www.sabblok.blogspot.com
ਨਕੋਦਰ,
(ਟੋਨੀ/ਬਿੱਟੂ )-ਪੰਜਾਬ ਦੀਆਂ 17 ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ
ਸੈਂਕੜੇ ਲੋਕਾਂ ਨੇ ਅੱਜ ਸਥਾਨਕ ਐਕਸੀਅਨ (ਪਾਵਰਕਾਮ) ਦਫ਼ਤਰ ਅੱਗੇ ਰੋਹ ਭਰਪੂਰ ਧਰਨਾ ਲਾ
ਕੇ ਮੰਗ ਕੀਤੀ ਕਿ ਬੇਜ਼ਮੀਨੇ ਮਜ਼ਦੂਰਾਂ ਦੇ ਪਿਛਲੇ ਸਾਰੇ ਬਿਜਲੀ ਦੇ ਬਕਾਇਆ 'ਤੇ ਲਕੀਰ
ਮਾਰੀ ਜਾਵੇ, ਢਾਈ ਏਕੜ ਤੱਕ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ 'ਤੇ ਕੁਨੈਕਸ਼ਨ ਦਿੱਤੇ
ਜਾਣ, ਲੋਡ ਵਧਾਉਣ ਲਈ 1200 ਰੁਪਏ ਹਾਰਸ ਪਾਵਰ ਦੀ ਦਰ ਨਾਲ ਹਰ ਸਾਲ ਜਾਰੀ ਰੱਖੇ ਜਾਣ,
ਬਿਜਲੀ ਮੁਆਫ਼ੀ ਦੀ ਸਹੂਲਤ ਲਈ ਜਾਤ ਪਾਤ ਦੀ ਸ਼ਰਤ ਖ਼ਤਮ ਕਰਨ ਸਮੇਤ ਮੰਗਾਂ ਨੂੰ ਮੰਨਣ ਦੀ
ਮੰਗ ਕੀਤੀ | ਧਰਨੇ 'ਚ ਜਮਹੂਰੀ ਕਿਸਾਨ ਸਭਾ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਸਾਨ
ਸੰਘਰਸ਼ ਕਮੇਟੀ (ਕੰਵਲ ਪ੍ਰੀਤ ਪੰਨੂ), ਦਿਹਾਤੀ ਮਜ਼ਦੂਰ ਸਭਾ, ਕਿਰਤੀ ਕਿਸਾਨ ਯੂਨੀਅਨ
ਪੰਜਾਬ ਤੇ ਪੇਂਡੂ ਖੇਤ ਮਜ਼ਦੂਰ ਯੂਨੀਅਨ ਵਲੋਂ ਲਗਾਏ ਗਏ ਇਸ ਧਰਨੇ 'ਚ ਬੋਲਦਿਆਂ ਆਗੂਆਂ
ਨੇ ਕਿਹਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਾਲ ਵਾਰ ਕਿਸਾਨਾਂ ਮਜ਼ਦੂਰਾਂ ਦੀਆਂ
ਮੰਗਾਂ ਮਨ ਕੇ ਮੁੱਕਰ ਜਾਂਦੀ ਹੈ | ਉਨ੍ਹਾਂ ਕਿਹਾ ਕਿ ਲੋਕ ਸਰਕਾਰ ਦੀ ਧੱਕੇਸ਼ਾਹੀ
ਬਰਦਾਸ਼ਤ ਨਹੀਂ ਕਰਨਗੇ ਤੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ | ਇਕੱਠ ਨੂੰ ਦਰਸ਼ਨ
ਨਾਹਰ, ਹੰਸ ਰਾਜ ਪੱਬਮਾਂ, ਹਰਮੇਸ਼ ਮਾਲੜੀ, ਗੁਰਨਾਮ ਸਿੰਘ ਸੰਘੇੜਾ, ਬਲਜਿੰਦਰ ਸਿੰਘ
ਲੋਹੀਆਂ, ਦਿਲਬਾਗ ਸਿੰਘ ਚੰਦੀ, ਤਰਸੇਮ ਪੀਟਰ, ਮਨੋਹਰ ਸਿੰਘ, ਨਿਰਮਲ ਸਿੰਘ ਮਲਸੀਆਂ,
ਸੰਤੋਖ ਸਿੰਘ ਸੰਧੂ, ਰਵਨੀਤ ਸਿੰਘ, ਹਰਪਾਲ ਸਿੰਘ ਬਿੱਟੂ ਨੇ ਵੀ ਸੰਬੋਧਨ ਕੀਤਾ |
No comments:
Post a Comment