jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 9 July 2013

ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਡੀ.ਈ.ਓਜ਼ ਨੂੰ ਦਫਤਰ ਦੇ ਬਾਹਰ ਲਗਾਉਣ ਦੇ ਨਿਰਦੇਸ਼

www.sabblok.blogspot.com

ਗਗਨਦੀਪ ਸੋਹਲ

ਚੰਡੀਗੜ੍ਹ, 9 ਜੁਲਾਈ : ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੀਤੀਆਂ ਜਾ ਰਹੀਆਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਸਿੱਖਿਆ ਵਿਭਾਗ ਨੇ ਸਮੂਹ ਜਿਲ੍ਹਾ ਸਿੱਖਿਆ ਅਫਸਰਾਂ ਨੂੰ ਕਿਹਾ ਹੈ ਕਿ ਉਹ ਆਪਣੇ ਜਿਲ੍ਹੇ ਦੇ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਨੂੰ ਦਫਤਰ ਦੇ ਬਾਹਰ ਲਗਾਉਣ ਅਤੇ ਜੋਕਰ ਕੋਈ ਤਬਦੀਲੀ ਹੋਵੇ ਤਾਂ ਉਸ ਵਿਚ ਸੋਧ ਕਰਨ ਤਾਂ ਜੋ ਸਕੂਲਾਂ ਵਿਚ ਖਾਲੀ ਅਸਾਮੀਆਂ ਦੀ ਜਾਣਕਾਰੀ ਪ੍ਰਾਪਤ ਕਰਨ ਵਿਚ ਅਧਿਆਪਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਗੱਲ ਦੀ ਜਾਣਕਾਰੀ ਦਿੰਦੇ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਖਾਲੀ ਅਸਾਮੀਆਂ ਦੀ ਸੂਚੀ ਤਿਆਰ ਕਰਨ ਸਮੇਂ ਗਲਤ ਇੰਦਰਾਜਾਂ ਕਾਰਨ ਜੇਕਰ ਕੋਈ ਬਦਲੀ ਲਾਗੂ ਨਹੀਂ ਹੁੰਦੀ ਤਾਂ ਸਬੰਧਤ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਵਿਚ ਬਦਲੀਆਂ ਲਾਗੂ ਕਰਨ ਸਮੇਂ ਵੇਖ ਲਿਆ ਜਾਵੇ ਕਿ ਸਕੂਲ ਵਿਚ ਘੱਟ ਤੋਂ ਘੱਟ ਦੋ ਅਧਿਆਪਕ ਜਰੂਰ ਹੋਣ। ਜੇਕਰ ਅਧਿਆਪਕ ਦੀ ਬਦਲੀ ਕਾਰਨ ਸਕੂਲ ਵਿਚ ਇਕ ਅਧਿਆਪਕ ਰਹਿ ਜਾਂਦਾ ਹੈ ਤਾਂ ਉਹ ਬਦਲੀ ਨੂੰ ਰੱਦ ਕੀਤਾ ਜਾਵੇਗਾ

No comments: