www.sabblok.blogspot.com
ਜਲੰਧਰ, 8 ਜੁਲਾਈ (ਅਜੀਤ ਬਿਊਰੋ)- ਦੁਆਬਾ ਖੇਤਰ ਦੇ ਦਿਲ ਕਹੇ ਜਾਂਦੇ ਸ਼ਹਿਰ ਜਲੰਧਰ ਦਾ
ਚਿਹਰਾ-ਮੁਹਰਾ ਸਾਲ 2014 ਦੇ ਅੰਤ ਤੱਕ ਬਦਲਿਆ ਨਜ਼ਰ ਆਵੇਗਾ। ਜਲੰਧਰ ਦੀ ਨੁਹਾਰ ਬਦਲਣ
ਲਈ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ
ਪੰਜਾਬ ਵੱਲੋਂ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਉਪ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਕਾਸ ਅਥਾਰਟੀ ਅਤੇ ਹੋਰਨਾਂ ਅਧਿਕਾਰੀਆਂ
ਦੀ ਇਕ ਉਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਸ੍ਰੀ ਚੂਨੀ ਲਾਲ ਭਗਤ ਕੈਬਨਿਟ ਮੰਤਰੀ ਸਥਾਨਕ
ਸਰਕਾਰਾਂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ
ਵੱਲੋਂ ਜਲੰਧਰ ਸ਼ਹਿਰ ਲਈ ਦੋ ਸੀਵਰੇਜ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਸ ਬਾਦਲ ਨੇ
ਕਿਹਾ ਕਿ ਸ਼ਹਿਰ ਦੀ 2025 ਤੱਕ ਦੀ 100 ਫੀਸਦੀ ਆਬਾਦੀ ਨੂੰ ਕਵਰ ਕਰਨ ਲਈ 235.86 ਕਰੋੜ
ਰੁਪਏ 'ਨੈਸ਼ਨਲ ਰਿਵਰ ਕੰਜ਼ਰਵੇਸ਼ਨ' ਸਕੀਮ ਅਧੀਨ ਮਨਜ਼ੂਰ ਕੀਤੇ ਗਏ ਹਨ। ਉਪ ਮੁੱਖ ਮੰਤਰੀ
ਨੇ ਇਸ ਮੌਕੇ ਸ਼ਹਿਰ ਦੀਆਂ ਸੜਕੀ ਢਾਂਚੇ ਅਤੇ ਹੋਰਨਾਂ ਵਿਕਾਸ ਪ੍ਰਾਜੈਕਟਾਂ, ਜਿਸ ਵਿਚ
ਫੂਡ ਕੋਰਟ, 3ਜੀ ਫਿਸ਼ ਐਕੁਏਰੀਅਮ, ਨਹਿਰੂ ਗਾਰਡਨ ਦਾ ਨਵੀਨੀਕਰਨ, ਸਲੱਮ ਖੇਤਰ ਦੇ ਵਿਕਾਸ
ਸਬੰਧੀ ਪ੍ਰੋਗਰਾਮ ਆਦਿ ਸ਼ਾਮਿਲ ਹਨ, ਨੂੰ ਮਨਜੂਰੀ ਪ੍ਰਦਾਨ ਕੀਤੀ। 279 ਕਰੋੜ ਰੁਪਏ ਦੇ
ਸੜਕੀ ਵਿਕਾਸ ਪ੍ਰੋਗਰਾਮ ਨੂੰ ਮਨਜ਼ੂਰੀ ਦਿੰਦਿਆਂ ਸ: ਬਾਦਲ ਵੱਲੋਂ ਬਸਤੀ ਬਾਵਾ ਖੇਲ ਦੇ
ਫਲਾਈ ਓਵਰ ਪ੍ਰਾਜੈਕਟ 38 ਕਰੋੜ ਰੁਪਏ, ਹੁਸ਼ਿਆਰਪੁਰ ਰੋਡ ਤੋਂ ਲੰਮਾ ਪਿੰਡ ਤੱਕ ਦੀ ਸੜਕ
ਨੂੰ ਮਜ਼ਬੂਤ ਕਰਨ ਲਈ 3.50 ਕਰੋੜ ਰੁਪਏ, ਅਰਬਨ ਅਸਟੇਟ ਤੋਂ ਡੇਅਰੀ ਕੰਪਲੈਕਸ ਤੱਕ ਦੀ
ਪਹੁੰਚ ਸੜਕ ਨੂੰ ਮਜ਼ਬੂਤ ਕਰਨ ਲਈ 2 ਕਰੋੜ, ਪੀ. ਏ. ਪੀ ਚੌਕ ਤੋਂ ਬੀ. ਐਸ. ਐਫ ਚੌਕ ਦੀ
ਮਜ਼ਬੂਤੀ ਲਈ 1.87 ਕਰੋੜ, ਅਰਬਨ ਅਸਟੇਟ
ਫੇਜ਼-2 ਲਈ ਵਾਟਰ ਸਪਲਾਈ, ਸੀਵਰੇਜ ਅਤੇ ਸੜਕਾਂ ਲਈ 80 ਕਰੋੜ ਰੁਪਏ, 1 ਤੋਂ 60 ਤੱਕ ਦੀਆਂ ਵਾਰਡਾਂ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ, ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਦੀ ਪੁਰਾਣੀ ਜੀ. ਟੀ. ਰੋਡ ਨੂੰ ਛੇ-ਮਾਰਗੀ ਕਰਨ ਲਈ 30 ਕਰੋੜ, ਵੱਖ-ਵੱਖ ਵਾਰਡਾਂ ਦੇ ਸੜਕੀ ਢਾਂਚੇ ਦੀ ਮਜ਼ਬੂਤੀ ਲਈ 24 ਕਰੋੜ, ਚੁਗਿੱਟੀ ਰੇਲਵੇ ਫਾਟਕ 'ਤੇ ਆਰ. ਓ. ਬੀ. ਲਈ 32 ਕਰੋੜ, ਟਾਊਨਹਾਲ ਬਿਲਡਿੰਗ ਦੀ ਉਸਾਰੀ ਲਈ 3 ਕਰੋੜ, ਕਾਲਾ ਸੰਘਿਆ ਡਰੇਨ ਦੀ ਲਾਈਨਿੰਗ ਲਈ 14.64 ਕਰੋੜ ਰੁਪਏ ਅਤੇ ਜਲੰਧਰ ਸ਼ਹਿਰ ਮੀਂਹ ਦੇ ਪਾਣੀ ਦੇ ਨਿਕਾਸੀ ਸਿਸਟਮ ਲਈ 172 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਜਲੰਧਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੇ ਮਕਸਦ ਨਾਲ ਉਪ ਮੁੱਖ ਮੰਤਰੀ ਨੇ 47 ਕਰੋੜ ਰੁਪਏ ਦੀ ਲਾਗਤ ਨਾਲ ਚੰਦਨ ਨਗਰ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਸ ਮੌਕੇ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ ਮੁੱਖ ਸੰਸਦੀ ਸਕੱਤਰ, ਸ: ਪ੍ਰਗਟ ਸਿੰਘ ਵਿਧਾਇਕ, ਸ੍ਰੀ ਅਸ਼ੋਕ ਗੁਪਤਾ ਸਕੱਤਰ ਸਥਾਨਕ ਸਰਕਾਰਾਂ, ਸ੍ਰੀ ਪਰਮਜੀਤ ਸਿੰਘ ਔਜਲਾ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ, ਸ੍ਰੀ ਮਨਵੇਸ਼ ਸਿੰਘ ਸਿੱਧੂ, ਸ੍ਰੀ ਅਜੈ ਕੁਮਾਰ ਮਹਾਜਨ (ਦੋਵੇਂ ਵਿਸ਼ੇਸ਼ ਸਕੱਤਰ ਉਪ ਮੁੱਖ ਮਤਰੀ), ਸ੍ਰੀ ਪ੍ਰਿਯਾਂਕ ਭਾਰਤੀ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ ਅਤੇ ਸ੍ਰੀ ਵਿਨੇ ਬੁਬਲਾਨੀ ਕਮਿਸ਼ਨਰ ਨਗਰ ਨਿਗਮ ਜਲੰਧਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਜਲੰਧਰ, 8 ਜੁਲਾਈ (ਅਜੀਤ ਬਿਊਰੋ)- ਦੁਆਬਾ ਖੇਤਰ ਦੇ ਦਿਲ ਕਹੇ ਜਾਂਦੇ ਸ਼ਹਿਰ ਜਲੰਧਰ ਦਾ
ਚਿਹਰਾ-ਮੁਹਰਾ ਸਾਲ 2014 ਦੇ ਅੰਤ ਤੱਕ ਬਦਲਿਆ ਨਜ਼ਰ ਆਵੇਗਾ। ਜਲੰਧਰ ਦੀ ਨੁਹਾਰ ਬਦਲਣ
ਲਈ ਸ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ
ਪੰਜਾਬ ਵੱਲੋਂ ਹਜ਼ਾਰਾਂ ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਉਪ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਕਾਸ ਅਥਾਰਟੀ ਅਤੇ ਹੋਰਨਾਂ ਅਧਿਕਾਰੀਆਂ
ਦੀ ਇਕ ਉਚ ਪੱਧਰੀ ਮੀਟਿੰਗ ਹੋਈ ਜਿਸ ਵਿਚ ਸ੍ਰੀ ਚੂਨੀ ਲਾਲ ਭਗਤ ਕੈਬਨਿਟ ਮੰਤਰੀ ਸਥਾਨਕ
ਸਰਕਾਰਾਂ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਉਪ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ
ਵੱਲੋਂ ਜਲੰਧਰ ਸ਼ਹਿਰ ਲਈ ਦੋ ਸੀਵਰੇਜ ਪ੍ਰਾਜੈਕਟ ਮਨਜ਼ੂਰ ਕੀਤੇ ਗਏ ਹਨ। ਸ ਬਾਦਲ ਨੇ
ਕਿਹਾ ਕਿ ਸ਼ਹਿਰ ਦੀ 2025 ਤੱਕ ਦੀ 100 ਫੀਸਦੀ ਆਬਾਦੀ ਨੂੰ ਕਵਰ ਕਰਨ ਲਈ 235.86 ਕਰੋੜ
ਰੁਪਏ 'ਨੈਸ਼ਨਲ ਰਿਵਰ ਕੰਜ਼ਰਵੇਸ਼ਨ' ਸਕੀਮ ਅਧੀਨ ਮਨਜ਼ੂਰ ਕੀਤੇ ਗਏ ਹਨ। ਉਪ ਮੁੱਖ ਮੰਤਰੀ
ਨੇ ਇਸ ਮੌਕੇ ਸ਼ਹਿਰ ਦੀਆਂ ਸੜਕੀ ਢਾਂਚੇ ਅਤੇ ਹੋਰਨਾਂ ਵਿਕਾਸ ਪ੍ਰਾਜੈਕਟਾਂ, ਜਿਸ ਵਿਚ
ਫੂਡ ਕੋਰਟ, 3ਜੀ ਫਿਸ਼ ਐਕੁਏਰੀਅਮ, ਨਹਿਰੂ ਗਾਰਡਨ ਦਾ ਨਵੀਨੀਕਰਨ, ਸਲੱਮ ਖੇਤਰ ਦੇ ਵਿਕਾਸ
ਸਬੰਧੀ ਪ੍ਰੋਗਰਾਮ ਆਦਿ ਸ਼ਾਮਿਲ ਹਨ, ਨੂੰ ਮਨਜੂਰੀ ਪ੍ਰਦਾਨ ਕੀਤੀ। 279 ਕਰੋੜ ਰੁਪਏ ਦੇ
ਸੜਕੀ ਵਿਕਾਸ ਪ੍ਰੋਗਰਾਮ ਨੂੰ ਮਨਜ਼ੂਰੀ ਦਿੰਦਿਆਂ ਸ: ਬਾਦਲ ਵੱਲੋਂ ਬਸਤੀ ਬਾਵਾ ਖੇਲ ਦੇ
ਫਲਾਈ ਓਵਰ ਪ੍ਰਾਜੈਕਟ 38 ਕਰੋੜ ਰੁਪਏ, ਹੁਸ਼ਿਆਰਪੁਰ ਰੋਡ ਤੋਂ ਲੰਮਾ ਪਿੰਡ ਤੱਕ ਦੀ ਸੜਕ
ਨੂੰ ਮਜ਼ਬੂਤ ਕਰਨ ਲਈ 3.50 ਕਰੋੜ ਰੁਪਏ, ਅਰਬਨ ਅਸਟੇਟ ਤੋਂ ਡੇਅਰੀ ਕੰਪਲੈਕਸ ਤੱਕ ਦੀ
ਪਹੁੰਚ ਸੜਕ ਨੂੰ ਮਜ਼ਬੂਤ ਕਰਨ ਲਈ 2 ਕਰੋੜ, ਪੀ. ਏ. ਪੀ ਚੌਕ ਤੋਂ ਬੀ. ਐਸ. ਐਫ ਚੌਕ ਦੀ
ਮਜ਼ਬੂਤੀ ਲਈ 1.87 ਕਰੋੜ, ਅਰਬਨ ਅਸਟੇਟ ਫੇਜ਼-2 ਲਈ ਵਾਟਰ ਸਪਲਾਈ, ਸੀਵਰੇਜ ਅਤੇ ਸੜਕਾਂ ਲਈ 80 ਕਰੋੜ ਰੁਪਏ, 1 ਤੋਂ 60 ਤੱਕ ਦੀਆਂ ਵਾਰਡਾਂ ਦੇ ਵਿਕਾਸ ਕਾਰਜਾਂ ਲਈ 50 ਕਰੋੜ ਰੁਪਏ, ਪਟੇਲ ਚੌਕ ਤੋਂ ਬਿਧੀਪੁਰ ਫਾਟਕ ਤੱਕ ਦੀ ਪੁਰਾਣੀ ਜੀ. ਟੀ. ਰੋਡ ਨੂੰ ਛੇ-ਮਾਰਗੀ ਕਰਨ ਲਈ 30 ਕਰੋੜ, ਵੱਖ-ਵੱਖ ਵਾਰਡਾਂ ਦੇ ਸੜਕੀ ਢਾਂਚੇ ਦੀ ਮਜ਼ਬੂਤੀ ਲਈ 24 ਕਰੋੜ, ਚੁਗਿੱਟੀ ਰੇਲਵੇ ਫਾਟਕ 'ਤੇ ਆਰ. ਓ. ਬੀ. ਲਈ 32 ਕਰੋੜ, ਟਾਊਨਹਾਲ ਬਿਲਡਿੰਗ ਦੀ ਉਸਾਰੀ ਲਈ 3 ਕਰੋੜ, ਕਾਲਾ ਸੰਘਿਆ ਡਰੇਨ ਦੀ ਲਾਈਨਿੰਗ ਲਈ 14.64 ਕਰੋੜ ਰੁਪਏ ਅਤੇ ਜਲੰਧਰ ਸ਼ਹਿਰ ਮੀਂਹ ਦੇ ਪਾਣੀ ਦੇ ਨਿਕਾਸੀ ਸਿਸਟਮ ਲਈ 172 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਜਲੰਧਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਦੇ ਮਕਸਦ ਨਾਲ ਉਪ ਮੁੱਖ ਮੰਤਰੀ ਨੇ 47 ਕਰੋੜ ਰੁਪਏ ਦੀ ਲਾਗਤ ਨਾਲ ਚੰਦਨ ਨਗਰ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਨੂੰ ਮਨਜ਼ੂਰੀ ਪ੍ਰਦਾਨ ਕੀਤੀ। ਇਸ ਮੌਕੇ ਸ੍ਰੀ ਕ੍ਰਿਸ਼ਨ ਦੇਵ ਭੰਡਾਰੀ ਮੁੱਖ ਸੰਸਦੀ ਸਕੱਤਰ, ਸ: ਪ੍ਰਗਟ ਸਿੰਘ ਵਿਧਾਇਕ, ਸ੍ਰੀ ਅਸ਼ੋਕ ਗੁਪਤਾ ਸਕੱਤਰ ਸਥਾਨਕ ਸਰਕਾਰਾਂ, ਸ੍ਰੀ ਪਰਮਜੀਤ ਸਿੰਘ ਔਜਲਾ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ, ਸ੍ਰੀ ਮਨਵੇਸ਼ ਸਿੰਘ ਸਿੱਧੂ, ਸ੍ਰੀ ਅਜੈ ਕੁਮਾਰ ਮਹਾਜਨ (ਦੋਵੇਂ ਵਿਸ਼ੇਸ਼ ਸਕੱਤਰ ਉਪ ਮੁੱਖ ਮਤਰੀ), ਸ੍ਰੀ ਪ੍ਰਿਯਾਂਕ ਭਾਰਤੀ ਡਾਇਰੈਕਟਰ ਸਥਾਨਕ ਸਰਕਾਰਾਂ, ਸ੍ਰੀ ਸੁਨੀਲ ਜੋਤੀ ਮੇਅਰ ਨਗਰ ਨਿਗਮ ਜਲੰਧਰ ਅਤੇ ਸ੍ਰੀ ਵਿਨੇ ਬੁਬਲਾਨੀ ਕਮਿਸ਼ਨਰ ਨਗਰ ਨਿਗਮ ਜਲੰਧਰ ਅਤੇ ਵੱਖ-ਵੱਖ ਵਿਭਾਗਾਂ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

No comments:
Post a Comment