www.sabblok.blogspot.com
ਮੁੰਬਈ,
13 ਜੁਲਾਈ (ਇੰਦਰਮੋਹਨ ਪੰਨੂ, ਏਜੰਸੀ)-ਪ੍ਰਸਿੱਧ ਅਦਾਕਾਰ ਪ੍ਰਾਣ ਨੂੰ ਅੱਜ ਇਥੇ ਉਨ੍ਹਾਂ
ਦੇ ਪਰਿਵਾਰਕ ਮੈਂਬਰਾਂ ਤੇ ਫਿਲਮੀ ਜਗਤ ਦੀਆਂ ਹਸਤੀਆਂ ਨੇ ਅੰਤਿਮ ਵਿਦਾਇਗੀ ਦਿੱਤੀ ਤੇ
ਸ਼ਿਵਾ ਜੀ ਪਾਰਕ ਵਿਚ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਆਪਣੇ ਹੀ ਅੰਦਾਜ ਨਾਲ ਨਾਕਾਰਾਤਮਿਕ ਭੂਮਿਕਾਵਾਂ ਜਾਨਦਾਰ ਢੰਗ ਨਾਲ ਨਿਭਾਉਣ ਵਾਲੇ 93
ਸਾਲਾ ਇਸ ਹਰਮਨ ਪਿਆਰੇ ਅਦਾਕਾਰ ਨੇ ਬੀਤੇ ਦਿਨ ਲੀਲਾਵਤੀ ਹਸਪਤਾਲ ਵਿਚ ਆਖਰੀ ਸਾਹ ਲਿਆ
ਸੀ। ਉਹ ਪਿੱਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਸਵੇਰੇ ਭਾਰੀ ਬਾਰਿਸ਼ ਦਰਮਿਆਨ ਉਨ੍ਹਾਂ ਦੀ
ਅੰਤਿਮ ਯਾਤਰਾ ਸ਼ਿਵਾ ਜੀ ਪਾਰਕ ਲਈ ਸ਼ੁਰੂ ਹੋਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ
ਨਾਲ ਸਜਾਇਆ ਗਿਆ ਸੀ। ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਵਾਲੀਆਂ ਫਿਲਮੀ ਜਗਤ
ਦੀਆਂ ਹਸਤੀਆਂ ਵਿਚ ਗੀਤਾਕਾਰ ਗੁਲਜਾਰ, ਕਰਨ ਜੌਹਰ, ਸ਼ਕਤੀ ਕਪੂਰ, ਸ਼ਤਰੂਘਨ ਸਿਨਹਾ,
ਅਨੂਪਮ ਖੇਰ, ਰਾਜ ਬੱਬਰ, ਅਮਿਤਾਭ ਬੱਚਨ, ਲੇਖਿਕ ਸਲੀਮ ਖਾਨ, ਕੁਲਭੂਸ਼ਣ ਖਰਬੰਦਾ, ਕਿਰਨ
ਕੁਮਾਰ, ਕੇਨ ਘੋਸ਼, ਅਦਾਕਾਰਾ ਸਾਹੀਲਾ ਚੱਢਾ, ਪੰਕਜ ਧੀਰ, ਧਰਮੇਸ਼ ਤਿਵਾੜੀ, ਰਜ਼ਾ
ਮੁਰਾਦ, ਟੀਨੂ ਆਨੰਦ ਵੀ ਸ਼ਾਮਿਲ ਸਨ। ਪ੍ਰਾਣ ਨੇ ਆਪਣੇ ਕੈਰੀਅਰ ਦੌਰਾਨ ਕੋਈ 350 ਤੋਂ
ਜਿਆਦਾ ਫਿਲਮਾਂ ਵਿਚ ਕੰਮ ਕੀਤਾ। ਕਸ਼ਮੀਰ ਕੀ ਕਲੀ, ਖਾਨਦਾਨ, ਔਰਤ, ਬੜੀ ਬਹਿਨ, ਜਿਸ
ਦੇਸ਼ ਮੇਂ ਗੰਗਾ ਬਹਿਤੀ ਹੈ, ਹਾਫ ਟਿਕਟ, ਉਪਕਾਰ, ਪੂਰਬ ਔਰ ਪੱਛਮ ਤੇ ਡਾਨ ਵਰਗੀਆਂ
ਫਿਲਮਾਂ ਵਿਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਯਾਦਗਾਰੀ ਹੋ ਨਿਬੜੇ ਤੇ ਉਨ੍ਹਾਂ ਦੀ
ਅਦਾਕਾਰੀ ਨੇ ਲੋਕਾਂ ਦੇ ਮੰਨਾਂ ਉਪਰ ਇਕ ਅਮਿਟ ਛਾਪ ਛੱਡੀ। ਪ੍ਰਾਣ ਦੀ ਪਹਿਲੀ ਫਿਲਮ
''ਯਮਲਾ ਜੱਟ'' ਪੰਜਾਬੀ ਸੀ ਜੋ 1940 ਵਿਚ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਖਾਨਦਾਨ
(1942), ਕੈਸੇ ਕਹੁੰ (1945) ਤੇ ਬਦਨਾਮੀ(1946) ਵਿਚ ਕੰਮ ਕੀਤਾ। ਦੇਸ਼ ਦੀ ਵੰਡ ਤੋਂ
ਬਾਅਦ ਉਹ ਮੁੰਬਈ ਆ ਗਏ। ਸ਼ੁਰੂਆਤੀ ਸਮਾਂ ਉਨ੍ਹਾਂ ਲਈ ਬਹੁਤ ਮੁਸ਼ਕਿਲਾਂ ਵਾਲਾ ਰਿਹਾ।
ਸਾਲ 1969 ਤੋਂ 1982 ਤੱਕ ਉਨ੍ਹਾਂ ਦੀ ਅਦਾਕਾਰੀ ਦੀ ਬੁੰਲਦੀ ਦੇ ਸਾਲ ਸਨ। ਇਸ ਦੌਰ
ਦੌਰਾਨ ਉਨ੍ਹਾਂ ਨੇ ਲਗਭੱਗ ਹਰ ਹੀਰੋ ਵਿਰੁੱਧ ਖਲਨਾਇਕ ਦੀ ਭੂਮਿਕਾ ਨਿਭਾਈ। ਮਧੂਮਤੀ, ਜਿਸ
ਦੇਸ਼ ਮੇਂ ਗੰਗਾ ਬਹਿਤੀ ਹੈ, ਰਾਮ ਔਰ ਸ਼ਾਮ ਤੇ ਦੇਵਦਾਸ ਫਿਲਮਾਂ ਵਿਚ ਪ੍ਰਾਣ ਨੂੰ ਹੀਰੋ
ਦੇ ਬਰਾਬਰ ਧਨ ਤੇ ਸਨਮਾਨ ਮਿਲਿਆ।
No comments:
Post a Comment