jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 5 July 2013

ਅਖੇ ਮੇਰੇ ਕੋਲ ਸੁਖਬੀਰ ਬਾਦਲ ਦੀ ਚਿੱਠੀ ਐ, ਮੈਂ ਕੁਝ ਵੀ ਕਰ ਸਕਦਾ ਆਂ !

www.sabblok.blogspot.com

....ਅਖੇ ਮੇਰੇ ਕੋਲ ਸੁਖਬੀਰ ਬਾਦਲ ਦੀ ਚਿੱਠੀ ਐ, ਮੈਂ ਕੁਝ ਵੀ ਕਰ ਸਕਦਾ ਆਂ !

 ਕਾਂਗਰਸੀ ਪਰਿਵਾਰ ਨੇ ਅਕਾਲੀਆਂ 'ਤੇ ਘਰ ਆ ਕੇ ਹਮਲਾ ਕਰਨ ਦਾ ਲਾਇਆ ਦੋਸ਼

ਜਖ਼ਮੀ ਕਰਕੇ ਔਰਤਾਂ ਨੂੰ ਜ਼ਲੀਲ ਕਰਨ ਦੇ ਲਾਏ ਦੋਸ਼


 ਲੰਬੀ/ਮਲੋਟ (ਮਿੰਟੂ ਗੁਰੂਸਰੀਆ): ਕੁਝ ਸਮਾਂ ਪਹਿਲਾਂ ਜਿਵੇਂ ਮਾਨਾਂ ਪਿੰਡ ਵਿਚ ਸਿਆਸੀ ਫ਼ਸਾਦ ਪਿੰਡ ਦੀਆਂ ਖੁਸ਼ੀਆਂ ਦਾ ਖੋਊ ਬਣ ਗਿਆ ਸੀ ਠੀਕ ਉਸ ਹੀ ਤਰਜ਼ 'ਤੇ ਮਾਨਾਂ ਦੇ ਨੇੜਲਾ ਪਿੰਡ ਖੁੱਡੀਆਂ ਮਹਾਂ ਸਿੰਘ ਵੀ ਚੋਣਾਂਵੀ ਧੜੇਬੰਦੀ ਕਾਰਨ ਯੁੱਧ ਦਾ ਮੈਦਾਨ ਬਣਦਾ ਜਾ ਰਿਹਾ ਹੈ, ਜਿੱਥੇ ਚੋਣਾਂ ਵਾਲੇ ਦਿਨ ਤੋਂ ਹੁਣ ਤੱਕ ਤਿੰਨ ਵਾਰ ਝੜਪਾਂ ਹੋ ਚੁੱਕੀਆਂ ਹਨ। ਪਹਿਲੀਆਂ ਦੋ ਟੱਕਰਾਂ ਅਕਾਲੀਆਂ ਦੀਆਂ ਆਪਸ ਵਿਚ ਹੋਈਆਂ ਜਦ ਕਿ ਬੀਤੀ ਰਾਤ ਅਕਾਲੀ ਧੜੇ ਨੇ ਪੁਰਾਣੀ ਰੰਜਸ਼ ਦੇ ਚੱਲਦਿਆਂ ਕਾਂਗਰਸੀ ਪਰਿਵਾਰ 'ਤੇ ਕਥਿਤ ਤੌਰ 'ਤੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਇਸ ਪਰਿਵਾਰ ਦੀਆਂ ਦੋ ਔਰਤਾਂ ਫ਼ੱਟੜ ਹੋ ਗਈਆਂ, ਜੋ ਸਰਕਾਰੀ ਹਸਪਤਾਲ ਲੰਬੀ ਵਿਚ ਜ਼ੇਰੇ ਇਲਾਜ਼ ਹਨ। ਹਸਪਤਾਲ 'ਚ ਮੌਜੂਦ ਇਸ ਪਰਿਵਾਰ ਦੇ ਗੁਰਤੇਜ ਸਿੰਘ, ਲਾਭ ਸਿੰਘ ਚੌਂਕੀਦਾਰ ਅਤੇ ਬਿੱਟੂ ਨੇ ਦੱਸਿਆ ਹੈ ਕਿ ਉਨਾਂ ਦਾ ਖੁੱਡੀਆਂ ਗੁਲਾਬ ਸਿੰਘ ਵਾਲਾ ਦੇ ਦਰਸ਼ਨ ਸਿੰਘ ਨਾਲ ਕੋਈ ਪੁਰਾਣਾ ਜਮੀਨਂੀਂ ਝਗੜਾ ਸੀ। ਬੀਤੇ ਦਿਨੀਂ ਹੋਈਆਂ ਚੋਣਾਂ ਵਿਚ ਸਾਡੇ ਪਰਿਵਾਰ ਨੇ ਦਰਸ਼ਨ ਸਿੰਘ ਦੇ ਵਿਰੋਧੀ ਧੜੇ ਗੋਰਾ ਮਾਨ ਦੀ ਹਮਾਇਤ ਕੀਤੀ ਸੀ। ਪੁਰਾਣੀ ਰੰਜਸ਼ ਤੇ ਚੋਣਾਂ 'ਚ ਹੋਈ ਹਾਰ ਤੋਂ ਤਿਲਮਿਲਾਏ ਦਰਸ਼ਨ ਸਿੰਘ,ਸਰਪੰਚ ਦਵਿੰਦਰਪਾਲ ਸਿੰਘ, ਗੋਗੀ ਸਿੰਘ ਤੇ ਉਸ ਦੇ ਸਾਥੀਆਂ ਨੇ ਬੀਤੀ ਰਾਤ ਕਰੀਬ ਨੌਂ ਵਜੇ ਸਾਡੇ ਘਰ ਆ ਕੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਬਿੱਟੂ ਦੀ ਭਰਜਾਈ ਅਤੇ ਉਨਾਂ ਨੂੰ ਮਿਲਣ ਆਈ ਉਸ ਦੀ ਨਾਨੀ ਨੂੰ ਕਾਫ਼ੀ ਸੱਟਾਂ ਵੱਜੀਆਂ। ਰੌਲਾ ਸੁਣ ਕੇ ਜਦੋਂ ਘਰ ਦੇ ਮਰਦ ਗੁਆਂਢ 'ਚੋਂ ਉੱਠ ਕੇ ਆਏ ਤਾਂ ਹਮਲਾਵਰਾਂ ਨੇ ਉਨਾਂ ਦੇ ਵੀ ਸੱਟਾਂ ਮਾਰੀਆਂ। ਉਕਤ ਪੀੜਤਾਂ ਨੇ ਕਥਿਤ ਤੌਰ 'ਤੇ ਇਹ ਵੀ ਦੋਸ਼ ਲਾਇਆ ਕਿ ਦਰਸ਼ਨ ਸਿੰਘ ਤੇ ਉਸ ਦੇ ਸਾਥੀਆਂ ਨੇ ਕਥਿਤ ਤੌਰ 'ਤੇ ਔਰਤਾਂ ਦੇ ਕੱਪੜੇ ਫ਼ਾੜ ਦਿੱਤੇ ਤੇ ਜਲਾਲਤ ਦਿੱਤੀ। ਹਮਲਾਵਾਰ ਕਥਿਤ ਤੌਰ 'ਤੇ ਔਰਤਾਂ ਨੂੰ ਗੱਡੀ 'ਚ ਜਬਰੀ ਸੁੱਟਣ ਦੀ ਵੀ ਕੋਸ਼ਿਸ਼ ਕਰਦੇ ਰਹੇ। ਪੀੜਤਾਂ ਨੇ ਜਦੋਂ ਰੋਕਿਆ ਤਾਂ ਦਰਸ਼ਨ ਸਿੰਘ ਨੇ ਕਥਿਤ ਰੂਪ ਵਿਚ ਇਕ ਚਿੱਟ ਦਿਖਾਉਂਦਿਆਂ ਕਿਹਾ ਕਿ ਇਹ ਚਿੱਟ ਉਸ ਨੂੰ ਸੁਖਬੀਰ ਬਾਦਲ ਨੇ ਦਿੱਤੀ ਹੈ, ਮੈਂ ਜੋ ਮਰਜ਼ੀ ਕਰ ਦਿਆਂ ਮੈਨੂੰ ਕੋਈ ਨਹੀਂ ਰੋਕ ਸਕਦਾ। ਉੱਧਰ ਦੱਸਿਆ ਜਾ ਰਿਹਾ ਕਿ ਦੂਜੀ ਧਿਰ ਵੀ ਬਠਿੰਡਾ ਦੇ ਕਿਸੇ ਹਸਪਤਾਲ ਵਿਚ ਦਾਖਲ ਹੋਈ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਧਿਰ ਕਿਹੜੇ ਹਸਪਤਾਲ ਵਿਚ ਦਾਖਲ ਹੋਈ ਹੈ ਤੇ ਇਸ ਦੇ ਕਿੰਨੇ ਵਿਅਕਤੀ ਜਖ਼ਮੀ ਹਨ। ਹਮਲੇ ਦੇ ਦੋਸ਼ ਝੱਲ ਰਹੇ ਸਰਪੰਚ ਦਵਿੰਦਰਪਾਲ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਉਨਾਂ ਦਾ ਨਾ ਤਾਂ ਦਰਸ਼ਨ ਸਿੰਘ ਨਾਲ ਕੋਈ ਵਾਸਤਾ ਹੈ ਤੇ ਨਾ ਹੀ ਇਸ ਝਗੜੇ ਨਾਲ, ਮੈਂ ਤਾਂ ਇਹ ਝਗੜਾ ਰੋਕਣ ਗਿਆ ਸੀ। ਸਰਪੰਚ ਨੇ ਇਕ ਹੋਰ ਖੁਲਾਸਾ ਕਰਦਿਆਂ ਕਿਹਾ ਕਿ ਦਰਸ਼ਨ ਸਿੰਘ ਅਕਾਲੀ ਪਾਰਟੀ ਦਾ ਨਹੀ ਬਲਕਿ ਪੀ.ਪੀ.ਪੀ. ਦਾ ਵਰਕਰ ਹੈ, ਜੋ ਉਪ ਮੁੱਖ ਮੰਤਰੀ ਦੀ ਚਿੱਟ ਦੀ ਗੱਲ ਹੈ ਉਹ ਅਕਾਲੀਆਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ। ਇਸ ਸਬੰਧੀ ਉਪ ਕਪਤਾਨ ਪੁਲਿਸ ਮਲੋਟ ਮਨਵਿੰਦਰਬੀਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨਾਂ ਮਾਮਲੇ 'ਤੇ ਅਗਿਆਨਤਾ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਥਿਤੀ ਦਾ ਜਾਇਜ਼ਾ ਲੈਂਣ ਲਈ ਹੁਣੇ ਲੰਬੀ ਥਾਣਾ ਮੁਖੀ ਨਾਲ ਗੱਲ ਕਰਨਗੇ। ਉਨ•ਾਂ ਇਹ ਵੱਚਨਬੱਧਤਾ ਵੀ ਦੁਹਰਾਹੀ ਕਿ ਖੁੱਡੀਆਂ ਨੂੰ ਮਾਨਾਂ ਦੇ ਹਾਲਾਤਾਂ 'ਚ ਕਿਸੇ ਹਾਲਤ 'ਚ ਤਬਦੀਲ ਨਹੀਂ ਹੋਣ ਦਿਆਂਗੇ। ਇਸ ਸਬੰਧੀ ਜਦੋਂ ਲੰਬੀ ਥਾਣੇ ਦੇ ਮੁਖੀ ਗੁਰਪ੍ਰੀਤ ਸਿੰਘ ਬੈਂਸ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਰਾਤ ਉਹ ਮੌਕੇ 'ਤੇ ਪੁੱਜ ਗਏ ਸਨ ਤੇ ਉਨਾਂ ਨੇ ਪਿੰਡ 'ਚ ਸ਼ਾਂਤੀ ਸਥਾਪਿਤ ਕਰਵਾ ਦਿੱਤੀ ਹੈ, ਅੱਜ ਵੀ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ, ਉਮੀਦ ਹੈ ਕਿ ਇਹ ਮਾਮਲਾ ਅੱਜ ਖ਼ਤਮ ਹੋ ਜਾਵੇਗਾ।

No comments: