www.sabblok.blogspot.com
ਨਕੋਦਰ,
(ਟੋਨੀ/ਬਿੱਟੂ )-ਨਕੋਦਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਸਰਕਾਰ ਨੂੰ
ਹੁਕਮ ਦਿੱਤਾ ਕਿ ਨਕੋਦਰ ਦੇ ਸਿਵਲ ਹਸਪਤਾਲ ਨੂੰ 100 ਬਿਸਤਰਿਆਂ ਵਾਲਾ ਬਣਾਉਣ ਸਬੰਧੀ ਨਗਰ
ਵਾਸੀਆਂ ਦੀ ਮੰਗ 'ਤੇ ਵਿਚਾਰ ਕਰੇ | ਸਮਾਜ ਸੇਵਕ ਅਦਿੱਤਿਆ ਭਟਾਰਾ ਵਲੋਂ ਦਾਇਰ ਕੀਤੀ ਗਈ
ਇਕ ਜਨਤਕ ਹਿਤ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਚੀਫ਼ ਜਸਟਿਸ ਐਸ.ਕੇ. ਕੌਲ ਅਤੇ ਜਸਟਿਸ
ਐਸ.ਜੀ. ਸ਼ਰੀਂਹ ਨੇ ਪਿ੍ੰਸੀਪਲ ਸਕੱਤਰ ਸਿਹਤ ਤੇ ਪਰਿਵਾਰ ਭਲਾਈ ਨੂੰ ਹਦਾਇਤ ਜਾਰੀ ਕੀਤੀ
ਕਿ ਉਹ ਇਸ ਸੰਭਾਵਨਾਵਾਂ ਦਾ ਪਤਾ ਲਾਵੇ ਕਿ ਨਕੋਦਰ ਦੇ ਹਸਪਤਾਲ ਨੂੰ ਕਿਸ ਤਰ੍ਹਾਂ 100
ਬਿਸਤਰਿਆਂ ਵਾਲਾ ਹਸਪਤਾਲ ਬਣਾਇਆ ਜਾ ਸਕਦਾ ਹੈ | ਕੌਾਸਲਰ ਭਟਾਰਾ ਨੇ ਆਪਣੀ ਪਟੀਸ਼ਨ 'ਚ
ਕੋਰਟ ਨੂੰ ਦੱਸਿਆ ਕਿ ਸਾਲ 1983 'ਚ 50 ਬਿਸਤਰਿਆਂ ਵਾਲੇ ਹਸਪਤਾਲ ਦੀ ਸ਼ੁਰੂਆਤ ਹੋਈ ਸੀ |
ਇਸ ਤੋਂ ਇਲਾਵਾ 1807 ਮਰੀਜ਼ਾਂ ਵੱਡੇ ਤੇ 4071 ਮਰੀਜ਼ਾਂ ਦੇ ਛੋਟੇ ਆਪ੍ਰੇਸ਼ਨ ਤੋਂ
ਅਲੱਗ 6212 ਮਰੀਜ਼ਾਂ ਨੂੰ ਦਾਖਲਾ ਦਿੱਤਾ ਗਿਆ ਤੇ 433 ਮਰੀਜ਼ ਹਸਪਤਾਲ ਤੋਂ ਰੈਫ਼ਰ ਕੀਤੇ
ਗਏ | ਉਨ੍ਹਾਂ ਕਿਹਾ ਕਿ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਆਂਕੜਿਆਂ ਮੁਤਾਬਕ
ਜ਼ਿਆਦਾ ਹਸਪਤਾਲ 'ਚ ਸ਼ਾਹਕੋਟ, ਲੋਹੀਆਂ ਤੇ ਨਜ਼ਦੀਕੀ ਇਲਾਕਿਆਂ ਤੋਂ ਮਰੀਜ਼ ਇਲਾਜ ਲਈ
ਆਉਂਦੇ ਹਨ ਇਸ ਲਈ ਹਸਪਤਾਲ ਨੂੰ 100 ਬਿਸਤਰਿਆਂ ਦਾ ਕਰਨਾ ਸਮੇਂ ਦੀ ਜ਼ਰੂਰਤ ਹੈ |
No comments:
Post a Comment