jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਮਜ਼ਦੂਰ ਖਪਤਕਾਰਾਂ ਨੇ ਬਿਜਲੀ ਦੇ ਬਿਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

www.sabblok.blogspot.com
Photo: ਮਜ਼ਦੂਰ ਖਪਤਕਾਰਾਂ ਨੇ ਬਿਜਲੀ ਦੇ ਬਿਲ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ

ਮਹਿਲ ਕਲਾਂ, 
ਇਸ ਪਾਸੇ ਤਾਂ ਅਕਾਲੀ ਭਾਜਪਾ ਸਰਕਾਰ ਵੱਲੋਂ ਮਜ਼ਦੂਰ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਉੱਪਰ ਘਰੇਲੂ ਬਿਜਲੀ ਬਿਲਾਂ ਰਾਹੀ ਬੇਤਹਾਸ਼ਾ ਬੋਝ ਪਾ ਕੇ ਕਚੂਮਰ ਕੱਢਿਆ ਜਾ ਰਿਹਾ ਹੈ, ਬਹੁਤੇ ਪਰਿਵਾਰ ਬਿਲਾਂ ਦੀ ਵੱਡੀਆਂ ਰਕਮਾਂ ਭਰਨ ਤੋਂ ਅਸਮਰੱਥ ਹਨ। ਇਹ ਵਿਚਾਰ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਅੱਜ ਪਿੰਡ ਗੁੰਮਟੀ ਵਿਖੇ ਖਪਤ ਕਾਰਾਂ ਵੱਲੋਂ ਰੋਸ ਵਿਚ ਬਿਜਲੀ ਬਿਲ ਸਾੜੇ ਜਾਣ ਸਮੇਂ ਬੋਲਦਿਆਂ ਸਾਂਝੇ ਕੀਤੇ। ਉਨ੍ਹਾਂ ਇਸ ਸਮੇਂ ਮਜ਼ਦੂਰਾਂ ਨੂੰ ਵੱਡੀਆਂ ਰਕਮਾ ਦੇ ਪਾਵਰ ਕਾਮ ਵੱਲੋਂ ਘਰੇਲੂ ਬਿਲ ਨਾ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਾਵਰ ਕਾਮ ਮੈਨੇਜਮੈਂਟ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲੇ ਦਿਨਾਂ 'ਚ ਇਸ ਵਿਰੁੱਧ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਇਸਤਰੀ ਸਭਾ ਦੀ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਕਿਹਾ ਕਿ ਪਿੰਡ ਪਿੰਡ ਇਸਤਰੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਨਰੇਗਾ ਪ੍ਰਧਾਨ ਗੁਰਮੀਤ ਕੌਰ, ਸ਼ਿੰਦਰ ਕੌਰ, ਮਨਜੀਤ ਕੌਰ, ਗੁਰਨਾਮ ਕੌਰ, ਗੁਰਦਿਆਲ ਕੌਰ, ਮਹਿੰਦਰ ਕੌਰ, ਵੀਰਪਾਲ ਕੌਰ, ਕਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ। 

#Gumti 


ਮਹਿਲ ਕਲਾਂ,
ਇਸ ਪਾਸੇ ਤਾਂ ਅਕਾਲੀ ਭਾਜਪਾ ਸਰਕਾਰ ਵੱਲੋਂ ਮਜ਼ਦੂਰ ਹਿਤੈਸ਼ੀ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਏ ਲੋਕਾਂ ਉੱਪਰ ਘਰੇਲੂ ਬਿਜਲੀ ਬਿਲਾਂ ਰਾਹੀ ਬੇਤਹਾਸ਼ਾ ਬੋਝ ਪਾ ਕੇ ਕਚੂਮਰ ਕੱਢਿਆ ਜਾ ਰਿਹਾ ਹੈ, ਬਹੁਤੇ ਪਰਿਵਾਰ ਬਿਲਾਂ ਦੀ ਵੱਡੀਆਂ ਰਕਮਾਂ ਭਰਨ ਤੋਂ ਅਸਮਰੱਥ ਹਨ। ਇਹ ਵਿਚਾਰ ਮਜ਼ਦੂਰ ਮੁਕਤੀ ਮੋਰਚਾ ਦੇ

ਸੂਬਾਈ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਅੱਜ ਪਿੰਡ ਗੁੰਮਟੀ ਵਿਖੇ ਖਪਤ ਕਾਰਾਂ ਵੱਲੋਂ ਰੋਸ ਵਿਚ ਬਿਜਲੀ ਬਿਲ ਸਾੜੇ ਜਾਣ ਸਮੇਂ ਬੋਲਦਿਆਂ ਸਾਂਝੇ ਕੀਤੇ। ਉਨ੍ਹਾਂ ਇਸ ਸਮੇਂ ਮਜ਼ਦੂਰਾਂ ਨੂੰ ਵੱਡੀਆਂ ਰਕਮਾ ਦੇ ਪਾਵਰ ਕਾਮ ਵੱਲੋਂ ਘਰੇਲੂ ਬਿਲ ਨਾ ਭਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਾਵਰ ਕਾਮ ਮੈਨੇਜਮੈਂਟ ਨੇ ਇਸ ਫੈਸਲੇ ਨੂੰ ਵਾਪਸ ਨਾ ਲਿਆ ਤਾਂ ਮਜ਼ਦੂਰ ਜਥੇਬੰਦੀਆਂ ਨੂੰ ਨਾਲ ਲੈ ਕੇ ਅਗਲੇ ਦਿਨਾਂ 'ਚ ਇਸ ਵਿਰੁੱਧ ਜੋਰਦਾਰ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਇਸਤਰੀ ਸਭਾ ਦੀ ਜ਼ਿਲ੍ਹਾ ਕਮੇਟੀ ਮੈਂਬਰ ਪਰਮਜੀਤ ਕੌਰ ਨੇ ਕਿਹਾ ਕਿ ਪਿੰਡ ਪਿੰਡ ਇਸਤਰੀਆਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਸਮੇਂ ਨਰੇਗਾ ਪ੍ਰਧਾਨ ਗੁਰਮੀਤ ਕੌਰ, ਸ਼ਿੰਦਰ ਕੌਰ, ਮਨਜੀਤ ਕੌਰ, ਗੁਰਨਾਮ ਕੌਰ, ਗੁਰਦਿਆਲ ਕੌਰ, ਮਹਿੰਦਰ ਕੌਰ, ਵੀਰਪਾਲ ਕੌਰ, ਕਾ. ਸੁਰਜੀਤ ਸਿੰਘ ਆਦਿ ਹਾਜ਼ਰ ਸਨ। 

No comments: