jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 July 2013

ਸਕੂਲਾਂ ਦਾ ਸਮਾਂ ਵਧਾਉਣ ਖ਼ਿਲਾਫ਼ ਡਟੇ ਅਧਿਆਪਕ


www.sabblok.blogspot.com
ਚੰਡੀਗੜ੍ਹ, 18 ਜੁਲਾਈ
ਯੂਟੀ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦਾ ਸਮਾਂ 90 ਮਿੰਟ ਵਧਾਉਣ ਤੇ ਟੀਜੀਟੀ ਤੋਂ ਪਦ ਉੱਨਤ ਹੋਏ ਲੈਕਚਰਾਰਾਂ ਨੂੰ ਅਧਿਕਾਰੀਆਂ ਸਾਹਮਣੇ ਭਾਸ਼ਨ ਦੇਣ ਦੇ ਮੁੱਦੇ ’ਤੇ ਅੱਜ ਜੁਆਇੰਟ ਐਕਸ਼ਨ ਕਮੇਟੀ ਆਫ ਟੀਚਰਜ਼ ਵੱਲੋਂ ਮਸਜਿਦ ਗਰਾਉਂਡ ਸੈਕਟਰ-20 ਵਿੱਚ ਰੋਸ ਪ੍ਰਗਟ ਕੀਤਾ ਗਿਆ।
ਵੱਖ ਵੱਖ ਬੁਲਾਰਿਆਂ ਨੇ ਸਿੱਖਿਆ ਵਿਭਾਗ ਵੱਲੋਂ ਅਪਣਾਏ ਜਾ ਰਹੇ ਰਵੱਈਏ ਦੀ

ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਰਟੀਈ ਕਾਨੂੰਨ ਪੰਜਾਬ ਸਮੇਤ ਹੋਰ ਸੂਬਿਆਂ ਵਿੱਚ ਵੀ ਲਾਗੂ ਕੀਤਾ ਗਿਆ ਹੈ ਪਰ ਕਿਸੇ ਵੀ ਰਾਜ ਵੱਲੋਂ ਸਕੂਲਾਂ ਦਾ ਸਮਾਂ ਨਹੀਂ ਵਧਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਆਰਟੀਈ ਕਾਨੂੰਨ ਦੀ ਆੜ ਹੇਠ ਸਮਾਂ ਵਧਾਇਆ ਜਾ ਰਿਹਾ ਹੈ ਤਾਂ ਇਸ ਅਧੀਨ ਆਉਂਦੀਆਂ ਬਾਕੀ ਮੱਦਾਂ ਵੀ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਆਗੂਆਂ ਦਾ ਇਹ ਕਹਿਣਾ ਸੀ ਕਿ ਵਿਭਾਗ ਇਹ ਵੀ ਦੱਸਣ ਤੋਂ ਅਸਮਰਥ ਰਿਹਾ ਹੈ ਕਿ ਇਸ ਸਮੇਂ ਦੌਰਾਨ ਅਧਿਆਪਕ ਕੀ ਕੰਮ ਕਰਨਗੇ?। ਇਸ ਦੇ ਨਾਲ ਹੀ ਲੈਕਚਰਾਰਾਂ ਵੱਲੋਂ 50 ਮਿੰਟ ਦਾ ਭਾਸ਼ਨ ਵਿਭਾਗ ਦੇ ਅਧਿਕਾਰੀਆਂ ਸਾਹਮਣੇ ਦੇਣਾ ਵੀ ਹਾਸੋਹੀਣੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਭਾਵ ਹੈ ਕਿ ਸਿੱਖਿਆ ਵਿਭਾਗ ਨੂੰ ਆਪਣੇ ਅਧਿਆਪਕਾਂ ’ਤੇ ਹੀ ਇਤਬਾਰ ਨਹੀਂ। ਇੱਕ ਅਧਿਆਪਕ ਨੇ ਦੱਸਿਆ ਕਿ ਅਸਲ ਵਿੱਚ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ 200 ਦੇ ਕਰੀਬ ਟੀਜੀਟੀ ਅਧਿਆਪਕਾਂ ਤੋਂ ਬਣਾਏ ਗਏ ਲੈਕਚਰਾਰਾਂ ਵਿੱਚੋਂ ਵੱਡੀ ਗਿਣਤੀ ਉਨ੍ਹਾਂ ਅਧਿਆਪਕਾਂ ਦੀ ਹੈ, ਜਿਨ੍ਹਾਂ ਨੇ ਉਹ ਵਿਸ਼ਾ ਆਪਣੇ 25-30 ਸਾਲ ਦੇ ਸਮੇਂ ਵਿੱਚ ਕਦੇ ਨਹੀਂ ਪੜ੍ਹਾਇਆ। ਉਸ ਵਿਸ਼ੇ ਵਿੱਚ ਪੋਸਟ ਗ੍ਰੈਜੂਏਟ ਹੋਣ ਕਾਰਨ ਉਨ੍ਹਾਂ ਦੀ ਤਰੱਕੀ ਉਸ ਵਿਸ਼ੇ ਦੇ ਲੈਕਚਰਾਰ ਵਜੋਂ ਹੋ ਗਈ ਹੈ। ਹੁਣ ਸਮੱਸਿਆ ਇਹ ਹੈ ਕਿ ਵਿਗਿਆਨ ਵਿਸ਼ੇ ਦਾ ਅਧਿਆਪਕ ਇਤਿਹਾਸ, ਇਤਿਹਾਸ ਵਿਸ਼ੇ ਦਾ ਇਕਨਾਮਿਕਸ, ਫਾਈਨ ਆਰਟਸ ਦਾ ਅੰਗਰੇਜ਼ੀ, ਸਰੀਰਕ ਸਿੱਖਿਆ ਦਾ ਕਾਮਰਸ ਤੇ ਹੋਰ ਨਵੇਂ ਵਿਸ਼ਿਆਂ ਬਾਰੇ ਕਿਵੇਂ ਲੈਕਚਰ ਦੇ ਸਕਦਾ ਹੈ।
ਇਸ ਮੌਕੇ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਭਾਗ ਸਿੰਘ ਕਨਵੀਨਰ, ਸਵਰਨ ਸਿੰਘ ਕੰਬੋਜ, ਕੋ-ਕਨਵੀਨਰ ਸਵਿੰਦਰ ਸਿੰਘ ਤੇ ਖੁਸ਼ਾਲੀ ਰਾਮ ਸ਼ਰਮਾ ਸ਼ਾਮਲ ਸਨ। ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ 19 ਜੁਲਾਈ ਨੂੰ ਡੀਪੀਆਈ ਨੂੰ ਮਿਲ ਕੇ ਹਾਲਤ ਬਾਰੇ ਜਾਣੂ ਕਰਵਾਇਆ ਜਾਵੇਗਾ ਤੇ ਇਹ ਦੋਵੇਂ ਫੈਸਲੇ ਵਾਪਸ ਲੈਣ ਲਈ ਜ਼ੋਰ ਪਾਇਆ ਜਾਵੇਗਾ। ਇਸ ਦੇ ਨਾਲ ਹੀ 20 ਜੁਲਾਈ ਨੂੰ ਸੈਕਟਰ-19 ਦੇ ਮਾਡਲ ਸੀਨੀਅਰ ਸੈਕੰਡਰੀ ਸਕੂਲ ਜਿੱਥੇ ਦੋ ਲੈਕਚਰ ਹੋਣੇ ਹਨ, ਸਾਹਮਣੇ ਧਰਨਾ ਦਿੱਤਾ ਜਾਵੇਗਾ।

No comments: