jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 18 July 2013

ਸਿੱਖਿਆ ਮੰਤਰੀ ਵਲੋਂ ਸਕੂਲਾਂ ਵਿਚ ਚੱਲ ਰਹੀ ਮਿਡ ਡੇ ਮੀਲ ਸਕੀਮ ਸਬੰਧੀ ਹਦਾਇਤਾਂ ਜਾਰੀ

www.sabblok.blogspot.com
https://fbcdn-sphotos-e-a.akamaihd.net/hphotos-ak-ash4/p480x480/1069168_482982991794769_554079600_n.jpg 
ਸਕੂਲਾਂ ਵਿਚ ਪੌਸ਼ਟਿਕ ਅਤੇ ਸਾਫ ਸੁਥਰਾ ਭੋਜਨ ਵਰਤਣ ਨੂੰ ਯਕੀਨੀ ਬਣਾਉਣ ਦੇ ਹੁਕਮ

ਚੰਡੀਗੜ੍ਹ 18 ਜੁਲਾਈ (ਗਗਨਦੀਪ ਸੋਹਲ) : ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਅੱਜ ਇਕ ਵਿਭਾਗੀ ਮੀਟਿੰਗ ਕਰਕੇ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਕੂਲਾਂ ਵਿਚ ਚੱਲ ਰਹੀ ਮਿਡ ਡੇ ਮੀਲ ਸਕੀਮ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਹਨ। ਕਿਉਂਕਿ ਦੇਸ਼ ਦੇ ਵੱਖ-ਵੱਖ ਰਾਜਾਂ ਵਿਚੋਂ ਮਿਡ ਡੇ ਮੀਲ ਸਕੀਮ ਅਧੀਨ ਸਕੂਲਾਂ ਵਿਚ ਬਣਾਏ ਜਾਣ ਵਾਲੇ ਖਾਣੇ ਵਿਚ ਵਰਤੀ ਜਾ ਰਹੀ ਲਾਪਰਵਾਹੀ ਕਾਰਨ ਹਾਦਸੇ ਵਾਪਰਣ ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਦਾ ਸਿੱਖਿਆ ਮੰਤਰੀ ਵੱਲੋਂ ਸਖ਼ਤ ਨੋਟਿਸ ਲੈਂਦਿਆ
ਸਮੂਹ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁੱਖੀਆਂ ਨੂੰ ਮਿਡ ਡੇ ਮੀਲ ਸਕੀਮ ਨੂੰ ਸੂਚਾਰੁ ਢੰਗ ਨਾਲ ਚਲਾਉਣ ਲਈ ਅਤੇ ਉਸਦੀ ਦੇਖ-ਰੇਖ ਸਬੰਧੀ ਵਿਭਾਗ ਵੱਲੋਂ ਦਿਤੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕਿਹਾ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਮਿਡ ਡੇ ਮੀਲ ਸਕੀਮ ਸਬੰਧੀ ਕਿਸੇ ਕਿਸਮ ਦੀ ਲਾਪਰਵਾਹੀ ਦੀ ਸੂਚਨਾ ਮਿਲਣ ਤੇ ਸਬੰਧਤ ਅਧਿਕਾਰੀ/ ਸਕੂਲ ਮੁੱਖੀ ਦੇ ਖ਼ਿਲਾਫ ਸਖ਼ਤ ਅਨੁਸ਼ਾਸ਼ਨਿਕ ਕਾਰਵਾਈ ਕੀਤੀ ਜਾਵੇਗੀ ।

ਮੀਟਿੰਗ ਵਿਚ ਸਿੱਖਿਆ ਮੰਤਰੀ ਨੇ ਆਖਿਆ ਕਿ ਮਿਡ-ਡੇ-ਮੀਲ ਬਨਾਉਣ ਵਾਲੀ ਰਸੋਈ ਦੀ ਅਤੇ ਸਟੋਰ ਦੀ ਜਿਥੇ ਕੱਚਾ ਅਨਾਜ ਅਤੇ ਦਾਲਾ ਪਈਆ ਹਨ, ਰੋਜ਼ਾਨਾ ਸਾਫ਼-ਸਫ਼ਾਈ ਕੀਤੀ ਜਾਣੀ ਚਾਹੀਦੀ ਹੈ। ਮਿਡ-ਡੇ-ਮੀਲ ਬਨਾਉਣ ਵਾਲੇ ਕੁੱਕ-ਕਮ-ਹੈਲਪਰ ਦੀ ਆਪਣੀ ਸਾਫ਼-ਸਫ਼ਾਈ ਦੀ ਲੋੜ ਹੈ, ਖਾਸ ਕਰਕੇ ਹੱਥਾਂ ਦੇ ਨਹੂੰ ਕੱਟੇ ਹੋਣੇ ਚਾਹੀਦੇ ਹਨ ਅਤੇ ਸਿਰ ਦੇ ਵਾਲ ਚੰਗੀ ਤਰ੍ਹਾਂ ਬੰਨੇ ਹੋਣ ਤਾਂ ਕਿ ਖਾਣਾ ਬਨਾਉਂਦੇ ਸਮੇਂ ਵਾਲ ਖਾਣੇ ਵਿੱਚ ਨਾ ਪੈ ਜਾਣ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਕੁੱਕ ਖਾਣਾ ਬਣਾਉਣ ਅਤੇ ਵਰਤਾਉਣ ਤੋਂ ਪਹਿਲਾਂ ਹੱਥ ਧੋ ਕੇ ਹੀ ਖਾਣਾ ਬਨਾਉਣ।

ਉਨ੍ਹਾਂ ਕਿਹਾ ਕਿ ਮੀਨੂੰ ਮੁਤਾਬਿਕ ਉਸ ਦਿਨ ਬਣਨ ਵਾਲੀ ਦਾਲ ਅਤੇ ਚਾਵਲਾਂ ਨੂੰ ਚੰਗੀ ਤਰ੍ਹਾਂ ਚੁਣ ਲਿਆ ਜਾਵੇ ਅਤੇ ਬਨਣ ਵਾਲੀ ਸਬਜ਼ੀ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਜਾਵੇ। ਸਕੂਲ ਮੁੱਖੀ ਇਹ ਯਕੀਨੀ ਬਣਾਉਣਗੇ ਕਿ ਮਿਡ-ਡੇ-ਮੀਲ ਵਿੱਚ ਵਰਤਣਯੋਗ ਰਾਸ਼ਨ ਜਿਵੇਂ ਕਿ ਕਣਕ ਅਤੇ ਚਾਵਲ ਪਨਸਪ ਤੋਂ ਉੱਚ ਪੱਧਰ ਅਤੇ ਪੂਰੀ ਮਿਕਦਾਰ ਦਾ ਹੀ ਪ੍ਰਾਪਤ ਕਰਨ। ਰੋਜ਼ਾਨਾ ਵਰਤਣਯੋਗ ਦਾਲ ਉੱਚ ਕੁਆਲਿਟੀ ਦੀ ਹੀ ਹੋਵੇ ਅਤੇ ਤਾਜੀ ਸਬਜ਼ੀ ਹੀ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਮਿਡ-ਡੇ-ਮੀਲ ਦਾ ਖਾਣਾ ਬਨਾਉਣ ਲਈ ਕਿਸੇ ਗਕਬਚਵਕਦ ਕੰਪਨੀ ਦਾ ਸੀਲਡ ਰਫਾਇੰਡ ਤੇਲ ਹੀ ਵਰਤਣਾ ਯਕੀਨੀ ਬਣਾਇਆ ਜਾਵੇ।ਇਸੇ ਤਰ੍ਹਾਂ ਹੀ ਮਸਾਲੇ ਵੀ ਉੱਚ ਕੁਆਲਿਟੀ ਦੇ ਹੀ ਹੋਣੇ ਚਾਹੀਦੇ ਹਨ।

ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਹਦਾਇਤਾਂ ਅਨੁਸਾਰ ਸਕੂਲਾਂ ਵਿੱਚ ਡਬਲ ਫੋਰਟੀਫਾਈਡ ਨਮਕ ਯਾਨੀ ਕਿ ਆਈਰਨ+ਆਇਓਡੀਨ ਵਾਲਾ ਨਮਕ ਨਹੀਂ ਵਰਤਿਆ ਜਾ ਰਿਹਾ।ਇਸ ਸਬੰਧੀ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਮਿਡ-ਡੇ-ਮੀਲ ਵਿੱਚ ਡਬਲ ਫੋਰਟੀਫਾਈਡ ਨਮਕ ਹੀ ਵਰਤਿਆ ਜਾਵੇ। ਇੱਥੇ ਇਹ ਦੱਸਣਾ ਵੀ ਉਚਿਤ ਹੋਵੇਗਾ ਕਿ ਨਮਕ ਵਿੱਚ ਆਇਰਨ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਸਬਜ਼ੀ/ਦਾਲ ਬਨਾਉਣ ਤੋਂ ਬਾਅਦ ਹੀ ਖਾਣੇ ਵਿੱਚ ਮਿਲਾਇਆ ਜਾਵੇ ਕਿਉਂਕਿ ਜਿਆਦਾ ਪਕਾਉਣ ਤੇ ਨਮਕ ਵਿੱਚ ਆਇਰਨ ਦੀ ਗੁਣਵੱਤਾ ਘੱਟ ਜਾਂਦੀ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮਿਡ-ਡੇ-ਮੀਲ ਖਾਣ ਤੋਂ ਪਹਿਲਾਂ ਅਤੇ ਬਾਦ ਵਿੱਚ ਬੱਚੇ ਸਾਬਣ ਨਾਲ ਹੱਥ ਧੋਣ।

ਉਨ੍ਹਾਂ ਕਿਹਾ ਕਿ ਬੱਚਿਆਂ ਲਈ ਮਿਡ-ਡੇ-ਮੀਲ ਵਿੱਚ ਵਰਤਣਯੋਗ ਸਾਰੇ ਬਰਤਨ ਸਾਫ਼ ਸੁਥਰੇ ਹੋਣੇ ਚਾਹੀਦੇ ਹਨ ਅਤੇ ਸਾਫ ਸੁਥਰੀ ਥਾਂ ਤੇ ਰੱਖੇ ਜਾਣ । ਖਾਣਾ ਬਣਾਉਣ, ਵਰਤਾਉਣ ਜਾਂ ਸਟੋਰ ਕਰਨ ਸਮੇਂ ਕੀਟਨਾਸ਼ਕਾ ਵਾਲੇ ਬਰਤਨ ਜਾਂ ਡੱਬੇ ਕਿਸੇ ਵੀ ਹਾਲਤ ਵਿੱਚ ਨਾ ਵਰਤੇ ਜਾਣ। ਮਿਡ-ਡੇ ਮੀਲ ਬੱਚਿਆ ਨੂੰ ਦੇਣ ਤੋਂ ਪਹਿਲਾ ਸਕੂਲ ਮੁਖੀ ਇਹ ਯਕੀਨੀ ਬਣਾਉਣਗੇ ਕਿ ਮਿਡ-ਡੇ-ਮੀਲ ਖਾਣਾ ਸੁਆਦ ਅਤੇ ਠੀਕ ਢੰਗ ਨਾਲ ਬਣਿਆ ਹੋਇਆ ਹੀ ਬੱਚਿਆ ਨੂੰ ਦਿੱਤਾ ਜਾ ਰਿਹਾ ਹੈ ।

ਉਹਨਾਂ ਵੱਲੋਂ ਹੈਡ ਆਫਿਸ, ਚੰਡੀਗੜ੍ਹ ਅਤੇ ਜਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਕਿਹਾ ਕਿ ਸਮੇਂ-ਸਮੇਂ ਤੇ ਸਕੂਲਾਂ ਵਿਚ ਮਿਡ ਡੇ ਮੀਲ ਦੀ ਚੈਕਿੰਗ ਕਰਕੇ ਪਾਈਆਂ ਜਾਣ ਵਾਲੀਆਂ ਉਣਤਾਈਆਂ ਦੀ ਸੂਚਨਾ ਤੁਰੰਤ ਮੁੱਖ ਦਫਤਰ ਨੂੰ ਭੇਜੀ ਜਾਵੇ, ਤਾਂ ਜੋ ਸਬੰਧਤ ਖ਼ਿਲਾਫ ਅਨੁਸ਼ਾਸ਼ਨਿਕ ਕਾਰਵਾਈ ਆਰੰਭੀ ਜਾਵੇ।

ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਕੂਲ ਸਿੱਖਿਆ ਸ਼੍ਰੀਮਤੀ ਅੰਜਲੀ ਭਾਵੜਾ , ਡੀ ਪੀ ਆਈ (ਸੈ ਸਿ) ਸ੍ਰੀ ਕਮਲ ਗਰਗ, ਡੀ ਪੀ ਆਈ (ਅ) ਸ੍ਰਦਰਸ਼ਨ ਕੌਰ ਅਤੇ ਐਡੀਸ਼ਨਲ ਸਟੇਟ ਪ੍ਰੋਜੈਕਟ ਡਾਇਰੈਕਟਰ ਮੈਡਮ ਪਰਮਪਾਲ ਕੌਰ ਹਾਜਰ ਸਨ।

No comments: