jd1

NES

www.sabblok.blogspot.com

LPU

RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 11 July 2013

ਬਾਦਲ ਵੱਲੋਂ ਉਤਰਾਖੰਡ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ

www.sabblok.blogspot.com

100 ਟਨ ਚਾਵਲ, 20 ਟਨ ਆਟਾ, 18 ਟਨ ਖੰਡ ਅਤੇ ਹੋਰ ਸਮੱਗਰੀ ਸ਼ਾਮਿਲ
Photo: ਬਾਦਲ ਵੱਲੋਂ ਉਤਰਾਖੰਡ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ 

100 ਟਨ ਚਾਵਲ, 20 ਟਨ ਆਟਾ, 18 ਟਨ ਖੰਡ ਅਤੇ ਹੋਰ ਸਮੱਗਰੀ ਸ਼ਾਮਿਲ
ਕੇ. ਐੱਸ. ਰਾਣਾ
ਅਜੀਤਗੜ੍ਹ, 10 ਜੁਲਾਈ-ਪੰਜਾਬ ਸਰਕਾਰ ਆਪਣੀਆਂ ਪੁਰਾਣੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਉਤਰਾਖੰਡ ਵਿਚ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ | ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਉਤਰਾਖੰਡ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਦੇ 24 ਟਰੱਕਾਂ ਨੂੰ ਅਜੀਤਗੜ੍ਹ ਵਿਖੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕਹੇ | ਇਸ ਖੇਪ ਵਿਚ 100 ਟਨ ਚਾਵਲ, 20 ਟਨ ਆਟਾ, 18 ਟਨ ਖੰਡ, 75 ਟਨ ਦੁੱਧ ਪਾਊਡਰ ਸਮੇਤ 15000 ਕੰਬਲ, 14000 ਗਰਮ ਕੱਪੜੇ ਹਨ | ਮੁੱਖ ਮੰਤਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕੌਮੀ ਰਾਹਤ ਫ਼ੰਡ ਲਈ ਰਾਜ ਦਾ ਯੋਗਦਾਨ ਸੌਾਪਣ ਲਈ ਜਲਦੀ ਹੀ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮਿਲਣਗੇ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਜਿਹੜੀਆਂ ਵਸਤਾਂ ਦੀ ਜ਼ਰੂਰਤ ਹੈ, ਉਸ ਬਾਰੇ ਉਥੋਂ ਦੇ ਮੁੱਖ ਮੰਤਰੀ ਵਿਜੈ ਬਹੁਗੁਣਾ ਨਾਲ ਗੱਲਬਾਤ ਕੀਤੀ ਸੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਜਲਦੀ ਹੀ ਉਤਰਾਖੰਡ ਦੇ ਹੜ੍ਹ ਪੀੜ੍ਹਤਾਂ ਲਈ ਦੂਜੀ ਖੇਪ, ਜਿਸ ਵਿੱਚ 1000 ਟਨ ਚਾਵਲ, 500 ਟਨ ਆਟਾ, 80 ਟਨ ਖੰਡ ਤੋਂ ਇਲਾਵਾ 10,000 ਕੰਬਲ, 10,000 ਗਰਮ ਕੱਪੜੇ ਸੂਬਾ ਸਰਕਾਰ ਦੀ ਮੰਗ ਅਨੁਸਾਰ ਭੇਜੇਗੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਹਿਲਾਂ ਹੀ ਕੇਦਾਰਨਾਥ ਮੰਦਰ, ਗੋਬਿੰਦਘਾਟ ਧਾਰਮਿਕ ਸਥਾਨਾਂ ਦੇ ਬੁਨਿਆਦੀ ਢਾਂਚੇ ਅਤੇ ਮੁੜ ਉਸਾਰੀ ਲਈ 10 ਕਰੋੜ ਰੁਪਏ ਦੇਣ ਦਾ ਐਲਾਨ ਕਰ ਚੁੱਕੀ ਹੈ | ਸ: ਬਾਦਲ ਨੇ ਇਸ ਮੌਕੇ ਪੰਜਾਬ ਤੋਂ ਗਏ ਸਿਵਲ ਅਤੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਸਮੇਤ ਹੋਰਨਾਂ ਵੱਖ-ਵੱਖ ਟੀਮਾਂ ਵੱਲੋਂ ਬਚਾਅ ਕਾਰਜਾਂ ਵਿੱਚ ਨਿਭਾਈ ਜਾ ਰਹੀ ਅਹਿਮ ਡਿਊਟੀ ਦੀ ਸ਼ਲਾਘਾ ਕੀਤੀ | ਪੱਤਰਕਾਰਾਂ ਵੱਲੋਂ ਲਾਪਤਾ ਹੋਏ ਪੰਜਾਬ ਦੇ ਯਾਤਰੀਆਂ  ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ: ਬਾਦਲ ਨੇ ਦੱਸਿਆ ਕਿ ਪਿਛਲੇ ਹਫ਼ਤੇ ਉਹ ਦੇਹਰਾਦੂਨ ਵਿਖੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਮਿਲੇ ਸਨ ਅਤੇ ਉਨ੍ਹਾਂ ਵੱਲੋਂ 26 ਲਾਪਤਾ ਯਾਤਰੀਆਂ ਦੀ ਨਾਵਾਂ ਦੀ ਸੂਚੀ ਦਿੱਤੀ ਗਈ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਯਾਤਰੀਆਂ ਨੂੰ ਲੱਭਣ ਲਈ ਉਤਰਾਖੰਡ ਸਰਕਾਰ ਨਾਲ ਮਿਲਕੇ ਹਰ ਸੰਭਵ ਯਤਨ ਕੀਤੇ ਜਾਣਗੇ | ਮੁੱਖ ਮੰਤਰੀ ਨੇ ਦੱਸਿਆ ਕਿ ਇਸ ਰਾਹਤ ਸਮੱਗਰੀ ਦੇ ਭੇਜੇ 24 ਟਰੱਕਾਂ ਨਾਲ ਪੁਲਿਸ ਦੀਆਂ 2 ਪਾਇਲਟ ਜਿਪਸੀਆਂ ਵੀ ਭੇਜੀਆਂ ਗਈਆਂ ਹਨ ਅਤੇ ਉਨ੍ਹਾਂ ਨਾਲ 2 ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਪੰਜਾਬ ਦੇ ਅਧਿਕਾਰੀ ਵੀ ਭੇਜੇ ਗਏ ਹਨ | ਉਨ੍ਹਾਂ ਕਿਹਾ ਕਿ ਆਟਾ ਅਤੇ ਚਾਵਲ ਰਿਸ਼ੀਕੇਸ਼ ਵਿਖੇ ਸਬੰਧਤ ਅਧਿਕਾਰੀਆਂ ਨੂੰ ਸੌਾਪੇ ਜਾਣਗੇ ਅਤੇ ਹੋਰ ਭੇਜੀਆਂ ਰਾਹਤ ਸਮੱਗਰੀ ਦੇਹਰਾਦੂਨ ਵਿਖੇ ਸੌਾਪੀਆਂ ਜਾਣਗੀਆਂ | ਪੱਤਰਕਾਰਾਂ ਵੱਲੋਂ ਬਿਜਲੀ ਦੀ ਪੈਦਾਵਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਬਾਦਲ ਨੇ ਕਿਹਾ ਕਿ ਰਾਜ ਨੂੰ ਜੋ ਵੱਡਾ ਕੋਲੇ ਦਾ ਸਟਾਕ ਅਲਾਟ ਹੋਇਆ ਹੈ, ਜਿਸ ਨਾਲ ਸਥਾਪਿਤ ਕੀਤੇ ਜਾ ਰਹੇ ਨਵੇਂ ਥਰਮਲ ਪਲਾਟਾਂ ਨੂੰ ਕੋਲੇ ਦੀ ਘਾਟ ਨਹੀਂ ਆਵੇਗੀ ਅਤੇ ਥਰਮਲ ਪਲਾਂਟਾਂ ਤੋਂ ਬਿਜਲੀ ਦਾ ਉਤਪਾਦਨ ਨਿਰਵਿਘਨ ਹੋ ਸਕੇਗਾ | ਇਸ ਮੌਕੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਐਸ. ਕੇ. ਸੰਧੂ, ਵਿੱਤ ਕਮਿਸ਼ਨਰ ਮਾਲ ਅਤੇ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿ ਭਾਗ ਪੰਜਾਬ ਐਨ. ਐਸ. ਕੰਗ, ਪ੍ਰਮੁੱਖ ਸਕੱਤਰ ਕੋਆਰਡੀਨੇਸ਼ਨ ਸੰਜੇ ਕੁਮਾਰ, ਸਤਵੰਤ ਸਿੰਘ ਜੌਹਲ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਵਿ ਭਾਗ, ਡੀ . ਐਸ. ਗਰੇਵਾਲ ਸਕੱਤਰ ਖੁਰਾਕ ਸਪਲਾਈ, ਆਰ. ਕੇ. ਜੈਸਵਾਲ ਡੀ. ਆਈ. ਜੀ ਰੂਪਨਗਰ ਰੇਂਜ, ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ ਥਿੰਦ, ਐਸ. ਡੀ. ਐਮ ਲਖਮੀਰ ਸਿੰਘ, ਸ੍ਰੀਮਤੀ ਨਵਜੋਤ ਕੌਰ ਅਸਟੇਟ ਅਫ਼ਸਰ ਗਮਾਡਾ, ਅਕਾਲੀ ਆਗੂ ਅਮਰੀਕ ਸਿੰਘ ਮੋਹਾਲੀ, ਜੋਗਿੰਦਰ ਸਿੰਘ ਸਲੈਚ, ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਰਾਜਾ ਕੰਵਰਜੋਤ ਸਿੰਘ ਮੋਹਾਲੀ, ਗੁਰਮੁੱਖ ਸਿੰਘ ਸੋਹਲ ਜ਼ਿਲ੍ਹਾ ਪ੍ਰਧਾਨ ਐਸ. ਸੀ., ਬੀ. ਸੀ. ਵਿੰਗ ਸ਼੍ਰੋਮਣੀ ਅਕਾਲੀ ਦਲ, ਪਰਮਜੀਤ ਸਿੰਘ ਕਾਹਲੋਂ ਸੀਨੀਅਰ ਅਕਾਲੀ ਆਗੂ, ਮੈਨੇਜਰ ਗੁਰਦੁਆਰਾ ਸ੍ਰੀ ਅੰਬ ਸਾਹਿਬ ਅਮਰਜੀਤ ਸਿੰਘ ਗਿੱਲ, ਤਰਸੇਮ ਸੈਣੀ ਪ੍ਰਧਾਨ ਪੰਜਾਬ ਰਾਇਸ ਸੈਲਰ ਐਸੋਸੀਏਸ਼ਨ, ਡੀ. ਐਫ. ਐਸ. ਸੀ. ਸਰਬਜੀਤ ਸਿੰਘ, ਕੁਲਦੀਪ ਸਿੰਘ ਅਤੇ ਫੂਡ ਸਪਲਾਈਜ਼ ਵਿਭਾਗ, ਪੰਜਾਬ ਰਾਇਸ ਸੈਲਰ ਐਸੋਸੀਏਸ਼ਨ ਦੇ ਆਹੁਦੇਦਾਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ | 

No comments: