ਜੱਗ ਦੀ ਜਣਨੀ ਨੂੰ ਸ਼ਰੇਆਮ ਬੇ-ਆਬਰੂ ਕੀਤਾ ਜਾ ਰਿਹੈ।  ਹਿੰਸਾ, ਮਾਰ-ਧਾੜ, ਫੋਕੀ ਸ਼ੋਹਰਤ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।  ਉਨ•ਾਂ ਕਿਹਾ ਕਿ ਦੇਖਕੇ ਅਣਡਿਠ ਕਰਨਾ, ਸੁਣਕੇ ਅਣਸੁਣਿਆ ਕਰਨਾ ਬੇਹੱਦ ਖ਼ਤਰਨਾਕ ਹੁੰਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਨੇ ਆਪਣੇ ਸੰਬੋਧਨ 'ਚ ਗ਼ਦਰੀ ਗੂੰਜਾਂ, ਬੀਰ-ਰਸ ਸਮੇਤ ਸਿਹਤਮੰਦ ਵਿਰਸੇ ਨੂੰ ਅਗੇ ਤੋਰਨ ਅਤੇ ਗ਼ਦਰ ਸ਼ਤਾਬਦੀ ਦੇ ਪ੍ਰਸੰਗ 'ਚ ਪੰਜਾਬ ਅੰਦਰ ਲੋਕ-ਪੱਖੀ ਗਾਇਨ ਅਤੇ ਸਭਿਆਚਾਰ ਦੇ ਪ੍ਰਸਾਰ 'ਤੇ ਜ਼ੋਰ ਦਿੱਤਾ।
ਕਮੇਟੀ ਦੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਿਵਾਰਕ ਵਿਚਾਰਾਂ ਅਤੇ ਸੰਗੀਤਕ ਮਿਲਣੀਆਂ ਦਾ ਸਿਲਸਿਲਾ ਹਰ ਗਲੀ, ਮੁਹੱਲੇ, ਪਿੰਡ, ਇਲਾਕੇ, ਵਿਦਿਅਕ ਅਤੇ ਹੋਰਨਾਂ ਅਦਾਰਿਆਂ ਵਿੱਚ ਨਿਰੰਤਰ ਮੁਹਿੰਮ ਦੇ ਤੌਰ 'ਤੇ ਲਿਜਾਣਾ ਸਮੇਂ ਦੀ ਅਹਿਮ ਲੋੜ ਹੈ।  ਉਨ•ਾਂ ਕਿਹਾ ਕਿ ਅਸਲ 'ਚ ਬਦਲਵਾਂ ਸਭਿਆਚਾਰ ਹੀ ਪ੍ਰਦੂਸ਼ਿਤ ਸਭਿਆਚਾਰ ਅਤੇ ਇਸਨੂੰ ਥਾਪੜਾ ਦੇਣ ਵਾਲਿਆਂ ਨੂੰ ਨਿਖੇੜੇਗਾ ਅਤੇ ਲੋਕਾਂ ਅੰਦਰ ਨਵੇਂ ਸਭਿਆਚਾਰ ਦੀ ਖੁਸ਼ਬੋ ਵੰਡੇਗਾ।
ਗ਼ਦਰ ਸ਼ਤਾਬਦੀ ਮੁਹਿੰਮ ਕਮੇਟੀ ਦੇ ਕੋ-ਕੋਆਰਡੀਨੇਟਰ ਗੁਰਮੀਤ ਨੇ ਕਿਹਾ ਕਿ ਅਜੈ ਅਤੇ ਸੰਦੀਪ ਨੇ ਅੱਜ ਲੋਕ-ਪੱਖੀ ਗਾਇਕੀ ਦੀ ਮੁਹਿੰਮ ਦਾ ਝੰਡਾ ਚੁੱਕਣ ਦੀ ਪਹਿਲ ਕਰਕੇ ਸਾਡੇ ਜਿੰਮੇ ਹੋਰ ਕਾਰਜਾਂ ਨੂੰ ਲਿਆ ਖੜ•ੇ ਕੀਤਾ ਹੈ, ਜੋ ਅਸੀਂ ਮਿਲਕੇ ਜ਼ਰੂਰ ਕਰਾਂਗੇ।
ਇਸ ਉਪਰੰਤ ਜ਼ਿੰਦਗੀ ਰੰਗ ਮੰਚ' ਵੱਲੋਂ ਮਨੀਸ਼ ਮਦਾਨ ਦੀ ਨਿਰਦੇਸ਼ਨਾ 'ਚ ਬਲਜਿੰਦਰ ਸੰਧੂ ਅਬੋਹਰ ਦੇ ਲਿਖੇ ਨਾਟਕ 'ਆਮ ਆਦਮੀ' ਨੇ ਮੌਕਾਪ੍ਰਸਤ ਸਿਆਸਤਦਾਨਾਂ ਦੀ ਚੱਕੀ 'ਚ ਪਿਸਦੇ ਆਮ ਆਦਮੀ ਦੀ ਦਾਸਤਾਨ ਬਿਆਨ ਕਰਦਿਆਂ ਮਾਨਵੀ ਕਦਰਾਂ ਕੀਮਤਾਂ ਤੋਂ ਗਿਰ ਚੁੱਕੇ ਅਤੇ ਮਿਹਨਤਕਸ਼ ਲੋਕਾਂ ਨੂੰ ਮਹਿੰਗਾਈ ਦੀ ਭੱਠੀ 'ਚ ਝੋਕਕੇ 'ਚਿੜੀਆਂ ਦੀ ਮੌਤ ਅਤੇ ਗੰਵਾਰਾਂ ਦਾ ਹਾਸਾ' ਹੱਸਦਿਆਂ ਦੀ ਖਸਲਤ ਨੂੰ ਬਾਖ਼ੂਬੀ ਨੰਗਾ ਕੀਤਾ।
ਨਾਟਕ ਦੀ ਕਹਾਣੀ 'ਚ ਆਮ ਆਦਮੀ ਅੰਬਰ ਛੋਂਹਦੀਆਂ ਕੀਮਤਾ ਕਾਰਨ ਸ਼ਬਜੀ ਨੂੰ ਦੂਰੋਂ ਦੇਖ ਹੀ ਸਕਦੈ, ਖਰੀਦਣ ਦੀ ਹਿੰਮਤ ਨਹੀਂ ਕਰ ਸਕਦਾ।  ਆਪਣੇ ਬੱਚਿਆਂ ਨੂੰ ਉੱਚ ਵਿੱਦਿਆ ਨਹੀਂ ਦਵਾ ਸਕਦਾ।  ਉਹ ਦਰ ਦਰ ਠੋਹਕਰਾਂ ਖਾਂਦਾ ਹੈ।  ਵੋਟਾਂ ਦੀ ਰੁੱਤ ਹੈ।  ਵੰਨ-ਸੁਵੰਨੇ ਹਾਕਮ ਧੜਿਆਂ ਦੇ ਨੇਤਾਵਾਂ ਨੂੰ ਪੇਸ਼ ਕਰਦਿਆਂ ਨਾਟਕ ਇਹ ਦਰਸਾਉਂਦਾ ਹੈ ਕਿ ਹੁਣ ਤਾਂ ਝੂਠੇ ਮੂਠੇ ਕਿਸੇ ਮੈਨੀਫੈਸਟੋ ਦੀ ਵੀ ਲੋੜ ਨਹੀ ਸਮਝੀ ਜਾ ਰਹੀ।  ਚੋਣ ਨਿਸ਼ਾਨ ਵੀ 'ਡਾਂਗ' ਅਤੇ 'ਛਿੱਤਰ' ਰਖਿਆ ਗਿਆ ਹੈ।  ਮੈਨੀਫੈਸਟੋ ਦੀ ਜਗ•ਾ ਨਸ਼ਿਆਂ, ਖਰੀਦੋ ਫਰੋਖ਼ਤ ਅਤੇ ਬਾਹੂ ਬਲ ਨੇ ਲੈ ਲਈ ਹੈ।  ਜ਼ਿੰਦਗੀ ਤੋਂ ਤੰਗ ਆ ਕੇ ਉੱਚੇ ਟਾਵਰ, ਟੈਂਕੀਆਂ 'ਤੇ ਚੜ•ਕੇ ਖੁਦਕੁਸ਼ੀਆਂ ਕਰਦੇ 'ਆਮ ਆਦਮੀ' ਦੀ ਰਾਜ-ਦਰਬਾਰ ਅਤੇ ਸਤਰੰਜੀ ਚਾਲਾਂ ਚੱਲਕੇ ਨੇਤਾਵਾਂ ਨੂੰ ਕੋਈ ਪਰਵਾਹ ਨਹੀਂ।
ਨਾਟਕ ਉਸ ਸਮੇਂ ਤਿੱਖੇ ਪ੍ਰਸ਼ਨ ਖੜ•ੇ ਕਰਦਾ ਹੈ ਜਦੋਂ ਮਜ਼ਬੂਰੀਆਂ ਮਾਰੇ ਖੁਦਕੁਸ਼ੀ ਕਰ ਗਏ ਬਾਪ ਦਾ ਪੁੱਤ ਵੀ ਜ਼ਿੰਦਗੀ ਤੋਂ ਤੰਗ ਆ ਕੇ ਉਸੇ ਟਾਵਰ 'ਤੇ ਜਾ ਚੜ•ਦਾ ਹੈ।  ਇਸ ਚਰਮਸੀਮਾ 'ਤੇ ਪਹੁੰਚਕੇ ਨਾਟਕ ਇਕ ਹੋਰ ਵੰਗਾਰ ਬਣਦਾ ਹੈ ਕਿ ਜੇ ਅਸੀਂ ਸ਼ਹੀਦ ਭਗਤ ਸਿੰਘ ਵਰਗੇ ਨਾਇਕਾਂ ਨੂੰ ਨਾ ਭੁਲਾਇਆ ਹੁੰਦਾ, ਜੇ ਅਸੀਂ ਉਨ•ਾਂ ਦੇ ਰਾਹ ਪਏ ਹੁੰਦੇ ਤਾਂ ਸਾਨੂੰ ਬੋਧ ਹੁੰਦਾ ਕਿ 'ਹਾਕਮਾਂ ਦੀ ਤਬਦੀਲੀ ਨਹੀਂ ਸਗੋਂ ਮੁੱਢੋਂ ਸੁੱਚੇ ਸਮਾਜ ਦੀ ਤਬਦੀਲੀ' ਨਾਲ ਹੀ 'ਆਮ ਆਦਮੀ' ਦੀ ਨਵੀਂ ਤਕਦੀਰ ਲਿਖੀ ਜਾ ਸਕਦੀ ਹੈ।

No comments: