jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 16 July 2013

ਤੇਜ਼ਾਬ ਦੀ ਵਿਕਰੀ ਬਾਰੇ ਨਵੇਂ ਨੇਮ ਸੁਪਰੀਮ ਕੋਰਟ ’ਚ ਪੇਸ਼

www.sabblok.blogspot.com
ਨਵੀਂ ਦਿੱਲੀ, 16 ਜੁਲਾਈ
ਕੇਂਦਰ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਤੇਜ਼ਾਬ ਹਮਲਿਆਂ ਦੀਆਂ ਵਧ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਉਸ ਨੇ ਤੇਜ਼ਾਬ ਅਤੇ ਹੋਰਨਾਂ ਜ਼ਹਿਰੀਲੇ ਮਾਦਿਆਂ ਦੀ ਪਰਚੂਨ ਵਿਕਰੀ ਨੂੰ ਨਿਯਮਤ ਕਰਨ ਲਈ ਮੌਜੂਦਾ ਕਾਨੂੰਨ ਤਹਿਤ ਨੇਮ ਤਿਆਰ ਕੀਤੇ ਹਨ। ਜਸਟਿਸ ਆਰ ਐਮ ਲੋਢਾ ਅਤੇ ਐਸ.ਜੇ. ਮੁੱਖੋਪਾਧਿਆ ਦੇ ਬੈਂਚ ਨੇ ਜ਼ਹਿਰਾਂ ਦੇ ਰੱਖ-ਰਖਾਓ ਅਤੇ ਵਿਕਰੀ ਨੇਮਾਂ-2013 ’ਤੇ ਨਜ਼ਰ ਮਾਰੀ ਜੋ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰਸਾਇਣ ਅਤੇ ਖਾਦਾਂ ਬਾਰੇ ਮੰਤਰਾਲੇ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੇ ਗਏ ਹਨ। ਉਂਜ, ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਮਲਿਆਂ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਅਤੇ ਇਨ੍ਹਾਂ ਨੂੰ ਠੱਲ੍ਹ ਪਾਉਣ ਦੀ ਫੌਰੀ ਲੋੜ ਹੈ। ਬੈਂਚ ਨੇ ਕਿਹਾ ਕਿ ਨੇਮਾਂ ਦਾ ਖਰੜਾ ਪ੍ਰਵਾਨਗੀ ਲਈ ਰਾਜਾਂ ਨੂੰ ਭਿਜਵਾਉਣ ਅਤੇ ਨੋਟੀਫਿਕੇਸ਼ਨ ਜਾਰੀ ਕਰਨ ਵਿਚ ਸਮਾਂ ਲੱਗ ਸਕਦਾ ਹੈ। ‘‘ਇਸ ਮਾਮਲੇ ’ਤੇ ਆਪਸ ਵਿਚ (ਕੇਂਦਰ ਅਤੇ ਰਾਜ) ਵਿਚਾਰ-ਚਰਚਾ ਕਰਕੇ ਪਰਸੋਂ ਤਕ ਇਕ ਖਰੜਾ ਰਿਪੋਰਟ ਪੇਸ਼ ਕੀਤੀ ਜਾਵੇ।
ਸੁਣਵਾਈ ਦੌਰਾਨ ਕੇਂਦਰ ਸਰਕਾਰ ਤਰਫੋਂ ਪੇਸ਼ ਹੋਏ ਸਾਲਿਸਟਰ ਜਨਰਲ ਮੋਰਨ ਪ੍ਰਸਾਰਨ ਨੇ ਨਵੇਂ ਨੇਮਾਂ ਦੇ ਕੁਝ ਉਪਬੰਧਾਂ ਬਾਰੇ ਧਿਆਨ ਦਿਵਾਉਂਦਿਆਂ ਕਿਹਾ ਕਿ ਤੇਜ਼ਾਬੀ ਅਤੇ ਜ਼ਹਿਰਲੇ ਮਾਦਿਆਂ ਦੀ ਵਿਕਰੀ ਨੂੰ ਨੇਮਬੰਦ ਕਰਨ ਦੇ ਢੁਕਵੇਂ ਕਦਮ ਚੁੱਕੇ ਗਏ ਹਨ।
-ਪੀ.ਟੀ.ਆਈ.

No comments: