jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਸਿੱਖਾਂ ਦੀ ਅਮਰੀਕੀ ਸੈਨਾ ਵਿੱਚ ਸ਼ਮੂਲੀਅਤ ਲਈ ਫਿਰ ਯਤਨ

www.sabblok.blogspot.com
ਵਾਸ਼ਿੰਗਟਨ, 16 ਜੁਲਾਈ
ਇਸ ਸੀਨੀਅਰ ਅਮਰੀਕੀ ਕਾਂਗਰਸ ਮੈਂਬਰ ਨੇ ਅਮਰੀਕੀ ਫੌਜ ’ਚ ਸਿੱਖਾਂ ਦੀ ਭਰਤੀ ਲਈ ਨਵੇਂ ਸਿਰਿਓਂ ਯਤਨ ਸ਼ੁਰੂ ਕੀਤੇ ਹਨ ਤਾਂ ਕਿ ਉਹ ਆਪਣੇ ਸਿੱਖੀ ਸਰੂਪ ’ਚ ਫੌਜ ’ਚ ਸੇਵਾਵਾਂ ਦੇ ਸਕਣ। ਉਨ੍ਹਾਂ ਨੇ ਇਸ ਸੰਦਰਭ ’ਚ ਭਾਰਤੀ ਸੈਨਾ ਦਾ ਮੁਖੀ ਸਿੱਖ ਹੋਣ ਦਾ ਹਵਾਲਾ ਵੀ ਦਿੱਤਾ ਹੈ।
ਅਮਰੀਕੀ ਰੱਖਿਆ ਮੰਤਰੀ ਚੁੱਕ ਹੇਗਲ ਨੂੰ ਕਾਂਗਰਸ ਮੈਂਬਰ ਜੋਅ ਕਰਾਉਲੇ ਵੱਲੋਂ ਲਿਖੇ ਗਏ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਰੇ ਵਿਸ਼ਵ ਭਰ ’ਚ ਤੇ ਹੁਣ ਅਮਰੀਕੀ ਫੌਜ ਵਿਚ ਵੀ ਸਿੱਖ ਸੈਨਿਕ ਆਪਣੀ ਧਾਰਮਿਕ ਆਸਥਾ ਤੇ ਚਿੰਨ੍ਹ ਬਹਾਲ ਰੱਖਦਿਆਂ ਸਾਰੀ ਸਮਰੱਥਾ ਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਉਣ ਦੇ ਪੂਰੀ ਤਰ੍ਹਾਂ ਸਮਰੱਥ ਹਨ। ਕਰਾਉਲੇ ਨੇ ਰੱਖਿਆ ਮੰਤਰੀ ਨੂੰ ਲਿਖਿਆ ਹੈ, ‘‘ਅਸੀਂ ਬੜੇ ਸਨਿਮਰ ਹੋ ਕੇ ਬੇਨਤੀ ਕਰਦੇ ਹਾਂ ਕਿ  ਅਮਰੀਕੀ ਫੌਜਾਂ ਦੀ ਦਿੱਖ ਬਾਰੇ ਨਿਯਮਾਂ ਦਾ ਆਧੁਨਿਕੀਕਰਨ ਕੀਤਾ ਜਾਵੇ ਤਾਂ ਕਿ ਦੇਸ਼ ਭਗਤ ਅਮਰੀਕੀ ਸਿੱਖ ਵੀ ਆਪਣੇ ਧਾਰਮਿਕ ਚਿੰਨ੍ਹ ਪਹਿਨ ਕੇ ਉਸ ਮੁਲਕ ਦੀ ਸੈਨਾ ’ਚ ਸੇਵਾਵਾਂ ਦੇ ਸਕਦੇ ਹੋਣ, ਜਿਸ ਨੂੰ ਉਹ ਪਿਆਰ ਕਰਦੇ ਹਨ। ਉਨ੍ਹਾਂ ਨੇ ਪੱਤਰ ’ਚ ਇਹ ਹਵਾਲਾ ਵੀ ਦਿੱਤਾ ਹੈ ਕਿ ਭਾਰਤੀ ਸੈਨਾ ਦਾ ਵਰਤਮਾਨ ਮੁਖੀ ਪੱਗੜਧਾਰੀ ਤੇ ਦਾੜ੍ਹੀ ਵਾਲਾ ਸਿੱਖ ਹੈ, ਜਦਕਿ ਭਾਰਤ ’ਚ ਅਬਾਦੀ ਪੱਖੋਂ ਸਿੱਖਾਂ ਦੀ ਗਿਣਤੀ ਦੋ ਫੀਸਦੀ ਤੋਂ ਵੀ ਘੱਟ ਹੈ।
ਇਸ ਪੱਤਰ ’ਤੇ ਕਾਂਗਰਸੀ ਮੈਂਬਰਾਂ ਦੇ ਦਸਤਖ਼ਤ ਕਰਾਏ ਜਾ ਰਹੇ ਹਨ। ਇਸ ਵੇਲੇ ਤਿੰਨ ਅਮਰੀਕੀ ਸਿੱਖ ਫੌਜ ’ਚ ਹਨ। ਉਨ੍ਹਾਂ ਨੇ ਆਪਣੀ ਸੇਵਾ ਬਿਹਤਰ ਢੰਗ ਨਾਲ ਨਿਭਾਉਣ ਤੇ ਅਫ਼ਗਾਨਿਸਤਾਨ ਸਮੇਤ ਹੋਰ ਥਾਈਂ ਤਾਇਨਾਤੀ ਦੌਰਾਨ ਚੰਗੀ ਕਾਰਗੁਜ਼ਾਰੀ ਲਈ ਪੁਰਸਕਾਰ ਵੀ ਜਿੱਤੇ ਹਨ। ਪੱਤਰ ’ਚ ਇਹ ਵੀ ਹਵਾਲਾ ਦੇ ਕੇ ਕਿਹਾ ਗਿਆ ਹੈ ਕਿ ਤਿੰਨੇ ਸਿੱਖ ਸੈਨਿਕਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਮੇਜਰ ਕਮਲਜੀਤ ਸਿੰਘ ਕਲਸੀ ਨੂੰ ਅਫ਼ਗਾਨਿਸਤਾਨ ’ਚ ਸੇਵਾਵਾਂ ਦੇਣ ਲਈ ਕਾਂਸੇ ਦਾ ਤਗਮਾ ਦਿੱਤਾ ਗਿਆ ਸੀ। ਕੈਪਟਨ ਤੇਜਦੀਪ ਸਿੰਘ ਰਤਨ ਨੇ ਅਫ਼ਗਾਨਿਸਤਾਨ ’ਚ ਸੇਵਾਵਾਂ ਨਿਭਾਉਣ ਲਈ ਨਾਟੋ ਮੈਡਲ ਹਾਸਲ ਕੀਤਾ ਸੀ। ਸਪੈਸ਼ਲਿਸਟ ਸਿਮਰਨਪ੍ਰੀਤ ਸਿੰਘ ਲਾਂਬਾ ਨੇ ਫੌਜ ਦੇ ਇਕ ਖਾਸ ਪ੍ਰੋਗਰਾਮ ’ਚ ਗਰੈਜੂਏਸ਼ਨ ਕੀਤੀ ਹੈ।
ਹੇਗਲ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਸਹੀ ਮੌਕਾ ਹੈ ਕਿ ਸਾਡਾ ਮੁਲਕ ਵੀ ਰਹਿਤਧਾਰੀ ਸਿੱਖਾਂ ਨੂੰ ਫੌਜ ’ਚ ਵਧੇਰੇ ਪ੍ਰਤੀਨਿਧਤਾ ਦੇਵੇ। ਪੱਤਰ ’ਚ ਇਹ ਵੀ ਦੱਸਿਆ ਗਿਆ ਹੈ ਕਿ ਰਹਿਤਧਾਰੀ ਸਿੱਖ ਪਹਿਲੀ ਵਿਸ਼ਵ ਜੰਗ ਤੋਂ ਅਮਰੀਕੀ ਫੌਜ ’ਚ ਸੇਵਾਵਾਂ ਨਿਭਾਅ ਰਹੇ ਹਨ ਤੇ ਉਨ੍ਹਾਂ ਨੂੰ ਕੈਨੇਡਾ , ਭਾਰਤ, ਯੂ ਕੇ ਤੇ ਹੋਰ ਥਾਈਂ ਸੇਵਾਵਾਂ ਨਿਭਾਉਣ ਦੀ ਆਗਿਆ ਵੀ ਮਿਲ ਗਈ ਸੀ।
ਹੇਗਲ ਨੇ ਕਿਹਾ ਕਿ 1990ਵਿਆਂ ’ਚ ਜਦੋਂ ਫੌਜ ਨੇ ਡਰੈੱਸ ਕੋਡ ਲਾਗੂ ਕੀਤਾ ਤਾਂ ਸਿੱਖਾਂ ਦੇ ਫੌਜ ’ਚ ਆਉਣ ’ਤੇ ਰੋਕ ਲੱਗ ਗਈ। ਹੁਣ ਉਹ ਪੱਗ ਤੇ ਦਾੜ੍ਹੀ ਕਰਕੇ ਫੌਜ ’ਚ ਨਹੀਂ ਲਏ ਜਾ ਰਹੇ।
ਕਰਾਉਲੇ ਦਾ ਕਹਿਣਾ ਹੈ ਕਿ ਜੇਕਰ ਸਿੱਖ ਅਮਰੀਕੀ ਸਭ ਪੱਖੋਂ ਯੋਗ ਹਨ ਤਾਂ ਇਹ ਵੀ ਮੰਨਿਆ ਜਾਣਾ ਚਾਹੀਦਾ ਹੈ ਕਿ ਉਹ ਅਮਰੀਕੀ ਫੌਜ ਲਈ ਵੀ ਯੋਗ ਹਨ। ਉਹ ਭਾਰਤ, ਕੈਨੇਡਾ ਤੇ ਯੂ ਕੇ ’ਚ ਪਹਿਲਾਂ ਹੀ ਸੈਨਿਕਾਂ ਵਜੋਂ ਸੇਵਾਵਾਂ ਦੇ ਰਹੇ ਹਨ ਤਾਂ ਫਿਰ ਅਮਰੀਕਾ ’ਚ ਕੀ ਉਜ਼ਰ ਹੈ।                  -ਪੀ.ਟੀ.ਆਈ.

No comments: