www.sabblok.blogspot.com
ਨਕੋਦਰ,
(ਟੋਨੀ/ਬਿੱਟੂ )-ਸਥਾਨਕ ਸਿਵਲ ਹਸਪਤਾਲ ਵਿਖੇ ਐਸ.ਐਮ.ਓ. ਡਾ. ਪੁਸ਼ਕਰ ਕੁਮਾਰ ਦੀ
ਅਗਵਾਈ ਹੇਠ ਵਰਲਡ ਬਲੱਡ ਡੋਨਰ ਡੇ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਡਾ.
ਹਰੀਸ਼ ਕੁਮਾਰ ਸੂਦ ਪਿ੍ੰਸੀਪਲ ਡੀ.ਏ.ਵੀ. ਕਾਲਜ ਨਕੋਦਰ ਮੁੱਖ ਮਹਿਮਾਨ ਸਨ | ਇਸ ਮੌਕੇ ਤੇ
ਮੈਡੀਕਲ ਸਪੈਸਲਿਸ਼ਟ ਡਾ. ਸੁਰਜੀਤ ਸਿੰਘ ਨੇ ਖ਼ੂਨ ਦੀ ਬਣਤਰ, ਮਨੁੱਖੀ ਜੀਵਨ 'ਚ ਖ਼ੂਨ
ਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਡਾ. ਸੁਖਵਿੰਦਰ ਕੌਰ ਸੰਘਾ
ਪਿ੍ੰਸੀਪਲ ਗੁਰੂ ਨਾਨਕ ਨੈਸ਼ਨਲ ਕਾਲਜ ਫ਼ਾਰ ਵੂਮੈਨ ਨੇ ਵੀ ਇਸ ਵਿਸ਼ੇ 'ਤੇ ਆਪਣੇ ਵਿਚਾਰ
ਪੇਸ਼ ਕੀਤੇ | ਪ੍ਰਬੰਧਕਾਂ ਵਲੋਂ ਇੱਕ ਤੋਂ ਵੱਧ ਵਾਰੀ ਖ਼ੂਨਦਾਨ ਕਰਨ ਵਾਲੀਆਂ ਸੰਸਥਾਵਾਂ
ਦੇ ਪ੍ਰਤੀਨਿਧੀਆਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੁਰਿੰਦਰ
ਧੀਰ, ਬਿੱਲੂ, ਕੇਸ਼ਵ ਧੀਰ, ਵਿਜੇ ਭਟਨਾਗਰ, ਰਾਮ ਕੁਮਾਰ, ਅਨੁਰਾਜ ਕੁਮਾਰ, ਡਾ. ਰਜਨੀਸ਼
ਗੁਪਤਾ, ਡਾ. ਭੁਪਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ |
No comments:
Post a Comment