jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 17 July 2013

ਸੰਤ ਖਾਲਸਾ ਤੇ ਜਥੇ. ਸੋਢਾ ਵੱਲੋਂ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਢੇ ਦੀਆਂ ਪੰਚਾਇਤਾਂ ਸਨਮਾਨਿਤ

www.sabblok.blogspot.com

►ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Photo: ਸੰਤ ਖਾਲਸਾ ਤੇ ਜਥੇ. ਸੋਢਾ ਵੱਲੋਂ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਢੇ ਦੀਆਂ ਪੰਚਾਇਤਾਂ ਸਨਮਾਨਿਤ

►ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਮਹਿਲ ਕਲਾਂ,
ਕਸਬਾ ਮਹਿਲ ਕਲਾਂ ਅਤੇ ਮਹਿਲ ਕਲਾਂ ਸੋਢੇ ਦੀਆਂ ਨਵੀਂਆਂ ਚੁਣੀਆ ਪੰਚਾਇਤਾਂ ਵੱਲੋਂ ਜਿੱਤ ਦੀ ਖੁਸ਼ੀ ਵਿਚ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਅੱਜ ਗੁਰਦੁਆਰਾ ਪਾਤਸ਼ਾਹੀ ਛੇਂਵੀ ਮਹਿਲ ਕਲਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਮੈਂਬਰ ਸ਼੍ਰੋਮਣੀ ਕਮੇਟੀ ਸੰਤ ਜਸਵੀਰ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਵਿੱਤ ਮੰਤਰੀ ਪੰਜਾਬ ਸ. ਪ੍ਰਮਿੰਦਰ ਸਿੰਘ ਢੀਂਡਸਾ ਦੇ ਆਸ਼ੀਰਵਾਦ ਤੇ ਭਰਪੂਰ ਸਹਿਯੋਗ ਨਾਲ ਵੱਡੀ ਲੀਡ ਲੈ ਕੇ ਜਿੱਤੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਆਪਸੀ ਮਤਭੇਦ ਭੁਲਾ ਕੇ ਪਿੰਡ ਦੇ ਵਿਕਾਸ ਕਾਰਜਾਂ ਲਈ ਤਨਦੇਹੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪ੍ਰਧਾਨ ਜਥੇ. ਕਮਿੱਕਰ ਸਿੰਘ ਸੋਢਾ ਮੈਂਬਰ ਬਲਾਕ ਸੰਮਤੀ ਨੇ ਸਹਿਯੋਗ ਲਈ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਸਬਾ ਮਹਿਲ ਕਲਾਂ ਤੇ ਮਹਿਲ ਕਲਾਂ ਸੋਢੇ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕਰਵਾਉਣਗੇ। ਇਸ ਸਮੇਂ ਸੰਤ ਜਸਵੀਰ ਸਿੰਘ ਖਾਲਸਾ ਅਤੇ ਜਥੇ. ਕਮਿੱਕਰ ਸਿੰਘ ਸੋਢਾ ਦੀ ਅਗਵਾਈ ਹੇਠ ਪਤਵੰਤੇ ਸੱਜਣਾ ਵੱਲੋਂ ਮਹਿਲ ਕਲਾਂ ਦੇ ਸਰਪੰਚ ਬੀਬੀ ਸੁਖਵਿੰਦਰ ਕੌਰ ਪਤਨੀ ਸ. ਰਾਜ ਸਿੰਘ ਭਾਂਬੜ ਅਤੇ ਮਹਿਲ ਕਲਾਂ ਸੋਢੇ ਦੇ ਸਰਪੰਚ ਬੀਬੀ ਜੰਗੀਰ ਕੌਰ ਪਤਨੀ ਸੁਖਦੇਵ ਸਿੰਘ ਸਮੇਤ ਸਮੂਹ ਪੰਚਾਇਤ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਵੀ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਗੁਰਦਿਆਲ ਸਿੰਘ ਮਾਨ, ਸਰਪੰਚ ਰੇਸ਼ਮ ਸਿੰਘ ਮਹਿਲ ਖੁਰਦ, ਗੁਰਪ੍ਰੀਤ ਸਿੰਘ ਚੀਨਾ, ਕਿਸਾਨ ਆਗੂ ਜੰਗੀਰ ਸਿੰਘ ਦਿਓਲ, ਰਾਜਿੰਦਰਪਾਲ ਸਿੰਘ ਚੀਮਾ, ਸੁਖਵਿੰਦਰ ਸਿੰਘ ਸੁੱਖਾ, ਗਿਆਨੀ ਕਰਮ ਸਿੰਘ, ਗੁਰਦੀਪ ਸਿੰਘ ਟਿਵਾਣਾ, ਪ੍ਰਧਾਨ ਬਾਬਾ ਸ਼ੇਰ ਸਿੰਘ, ਬਚਿੱਤਰ ਸਿੰਘ ਧਾਲੀਵਾਲ, ਭੁਪਿੰਦਰ ਕੁਮਾਰ ਰਾਏਸਰ ਨੇ ਦੋਵੇਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਮੇਂ ਬੀ. ਡੀ. ਪੀ. ਓ. ਮਹਿਲ ਕਲਾਂ ਸ. ਦਰਸ਼ਨ ਸਿੰਘ, ਪੰਚਾਇਤ ਅਫ਼ਸਰ ਭਜਨ ਸਿੰਘ ਭੋਤਨਾ, ਰੂਬਲ ਗਿੱਲ ਕੈਨੇਡਾ, ਸਰਪੰਚ ਪਲਵਿੰਦਰ ਸਿੰਘ ਕਲਾਲ ਮਾਜਰਾ, ਸਰਪੰਚ ਜਗਦੇਵ ਕੁਮਾਰ ਰਾਏਸਰ, ਸਾਬਕਾ ਸਰਪੰਚ ਬੀਬੀ ਸੁਖਮਿੰਦਰ ਕੌਰ ਚੀਮਾ, ਗੁਲਬੰਤ ਸਿੰਘ ਔਲਖ, ਜਰਨੈਲ ਸਿੰਘ ਭੋਲਾ, ਬਾਬੂ ਜੀਵਨ ਕੁਮਾਰ, ਮੁਖਤਿਆਰ ਸਿੰਘ ਖੰਗੂੜਾ, ਮੇਜਰ ਸਿੰਘ ਕਲੇਰ, ਮਹਿੰਦਰ ਸਿੰਘ ਆੜਤੀਏ, ਨਿਰਪਾਲ ਸਿੰਘ ਫੋਰਮੈਨ, ਅਨਿੱਲ ਕੁਮਾਰ ਪੱਪੀ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। 

No comments: